ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਤੇ ਸਾਬਕਾ ਸਰਪੰਚ ਦਾ ਮੁਕੇਰੀਆਂ ’ਚ ਕਤਲ
ਪੰਜਾਬ ਦੇ ਮੁਕੇਰੀਆਂ ਵਿੱਚ, ਪਗੜੀ ਸੰਭਾਲ ਜੱਟਾ ਲਹਿਰ ਦੇ ਇੱਕ ਸਾਬਕਾ ਸਰਪੰਚ ਅਤੇ ਪ੍ਰੈਸ ਸਕੱਤਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨੰਗਲ ਅਵਾਣਾ ਪਿੰਡ ਵਿੱਚ ਵਾਪਰੀ। ਸਾਬਕਾ ਸਰਪੰਚ ਅਤੇ ਕਿਸਾਨ ਆਗੂ ਸੌਰਭ ਮਿਨਹਾਸ ਉਰਫ਼ ਬਿੱਲਾ ਦਾ ਕਤਲ ਜ਼ਮੀਨੀ ਵਿਵਾਦ ਕਾਰਨ ਹੋਇਆ ਇਸ ਨਾਲ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ

By : Gurpiar Thind
ਮੁਕੇਰੀਆਂ : ਪੰਜਾਬ ਦੇ ਮੁਕੇਰੀਆਂ ਵਿੱਚ, ਪਗੜੀ ਸੰਭਾਲ ਜੱਟਾ ਲਹਿਰ ਦੇ ਇੱਕ ਸਾਬਕਾ ਸਰਪੰਚ ਅਤੇ ਪ੍ਰੈਸ ਸਕੱਤਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨੰਗਲ ਅਵਾਣਾ ਪਿੰਡ ਵਿੱਚ ਵਾਪਰੀ। ਸਾਬਕਾ ਸਰਪੰਚ ਅਤੇ ਕਿਸਾਨ ਆਗੂ ਸੌਰਭ ਮਿਨਹਾਸ ਉਰਫ਼ ਬਿੱਲਾ ਦਾ ਕਤਲ ਜ਼ਮੀਨੀ ਵਿਵਾਦ ਕਾਰਨ ਹੋਇਆ। ਇਸ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਲੋਕਾਂ ਨੇ ਦੱਸਿਆ ਕਿ ਜਮੀਨੀ ਵਿਵਾਦ ਨੂੰ ਲੈ ਕਿ ਇਹ ਲੜਾਈ ਹੋਈ ਸੀ ਜਿੱਥੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਬਿੱਲਾ ਉੱਤੇ ਤੇਜ਼ਧਾਰ ਹਥਿਆਰ ਨਾਲ ਨੌਂ ਵਾਰ ਕਰ ਦਿੱਤੇ ਜਿਸ ਨਾਲ ਸੌਰਭ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ ਜਿੱਥੇ ਸੁੱਕਰਵਾਰ ਰਾਤ ਨੂੰ ਇੱਕ ਵਜੇ ਤੱਕ ਉਸਦੀ ਮੌਤ ਹੋ ਗਈ।
ਇਸਨੂੰ ਲੈ ਕਿ ਕਿਸਾਨ ਜਥੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਲਈ ਪ੍ਰਸ਼ਾਸ਼ਨ ਨੂੰ ਕਿਹਾ ਜਾ ਰਿਹਾ ਹੈ। ਸੌਰਭ ਦੇ ਪੇਟ ਵਿੱਚ ਕਈ ਵਾਰ ਚਾਕੂ ਮਾਰੇ ਗਏ ਸਨ ਅਤੇ ਉਹ ਬੇਹੋਸ਼ ਹੋ ਕਿ ਜ਼ਮੀਨ ਉੱਤੇ ਡਿੱਗ ਗਿਆ ਸੀ। ਕਿਸਾਨ ਸਮੂਹਾਂ ਨੇ ਮੁਕੇਰੀਆਂ ਵਿੱਚ ਹਾਈਵੇਅ ਜਾਮ ਕਰ ਦਿੱਤਾ।
ਥਾਣਾ ਇੰਚਾਰਜ ਨੇ ਦੱਸਿਆ ਕਿ ਇਹ ਕਤਲ ਜ਼ਮੀਨੀ ਝਗੜੇ ਕਾਰਨ ਕੀਤਾ ਗਿਆ ਸੀ। ਮੁਕੇਰੀਆਂ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।


