Begin typing your search above and press return to search.

ਲੁਧਿਆਣਾ ਵਿੱਚ ਵੱਡਾ ਆਤੰਕੀ ਹਮਲਾ ਨਾਕਾਮ, ਬੱਸ ਰਾਹੀਂ ਆਤੰਕੀ ਹੈਂਡ ਗ੍ਰਨੇਡ ਲੈ ਕਿ ਪਹੁੰਚੇ ਲੁਧਿਆਣਾ, ਕਰਨਾ ਸੀ ਵੱਡਾ ਧਮਾਕਾ

ਪੰਜਾਬ ਪੁਲਿਸ ਨੇ ਪੰਜਾਬ ਦੇ ਲੁਧਿਆਣਾ ਵਿੱਚ ਹੋਣ ਵਾਲੇ ਵੱਡੇ ਆਤੰਕੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਪੰਜ ਮੁਲਜ਼ਮ ਅੰਮ੍ਰਿਤਸਰ ਤੋਂ ਬੱਸ ਰਾਹੀਂ ਹੈਂਡ ਗ੍ਰਨੇਡ ਲੈ ਕੇ ਲੁਧਿਆਣਾ ਪਹੁੰਚੇ ਸਨ। ਲੁਧਿਆਣਾ ਵਿੱਚ ਧਮਾਕੇ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਲੁਧਿਆਣਾ ਵਿੱਚ ਪੁਲਿਸ ਨੇ ਤਿੰਨ ਆਈਐਸਆਈ ਏਜੰਟਾਂ ਨੂੰ ਹੈਂਡ ਗ੍ਰਨੇਡਾਂ ਨਾਲ ਗ੍ਰਿਫਤਾਰ ਕਰਕੇ ਇੱਕ ਵੱਡੀ ਅੱਤਵਾਦੀ ਸਾਜ਼ਿਸ ਨੂੰ ਨਾਕਾਮ ਕਰ ਦਿੱਤਾ ਹੈ।

ਲੁਧਿਆਣਾ ਵਿੱਚ ਵੱਡਾ ਆਤੰਕੀ ਹਮਲਾ ਨਾਕਾਮ, ਬੱਸ ਰਾਹੀਂ ਆਤੰਕੀ  ਹੈਂਡ ਗ੍ਰਨੇਡ  ਲੈ ਕਿ ਪਹੁੰਚੇ ਲੁਧਿਆਣਾ, ਕਰਨਾ ਸੀ ਵੱਡਾ ਧਮਾਕਾ
X

Gurpiar ThindBy : Gurpiar Thind

  |  30 Oct 2025 12:16 PM IST

  • whatsapp
  • Telegram

ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਪੰਜਾਬ ਦੇ ਲੁਧਿਆਣਾ ਵਿੱਚ ਹੋਣ ਵਾਲੇ ਵੱਡੇ ਆਤੰਕੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਪੰਜ ਮੁਲਜ਼ਮ ਅੰਮ੍ਰਿਤਸਰ ਤੋਂ ਬੱਸ ਰਾਹੀਂ ਹੈਂਡ ਗ੍ਰਨੇਡ ਲੈ ਕੇ ਲੁਧਿਆਣਾ ਪਹੁੰਚੇ ਸਨ। ਲੁਧਿਆਣਾ ਵਿੱਚ ਧਮਾਕੇ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਲੁਧਿਆਣਾ ਵਿੱਚ ਪੁਲਿਸ ਨੇ ਤਿੰਨ ਆਈਐਸਆਈ ਏਜੰਟਾਂ ਨੂੰ ਹੈਂਡ ਗ੍ਰਨੇਡਾਂ ਨਾਲ ਗ੍ਰਿਫਤਾਰ ਕਰਕੇ ਇੱਕ ਵੱਡੀ ਅੱਤਵਾਦੀ ਸਾਜ਼ਿਸ ਨੂੰ ਨਾਕਾਮ ਕਰ ਦਿੱਤਾ ਹੈ। ਦੋ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ ਸਨ ਪਰ ਪੁਲਿਸ ਨੇ ਬੁੱਧਵਾਰ ਨੂੰ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ।


ਇਹਨਾਂ ਆਤੰਕੀਆਂ ਵੱਲੋਂ ਲੁਧਿਆਣਾ ਵਿੱਚ ਧਮਾਕਾ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਜਿਸ ਵਿੱਚ ਕੁਲਦੀਪ ਸਿੰਘ, ਰਮਣੀਕ ਸਿੰਘ ਉਰਫ਼ ਅਮਰੀਕ ਅਤੇ ਪਰਵਿੰਦਰ ਸਿੰਘ ਉਰਫ਼ ਚਿੜੀ ਤੋਂ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਪੁਲਿਸ ਨੇ ਇਸ ਮਾਮਲੇ ਵਿੱਚ ਭੱਜਣ ਵਾਲੇ ਸ਼ੇਖਰ ਸਿੰਘ ਅਤੇ ਅਜੈ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਹੀ ਪਤਾ ਲੱਗਾ ਕਿ ਪੰਜਾਬ ਮੁਲਜ਼ਮ ਅੰਮ੍ਰਿਤਸਰ ਤੋਂ ਬੱਸ ਰਾਹੀਂ ਹੈਂਡ ਗ੍ਰਨੇਡ ਲੈ ਕੇ ਲੁਧਿਆਣਾ ਪਹੁੰਚ ਸਨ।


ਅਤੇ ਦੋ ਮੁਲਜ਼ਮਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਰਿਮਾਂਡ 'ਤੇ ਲਿਆ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਐਨਆਈਏ ਸਮੇਤ ਖੁਫੀਆ ਏਜੰਸੀਆਂ ਨੇ ਲੁਧਿਆਣਾ ਪੁਲਿਸ ਨਾਲ ਸੰਪਰਕ ਕੀਤਾ। ਉਹ ਪੁਲਿਸ ਤੋਂ ਫੀਡਬੈਕ ਇਕੱਠੀ ਕਰ ਰਹੀਆਂ ਹਨ ਅਤੇ ਗ੍ਰਹਿ ਵਿਭਾਗ ਨੂੰ ਜਾਣਕਾਰੀ ਦੇ ਰਹੀਆਂ ਹਨ।


ਹਾਲਾਂਕਿ, ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ 'ਤੇ ਟਿੱਪਣੀ ਕਰਨ ਲਈ ਤਿਆਰ ਨਹੀਂ ਹੈ। ਪੁਲਿਸ ਜਲਦੀ ਹੀ ਸਾਰੇ ਵੇਰਵੇ ਦੇਣ ਲਈ ਇੱਕ ਪ੍ਰੈਸ ਕਾਨਫਰੰਸ ਕਰੇਗੀ ਇਸ ਵਿੱਚ ਹੁਣ ਐਨਆਈਏ ਲੁਧਿਆਣਾ ਆ ਕੇ ਜਾਂਚ ਆਰੰਭ ਕਰ ਸਕਦੀ ਹੈ ਅਤੇ ਪੁਲਿਸ ਅਫ਼ਸਰਾਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।


ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਵੀ ਐਨਆਈਏ ਨੂੰ ਸਾਰੀ ਜਾਣਕਾਰੀ ਇਸ ਕੇਸ ਸਬੰਧਿਤ ਮੁਹੱਈਆ ਕਰਵਾਈ ਹੈ ਅਤੇ ਹੁਣ ਕਈ ਖੁਫ਼ੀਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਵਿੱਚ ਰੁਝ ਗਈਆਂ ਹਨ।


Next Story
ਤਾਜ਼ਾ ਖਬਰਾਂ
Share it