Begin typing your search above and press return to search.

ਪੰਜਾਬ ਵਿਚ ਅੱਜ ਸ਼ਾਮ ਨੂੰ ਪਵੇਗਾ ਮੀਂਹ, ਮਿਲੇਗੀ ਗਰਮੀ ਤੋਂ ਰਾਹਤ

ਦੇਸ਼ ਦੇ ਉੱਤਰੀ ਰਾਜਾਂ ਵਿਚ ਇੰਨੀ ਜ਼ਿਆਦਾ ਕਹਿਰ ਦੀ ਗਰਮੀ ਪੈ ਰਹੀ ਐ ਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋ ਚੁੱਕਿਆ ਏ। ਰਾਜਧਾਨੀ ਦਿੱਲੀ ਤੋਂ ਲੈ ਕੇ ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਤੱਕ ਦੇ ਲੋਕ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ।

ਪੰਜਾਬ ਵਿਚ ਅੱਜ ਸ਼ਾਮ ਨੂੰ ਪਵੇਗਾ ਮੀਂਹ, ਮਿਲੇਗੀ ਗਰਮੀ ਤੋਂ ਰਾਹਤ
X

NirmalBy : Nirmal

  |  14 Jun 2024 9:03 AM GMT

  • whatsapp
  • Telegram

ਚੰਡੀਗੜ੍ਹ (ਸ਼ਾਹ) : ਦੇਸ਼ ਦੇ ਉੱਤਰੀ ਰਾਜਾਂ ਵਿਚ ਇੰਨੀ ਜ਼ਿਆਦਾ ਕਹਿਰ ਦੀ ਗਰਮੀ ਪੈ ਰਹੀ ਐ ਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋ ਚੁੱਕਿਆ ਏ। ਰਾਜਧਾਨੀ ਦਿੱਲੀ ਤੋਂ ਲੈ ਕੇ ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਤੱਕ ਦੇ ਲੋਕ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਮਾਨਸੂਨ ਭਾਵੇਂ ਅਜੇ ਕੁੱਝ ਦਿਨ ਠਹਿਰ ਕੇ ਆਵੇਗੀ ਪਰ ਅੱਜ ਪੰਜਾਬ, ਹਰਿਆਣਾ, ਦਿੱਲੀ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਐ ਕਿਉਂਕਿ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਐ ਕਿ ਇਨ੍ਹਾਂ ਇਲਾਕਿਆਂ ਵਿਚ ਅੱਜ ਹਲਕੀ ਬਾਰਿਸ਼ ਹੋ ਸਕਦੀ ਐ।

ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉਤਰ ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਨੇ। ਦੁਪਹਿਰ ਦੇ ਸਮੇਂ ਵਗ ਰਹੀ ਲੂ ਲੋਕਾਂ ਦੇ ਪਿੰਡੇ ਸਾੜ ਰਹੀ ਐ ਪਰ ਹੁਣ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਸਮੇਤ ਕੁੱਝ ਸੂਬਿਆਂ ਲਈ ਰਾਹਤ ਦੀ ਖ਼ਬਰ ਸੁਣਾਈ ਐ। ਮੌਸਮ ਵਿਭਾਗ ਦਾ ਕਹਿਣਾ ਏ ਕਿ 14 ਜੂਨ ਨੂੰ ਦਿੱਲੀ, ਪੰਜਾਬ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਐ, ਜਿਸ ਦੇ ਚਲਦਿਆਂ ਮੌਸਮ ਵਿਚ ਕੁੱਝ ਰਾਹਤ ਦਿਖਾਈ ਦੇਵੇਗੀ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਐ, ਜਿਸ ਕਾਰਨ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਏ। ਅੱਤ ਦੀ ਗਰਮੀ ਕਾਰਨ ਲੋਕ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਨੇ ਪਰ ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਅੱਜ ਹਲਕੀ ਬਾਰਿਸ਼ ਹੋ ਗਈ ਤਾਂ ਤਾਪਮਾਨ ਵਿਚ ਕੁੱਝ ਗਿਰਾਵਟ ਆ ਜਾਵੇਗੀ, ਜਿਸ ਕਾਰਨ ਲੋਕਾਂ ਨੂੰ ਥੋੜ੍ਹੀ ਬਹੁਤ ਰਾਹਤ ਮਿਲੇਗੀ।

ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਸਿੱÇਕਮ ਅਤੇ ਪੱਛਮੀ ਬੰਗਾਲ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਐ ਜਦਕਿ ਮਹਾਰਾਸ਼ਟਰ, ਗੋਆ, ਤੇਲੰਗਾਨਾ, ਕੇਰਲ ਅਤੇ ਕਰਨਾਟਕ ਵਿਚ ਵੀ ਇਸੇ ਤਰ੍ਹਾਂ ਦੇ ਮੌਸਮ ਰਹਿਣ ਦੀ ਸੰਭਾਵਨਾ ਬਣੀ ਹੋਈ ਐ, ਯਾਨੀ ਕਿ ਉਥੇ ਵੀ ਹਲਕੀ ਬਾਰਿਸ਼ ਦੇ ਆਸਾਰ ਬਣੇ ਹੋਏ ਨੇ। ਇਸੇ ਤਰ੍ਹਾਂ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ‘ਵਿਚ ਵੀ ਅਗਲੇ ਤਿੰਨ ਦਿਨਾਂ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਐ। ਮੌਸਮ ਵਿਭਾਗ ਵੱਲੋਂ ਆਸਾਮ, ਮੇਘਾਲਿਆ, ਪੱਛਮੀ ਬੰਗਾਲ, ਸਿੱÇਕਮ ਅਤੇ ਅਰੁਣਾਚਲ ਪ੍ਰਦੇਸ਼ ਵਿਚ 17 ਜੂਨ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਐ।

ਸਕਾਈਮੇਟ ਵੈਦਰ ਦੀ ਰਿਪੋਰਟ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਕੋਂਕਣ ਅਤੇ ਗੋਆ, ਉੱਤਰੀ ਅੰਦਰੂਨੀ ਕਰਨਾਟਕ, ਤੇਲੰਗਾਨਾ, ਦੱਖਣੀ ਛੱਤੀਸਗੜ੍ਹ ਅਤੇ ਦੱਖਣੀ ਉੜੀਸਾ ਵਿਚ ਭਾਰੀ ਬਾਰਿਸ਼ ਹੋ ਸਕਦੀ ਐ, ਜਿਸ ਨਾਲ ਇਸ ਖੇਤਰ ਦੇ ਤਾਪਮਾਨ ਵਿਚ ਪੂਰੀ ਤਰ੍ਹਾਂ ਬਦਲਾਅ ਆ ਜਾਵੇਗਾ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਕਰਨਾਟਕ, ਆਂਧਰਾ ਪ੍ਰਦੇਸ਼, ਸਿੱਕਮ, ਉੱਤਰ-ਪੂਰਬੀ ਭਾਰਤ, ਦੱਖਣ-ਪੱਛਮੀ ਮੱਧ ਪ੍ਰਦੇਸ਼, ਦੱਖਣੀ ਗੁਜਰਾਤ ਅਤੇ ਜੰਮੂ-ਕਸ਼ਮੀਰ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਐ। ਇਸੇ ਤਰ੍ਹਾਂ ਦੱਖਣੀ ਮੱਧ ਪ੍ਰਦੇਸ਼, ਅੰਦਰੂਨੀ ਉੜੀਸਾ, ਪੰਜਾਬ ਦੇ ਕੁਝ ਹਿੱਸਿਆਂ ਅਤੇ ਦੱਖਣ-ਪੂਰਬੀ ਰਾਜਸਥਾਨ ਵਿੱਚ ਹਲਕੀ ਬਾਰਿਸ਼ ਹੋਣ ਦੀ ਗੱਲ ਆਖੀ ਜਾ ਰਹੀ ਐ।

ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਪੱਛਮੀ ਬੰਗਾਲ, ਪੂਰਬੀ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਗੰਗਾ ਤੱਟੀ ਖੇਤਰਾਂ ਵਿੱਚ ਹੀਟ ਵੇਵ ਦੀ ਸਥਿਤੀ ਬਣੀ ਰਹੇਗੀ। ਦੱਸ ਦਈਏ ਕਿ ਪੰਜਾਬ ਵਿਚ ਮਾਨਸੂਨ ਇਸ ਮਹੀਨੇ ਦੇ ਆਖ਼ਰ ਵਿਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਐ।

Next Story
ਤਾਜ਼ਾ ਖਬਰਾਂ
Share it