MLA ਰਾਣਾ ਗੁਰਜੀਤ ਨੇ ਕਿਸਾਨਾਂ ਨੂੰ ਕੀਤਾ ਖ਼ੁਸ਼, ਰਾਣਾ ਰਹੇ ਵਾਅਦੇ ਦੇ ਪੱਕੇ, ਵੰਡ ਤੇ ਗੱਫੇ
ਕਪੂਰਥਲਾ (ਗੁਰਪਿਆਰ ਸਿੰਘ) : ਰਾਣਾ ਗੁਰਜੀਤ ਨੇ ਕਿਸਾਨਾਂ ਨਾਲ ਕੀਤਾ ਵਾਅਦੇ ਨੂੰ ਨਿਭਾਅ ਦਿੱਤਾ ਹੈ, ਸੀਨੀਅਰ ਕਾਂਗਰਸ ਆਗੂ ਅਤੇ ਕਪੂਰਥਲਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਕਿਸਾਨਾਂ ਪ੍ਰਤੀ ਆਪਣੀ ਵਚਨਬੱਧਤਾ ਬਾਰੇ ਜ਼ਿਕਰ ਕਰਦੇ ਹੋਏ ਇਲਾਕੇ ਵਿੱਚ ਮੱਕੀ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

By : Makhan shah
ਕਪੂਰਥਲਾ (ਗੁਰਪਿਆਰ ਸਿੰਘ) : ਰਾਣਾ ਗੁਰਜੀਤ ਨੇ ਕਿਸਾਨਾਂ ਨਾਲ ਕੀਤਾ ਵਾਅਦੇ ਨੂੰ ਨਿਭਾਅ ਦਿੱਤਾ ਹੈ, ਸੀਨੀਅਰ ਕਾਂਗਰਸ ਆਗੂ ਅਤੇ ਕਪੂਰਥਲਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਕਿਸਾਨਾਂ ਪ੍ਰਤੀ ਆਪਣੀ ਵਚਨਬੱਧਤਾ ਬਾਰੇ ਜ਼ਿਕਰ ਕਰਦੇ ਹੋਏ ਇਲਾਕੇ ਵਿੱਚ ਮੱਕੀ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਰਸਾਤੀ ਮੱਕੀ ਦੀ ਖਰੀਦ ਉਸ ਵਾਅਦੇ ਅਨੁਸਾਰ ਸ਼ੁਰੂ ਕੀਤੀ ਜਾ ਰਹੀ ਹੈ ਜੋ ਇਸ ਸਾਲ ਦੇ ਸ਼ੁਰੂ ਵਿੱਚ ਮੱਕੀ ਦੀ ਬਿਜਾਈ ਸਮੇਂ ਕੀਤਾ ਗਿਆ ਸੀ, ਜਦੋਂ ਹਜ਼ਾਰਾਂ ਹੈਕਟੇਅਰ ਖੇਤਰ ਵਿੱਚ ਮੱਕੀ ਦੀ ਫਸਲ ਬੀਜੀ ਗਈ ਸੀ।
ਉਨ੍ਹਾਂ ਨੇ ਕਿਹਾ, “ਮੈਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਮੱਕੀ ਦੀ ਖਰੀਦ ਕੱਟਾਈ ਸਮੇਂ ਯਕੀਨੀ ਬਣਾਈ ਜਾਵੇਗੀ। ਅੱਜ ਮੈਂ ਉਹ ਵਚਨ ਪੂਰਾ ਕਰਨ ਆਇਆ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਵੱਲੋਂ ਬੀਜੀ ਹਰ ਇਕ ਦਾਣੇ ਦੀ ਖਰੀਦ ਕਰਾਂਗੇ ਅਤੇ ਇਹ ਖਰੀਦ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ ₹2400 ਪ੍ਰਤੀ ਕੁਇੰਟਲ ‘ਤੇ ਕੀਤੀ ਜਾਵੇਗੀ।
ਪਤੱਰਕਾਰਾਂ ਦੇ ਇਕ ਸਵਾਲ ਦਾ ਜਵਾਬ ਦੇਂਦਿਆਂ , ਸੀਨੀਅਰ ਵਿਧਾਇਕ ਨੇ ਕਿਹਾ ਕਿ ਉਹ ਕਿਸਾਨਾਂ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਨਵੀਂ ਦਿਸ਼ਾ ਵੱਲ ਲਿਜਾਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਸਿਰਫ਼ ਅੱਜ ਦੇ ਕਿਸਾਨਾਂ ਦੀ ਹੀ ਨਹੀਂ, ਸਗੋਂ ਕਿਸਾਨਾਂ ਦੇ ਭਵਿੱਖ ਦੀ ਵੀ ਸੰਭਾਲ ਕਰੇ।
