ਪਾਸਪੋਰਟ ਬਣਵਾਉਣ ਤੋਂ ਪਹਿਲਾਂ ਰੱਖੋ ਇਹ ਚੀਜ਼ਾਂ ਦਾ ਖਾਸ ਧਿਆਨ
ਪਾਸਪੋਰਟ ਜਲਦੀ ਬਣਵਾਉਣ ਦੀ ਆੜ ਵਿੱਚ ਠੱਗੀ ਮਾਰਨ ਵਾਲੇ ਗਿਰੋਹ ਵੀ ਸਰਗਰਮ ਨੇ । ਜਾਣਕਾਰੀ ਅਨੁਸਾਰ ਠੱਗਾਂ ਵੱਲੋਂ ਪਾਸਪੋਰਟ ਲਈ ਕਈ ਵੈੱਬਸਾਈਟਾਂ ਬਣਾਈਆਂ ਨੇ ।
By : lokeshbhardwaj
ਪਾਸਪੋਰਟ ਜਲਦੀ ਬਣਵਾਉਣ ਲਈ ਭੋਲੇ ਭਾਲੇ ਲੋਕ ਫਰਜ਼ੀ ਵੈੱਬਸਾਈਟਾਂ ਦਾ ਸ਼ਿਕਾਰ ਹੋ ਰਹੇ ਹਨ। ਦੱਸ ਦਈਏ ਕਿ ਠੱਗਾਂ ਵੱਲ਼ੋਂ ਜਾਅਲੀ ਵੈੱਬਸਾਈਟ 'ਤੇ ਜਲਦੀ ਹੀ ਨਿਯੁਕਤੀਆਂ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਵੱਧ ਫੀਸਾਂ ਦੀਆਂ ਰਸੀਦਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ । ਜਾਣਕਾਰੀ ਅਨੁਸਾਰ ਹਰ ਮਹੀਨੇ ਵੱਡੀ ਗਿਣਤੀ 'ਚ ਲੋਕ ਇਨ੍ਹਾਂ ਫਰਜ਼ੀ ਵੈੱਬਸਾਈਟਾਂ ਦਾ ਸ਼ਿਕਾਰ ਹੋ ਰਹੇ ਹਨ । ਲੋਕਾਂ ਨੂੰ ਇਸ ਧੋਖਾਧੜੀ ਤੋਂ ਬਚਾਉਣ ਲਈ ਵਿਦੇਸ਼ ਮੰਤਰਾਲੇ ਨੇ ਆਪਣੀ ਅਧਿਕਾਰਤ ਸਾਈਟ 'ਤੇ ਸਾਰੀਆਂ ਫਰਜ਼ੀ ਵੈੱਬਸਾਈਟਾਂ ਦੀ ਸੂਚੀ ਜਾਰੀ ਕੀਤੀ ਹੈ।
ਫਰਜ਼ੀ ਵੈੱਬਸਾਈਟ ਤੇ ਦੋਗੁਣੀ ਵਸੂਲੀ ਜਾਂਦੀ ਹੈ ਫੀਸ
ਪਾਸਪੋਰਟ ਜਲਦੀ ਬਣਵਾਉਣ ਦੀ ਆੜ ਵਿੱਚ ਠੱਗੀ ਮਾਰਨ ਵਾਲੇ ਗਿਰੋਹ ਵੀ ਸਰਗਰਮ ਨੇ । ਜਾਣਕਾਰੀ ਅਨੁਸਾਰ ਠੱਗਾਂ ਵੱਲੋਂ ਪਾਸਪੋਰਟ ਲਈ ਕਈ ਵੈੱਬਸਾਈਟਾਂ ਬਣਾਈਆਂ ਨੇ । ਜਾਗਰੂਕਤਾ ਦੀ ਕਮੀ ਕਾਰਨ ਲੋਕ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਕੇ ਵੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ । ਇਨ੍ਹਾਂ ਸਾਈਟਾਂ ਤੇ ਠੱਗਾਂ ਵੱਲੋਂ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਇਹ ਠੱਗ ਬਿਨੈਕਾਰਾਂ ਦਾ ਪੂਰਾ ਵੇਰਵਾ ਲੈ ਲੈਂਦੇ ਹਨ। ਆਮ ਸ਼੍ਰੇਣੀ ਦੇ ਪਾਸਪੋਰਟ ਫੀਸ 1500 ਰੁਪਏ ਹੈ ਅਤੇ ਤਤਕਾਲ ਚ 3500 ਰੁਪਏ ਚਾਰਜ ਕੀਤੇ ਜਾਂਦੇ ਨੇ ਪਰ ਜਾਨਣ ਵਾਲੀ ਗੱਲ ਇਹ ਹੈ ਕਿ ਤਤਕਾਲ ਲਈ 2000 ਹਜ਼ਾਰ ਰੁਪਏ ਦੀ ਫੀਸ ਫਾਰਮ ਜਮ੍ਹਾਂ ਕਰਵਾਉਣ ਵੇਲੇ ਲਏ ਜਾਂਦੇ । ਫਰਜ਼ੀ ਵੈੱਬਸਾਈਟਾਂ ਬਿਨੇਕਰਾਂ ਤੋਂ ਸਿੱਧਾ ਹੀ 3500 ਰੁਪਏ ਵਸੂਲ ਲਏ ਜਾਂਦੇ ਨੇ । ਜਦੋਂ ਬਿਨੈਕਰ ਫਾਰਮ ਜਮ੍ਹਾਂ ਕਰਵਾਉਣ ਲਈ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਪਤਾ ਲਗਦਾ ਕਿ 3500 ਚੋਂ ਉਨ੍ਹਾਂ ਦੇ ਸਿਰਫ 1500 ਹੀ ਮੁੱਖ ਦਫਤਰ ਚ ਜਮ੍ਹਾਂ ਹੋਏ ਨੇ ਤਾਂ ਉਨ੍ਹਾਂ ਨੂੰ ਮੁੜ ਤੋਂ 2000 ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਨੇ ।
ਰੀ-ਸ਼ੈਡਿਊਲ 'ਚ ਆਉਂਦੀ ਹੈ ਦਿੱਕਤ
ਕਈ ਵਾਰ ਦੇਖਿਆ ਗਿਆ ਹੈ ਕਿ ਦਿੱਤੀ ਅਪੋਇੰਟਮੈਂਟ ਤੇ ਜੇਕਰ ਅਪਲਾਈ ਕਰਤਾ ਨਹੀਂ ਪਹੁੰਚ ਪਾਉਂਦਾ ਤਾਂ ਉਸਨੂੰ ਮੁੜ ਤੋਂ ਅਪੋਇੰਟਮੈਂਟ ਲੈਣ ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ , ਪਰ ਜੇਕਰ ਠੱਗਾਂ ਵੱਲੋਂ ਬਣਾਈ ਇਨ੍ਹਾਂ ਸਾਈਟਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵੱਲੋਂ ਇਹ ਕੰਮ ਬੜੀ ਹੀ ਅਸਾਨੀ ਨਾਲ ਸਾਈਟ ਤੇ ਕਰ ਦਿੱਤਾ ਜਾਂਦਾ ਹੈ ।