ਵਿਧਾਇਕ ਕੁਲਦੀਪ ਧਾਲੀਵਾਲ ਨੇ BJP ਮਹਿਲਾ ਵਿੰਗ ਨੂੰ ਦਿੱਤਾ ਕਟਾਖਸ਼ੀ ਸੰਦੇਸ਼ ਕਿਹਾ ਪਹਿਲਾਂ ਦੇਵੋ 15 ਲੱਖ ਦਾ ਹਿਸਾਬ
ਚੰਡੀਗੜ੍ਹ ਵਿੱਚ BJP ਮਹਿਲਾ ਵਿੰਗ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਜ਼ੋਰਦਾਰ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ BJP ਮਹਿਲਾ ਵਿੰਗ ਪੰਜਾਬ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਪਹਿਲਾਂ ਆਪਣੇ ਪਿਤਾ ਅਤੇ ਕੇਂਦਰ ਦੀ BJP ਸਰਕਾਰ ਤੋਂ ਹਿਸਾਬ ਲੈਣ, ਫਿਰ ਪ੍ਰੋਟੈਸਟ ਕਰਨ ਆਉਣ।

By : Gurpiar Thind
ਅੰਮ੍ਰਿਤਸਰ : ਚੰਡੀਗੜ੍ਹ ਵਿੱਚ BJP ਮਹਿਲਾ ਵਿੰਗ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਜ਼ੋਰਦਾਰ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ BJP ਮਹਿਲਾ ਵਿੰਗ ਪੰਜਾਬ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਪਹਿਲਾਂ ਆਪਣੇ ਪਿਤਾ ਅਤੇ ਕੇਂਦਰ ਦੀ BJP ਸਰਕਾਰ ਤੋਂ ਹਿਸਾਬ ਲੈਣ, ਫਿਰ ਪ੍ਰੋਟੈਸਟ ਕਰਨ ਆਉਣ।
ਕੁਲਦੀਪ ਧਾਲੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਚੋਣੀ ਵਾਅਦਿਆਂ ਦੀ ਲੰਬੀ ਲਿਸਟ ਗਿਣਾਉਂਦਿਆਂ ਕਿਹਾ ਕਿ 2017 ਵਿੱਚ “ਘਰ–ਘਰ ਨੌਕਰੀ”, “ਨਸ਼ਾ ਮੁਕਾਉਣ”, “ਬੇਰੁਜ਼ਗਾਰੀ ਭੱਤਾ”, ਅਤੇ ਹੋਰ ਕਈ ਵਾਅਦੇ ਕੈਪਟਨ ਨੇ ਕੀਤੇ ਸਨ ਪਰ ਇੱਕ ਵੀ ਪੂਰਾ ਨਹੀਂ ਕੀਤਾ।
ਉਹਨਾਂ ਨੇ ਕਿਹਾ ਕਿ “ਜੇ ਜੈ ਇੰਦਰ ਕੌਰ ਸੱਚੀ ਪ੍ਰੋਟੈਸਟ ਕਰਨੀ ਚਾਹੁੰਦੀ ਹੈ ਤਾਂ ਪਹਿਲਾਂ ਆਪਣੇ ਪਿਤਾ ਤੋਂ ਪੁੱਛੇ ਕਿ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ। AAP ਬੁਲਾਰੇ ਨੇ ਇੱਥੋਂ ਤੱਕ ਕਿਹਾ ਕਿ BJP ਨੇ ਲੋਕ ਸਭਾ ਚੋਣਾਂ ਦੌਰਾਨ 15–15 ਲੱਖ ਰੁਪਏ ਖਾਤਿਆਂ ਵਿੱਚ ਭੇਜਣ ਦਾ ਨਾਅਰਾ ਦਿੱਤਾ ਸੀ।
ਬੀਬਾ ਜੀ ਦੱਸਣ ਕਿ ਕਿਹੜੇ ਘਰ 15 ਲੱਖ ਆਏ? ਤੁਸੀਂ ਲੋਕਾਂ ਤੋਂ ਪਹਿਲਾਂ ਆਪਣੇ ਵੱਡਿਆਂ ਤੋਂ ਇਹ ਹਿਸਾਬ ਲਵੋ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ 58 ਤੋਂ 60 ਹਜ਼ਾਰ ਭਰਤੀਆਂ, ਬਿਜਲੀ ਦੇ ਜ਼ੀਰੋ ਬਿਲ, 900 ਦੇ ਕਰੀਬ ਮੋਹੱਲਾ ਕਲੀਨਿਕ, ਸਕੂਲਾਂ ਦੀ ਸੁਧਾਰਿਆ ਕੁਵਾਲਟੀ, ਅਤੇ ਨਹਿਰੀ ਪਾਣੀ ਦੀ ਸਪਲਾਈ।
ਉਹਨਾਂ ਨੇ ਕਿਹਾ ਕਿ ਸਾਨੂੰ ਸਾਰੀਆਂ ਗਰੰਟੀਆਂ ਲਾਗੂ ਕਰਨ ਵਿੱਚ ਕੁਝ ਸਮਾਂ ਲੱਗਿਆ ਕਿਉਂਕਿ ਪੰਜਾਬ ਵਿੱਚ ਕਈ ਕੰਮ ਸਾਲਾਂ ਤੋਂ ਪੈਂਡਿੰਗ ਸਨ।ਕੈਪਟਨ ਅਮਰਿੰਦਰ ਸਿੰਘ ਦੇ ਨਸ਼ੇ ਦੇ ਲੱਕ ਤੋੜਣ ਵਾਲੇ ਵਾਅਦੇ ’ਤੇ ਵੀ ਉਹਨਾਂ ਨੇ ਤਿੱਖਾ ਸਵਾਲ ਕੀਤਾ।
ਧਾਲੀਵਾਲ ਨੇ ਕਿਹਾ ਕਿ “ਜਿਹੜੇ ਗੁਟਕਾ ਸਾਹਿਬ ਫੜ ਕੇ ਚਾਰ ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਦੇ ਸੀ, ਉਹ ਦੱਸਣ ਕਿ ਕਿੱਥੇ ਲੱਕ ਟੁੱਟਿਆ? ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜੇ ਮੁੱਦੇ ’ਤੇ SGPC ਦੇ ਆਰੋਪਾਂ ਦਾ ਜਵਾਬ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ “ਪੰਜਾਬ ਸਰਕਾਰ ਨੇ ਹਰ ਪਿੰਡ–ਸ਼ਹਿਰ ਵਿੱਚ ਫਲੈਕਸ ਲਗਾ ਕੇ ਸ਼ਰਧਾਂਜਲੀ ਦਿੱਤੀ ਇਹਦੀ ਤਾਰੀਫ਼ ਹੋਣੀ ਚਾਹੀਦੀ ਸੀ।
ਕਾਨੂੰਨ–ਵਿਵਸਥਾ ’ਤੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਪਿਛਲੇ ਰਾਜਆਂ ਨੇ ਜੋ ਗੈਂਗਸਟਰ ਪਾਲੇ, ਉਹਦੇ ਨਤੀਜੇ ਅੱਜ ਪੰਜਾਬ ਭੁਗਤ ਰਿਹਾ ਹੈ, ਪਰ ਮਾਨ ਸਰਕਾਰ ਨੇ ਗੈਂਗਸਟਰਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ।