ਰਾਣਾ ਗੁਰਜੀਤ ਨੇ ਕਿਸਾਨਾਂ ਲਈ ਵਿਧਾਨ ਸਭਾ ਸ਼ੈਸ਼ਨ ਦੇ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਮੱਕੀ ਦੀ ਬਿਜ਼ਾਈ ਅਤੇ ਫ਼ਸਲ ਵਿਭਿੰਨਤਾ ਨੂੰ ਲੈ ਕਿ ਕਈ ਬਾਰ ਬੋਲ ਚੁੱਕੇ ਹਨ ਰਾਣਾ ਗੁਰਜੀਤ ਸਿੰਘ ਨੇ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕੈਬਿਨਟ ਮੰਤਰੀ ਬਰਿੰਦਰ ਗੋਇਲ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵੇਲੇ ਸਿਰਫ਼ 50 ਤੋਂ 54 ਪ੍ਰਤੀਸ਼ਤ ਨਹਿਰੀ ਪਾਣੀ ਦੀ ਹੀ ਵਰਤੋਂ ਹੋ ਰਹੀ ਹੈ, ਜਦੋਂਕਿ ਇਸ ਦੀ ਸੰਭਾਵਨਾ 74 ਪ੍ਰਤੀਸ਼ਤ ਤੱਕ ਵਧਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ “ਮੈਂ ਮਾਨਸੂਨੀ ਮੱਕੀ ਦੀ ਖੇਤੀ ਦਾ ਪੱਖਪਾਤੀ ਹਾਂ, ਪਰ ਜੇ ਨਹਿਰੀ ਪਾਣੀ ਵਿਅਰਥ ਜਾ ਰਿਹਾ ਹੈ ਤਾਂ ਸਪ੍ਰਿੰਗ ਮੱਕੀ ਇਕ ਹੋਰ ਵੱਧ ਟਿਕਾਊ ਅਤੇ ਲਾਭਕਾਰੀ ਵਿਕਲਪ ਹੈ। ਰਾਣਾ ਗੁਰਜੀਤ ਆਪ ਇਹ ਮੱਕੀ ਦੀ ਫ਼ਸਲ ਦੀ ਖ਼ਰੀਦ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁਲ ਮੁਹਾਇਆ ਕਰ ਰਹੇ ਹਨ। ਉਨ੍ਹਾਂ ਨੇ ਮੱਕੀ ਦੇ ਆਰਥਿਕ ਲਾਭ ਬਾਰੇ ਕਿਹਾ, “ਮੱਕੀ ਕਿਸਾਨਾਂ ਨੂੰ ਕਣਕ ਨਾਲੋਂ 2 ਤੋਂ 2.5 ਗੁਣਾ ਵੱਧ ਮੁਨਾਫ਼ਾ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਮੈਂ ਲਗਾਤਾਰ ਇਹ ਮਸਲਾ ਉਠਾ ਰਿਹਾ ਹਾਂ ਕਿ ਨਹਿਰੀ ਪਾਣੀ, ਜੋ ਇਸ ਤਰ੍ਹਾਂ ਦੀਆਂ ਫਸਲਾਂ ਲਈ ਵਰਤਿਆ ਜਾ ਸਕਦਾ ਹੈ, ਉਸਦਾ ਪੂਰਾ ਲਾਭ ਨਹੀਂ ਲਿਆ ਜਾ ਰਿਹਾ।” ਰਾਣਾ ਗੁਰਜੀਤ ਸਿੰਘ ਨੇ ਪੰਜਾਬ ਵਿੱਚ ਝੋਨੇ ਦੀ ਘੱਟਦੀ ਪੈਦਾਵਾਰ ‘ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ, “ਇਸ ਸੀਜ਼ਨ ਵਿੱਚ ਘੱਟੋ-ਘੱਟ 25 ਪ੍ਰਤੀਸ਼ਤ ਝੋਨਾ ਹਲਦੀ ਰੋਗ ਬਿਮਾਰੀ ਨਾਲ ਪ੍ਰਭਾਵਿਤ ਹੋਇਆ ਹੈ,ਜਿਸ ਦਾ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਵੇਗਾ।
ਉਹਨਾਂ ਨੇ ਨਹਿਰੀ ਪਾਣੀ ਨੂੰ ਵੀ ਵਧਾ ਕਿ 75 ਪ੍ਰਤੀਸ਼ਤ ਕਰਨ ਲਈ ਸਰਕਾਰ ਨੂੰ ਸੁਝਾਅ ਦਿੱਤਾ ਹੈ ਅਤੇ ਧਰਤੀ ਹੇਠਲੇ ਪਾਣੀ ਦੇ ਗਿਰਦੇ ਪੱਧਰ ਨੂੰ ਲੈ ਕਿ ਰਾਣਾ ਗੁਰਜੀਤ ਨੇ ਸਰਕਾਰ ਨੂੰ ਪਾਣੀ ਡਿਸਚਾਰਜ ਕਰਨ ਦੀ ਯੌਜਨਾ ਬਣਾਉਣ ਦਾ ਸੁਝਾਅ ਦਿੱਤਾ ਹੈ ਉਹਨਾਂ ਨੇ ਕਿਹਾ ਜੇ ਪਾਣੀ ਨੂੰ ਡਿਸਚਾਰਜ ਨਹੀਂ ਕੀਤਾ ਗਿਆ ਤਾਂ ਧਰਤੀ ਬੰਜਰ ਹੋ ਜਾਵੇਗੀ।


