Begin typing your search above and press return to search.

ਭਾਰਤੀ ਮੂਲ ਦੇ ਹਰਜਸ ਸਿੰਘ ਨੇ ਰਚਿਆ ਇਤਿਹਾਸ, ਅਸਟ੍ਰੇਲੀਆ ’ਚ 141 ਗੇਂਦਾਂ ’ਚ ਬਣਾਏ 314 ਰਨ, ਮਾਰੇ 35 ਛੱਕੇ

ਇਹ ਉਪਲਬਧੀ ਹਰਜਸ ਸਿੰਘ ਨੂੰ ਕ੍ਰਿਕਟ ਇਤਿਹਾਸ ਦੇ ਬਹੁਤ ਖਾਸ ਕਲੱਬ ਵਿੱਚ ਲੈ ਆਈ ਹੈ। ਉਹ ਗ੍ਰੈਡ-ਲੈਵਲ ਕ੍ਰਿਕਟ ਦੇ ਸੀਮਿਤ ਓਵਰਾਂ ਵਿੱਚ ਲਗਾਤਾਰ ਤੀਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।

ਭਾਰਤੀ ਮੂਲ ਦੇ ਹਰਜਸ ਸਿੰਘ ਨੇ ਰਚਿਆ ਇਤਿਹਾਸ, ਅਸਟ੍ਰੇਲੀਆ ’ਚ 141 ਗੇਂਦਾਂ ’ਚ ਬਣਾਏ 314 ਰਨ, ਮਾਰੇ 35 ਛੱਕੇ
X

Makhan shahBy : Makhan shah

  |  6 Oct 2025 7:06 PM IST

  • whatsapp
  • Telegram

ਅਸਟ੍ਰੇਲੀਆ (ਗੁਰਪਿਆਰ ਥਿੰਦ) : ਉਪਲਬਧੀ ਹਰਜਸ ਸਿੰਘ ਨੂੰ ਕ੍ਰਿਕਟ ਇਤਿਹਾਸ ਦੇ ਬਹੁਤ ਖਾਸ ਕਲੱਬ ਵਿੱਚ ਲੈ ਆਈ ਹੈ। ਉਹ ਗ੍ਰੈਡ-ਲੈਵਲ ਕ੍ਰਿਕਟ ਦੇ ਸੀਮਿਤ ਓਵਰਾਂ ਵਿੱਚ ਲਗਾਤਾਰ ਤੀਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਸ਼ਨੀਵਾਰ ਦਾ ਦਿਨ ਅਸ਼ਟ੍ਰੇਲੀਆ ਕ੍ਰਿਕਟ ਦੇ ਵਿੱਚ ਸੁਨਹਰੇ ਅੱਖਰਾਂ ਵਿੱਚ ਦਰਜ਼ ਹੋ ਗਿਆ ਹੈ।


ਭਾਰਤੀ ਮੂਲ ਦੇ ਨੌਜਵਾਨ ਬੱਲੇਬਾਜ ਹਰਜਸ ਸਿੰਘ ਨੇ ਘੱਟ ਓਵਰਾਂ ਦੇ ਵਿੱਚ ਗ੍ਰੇਡ-ਕ੍ਰਿਕਟ ਵਿੱਚ ਇਹੋ ਜਿਹਾ ਕਾਰਨਾਮਾ ਕਰ ਕਿ ਦਿਖਾ ਦਿੱਤਾ ਹੈ ਜੋ ਇਸ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਕੀਤਾ ਹੋਵੇਗਾ।। ਵੈਸਟਰਨ ਸਬਬਰਬਸ ਵੱਲੋਂ ਖੇਡੇ ਹਰਜਸ ਸਿੰਘ ਨੇ ਸਿਡਨੀ ਦੇ ਵਿਰੁੱਧ ਇਹ ਮੈਚ ਖੇਡਿਆ ਸੀ ਜਿਸ ਵਿੱਚ ਉਸਨੇ ਬੱਲੇਬਾਜੀ ਕਰਕੇ ਆਤੰਕ ਮਚਾ ਦਿੱਤਾ। ਇਸ ਮੈਚ ਵਿੱਚ ਹਰਜਸ ਨੇ ਸਿਰਫ਼ 141 ਗੇਂਦਾ ਵਿੱਚ 314 ਰਨਾਂ ਦੀ ਧੁੰਆ-ਧਾਰ ਬੱਲੇਬਾਜ਼ੀ ਕੀਤੀ। ਇਸ ਪਾਰੀ ਦੇ ਵਿੱਚ ਹਰਜਸ ਨੇ 35 ਛੱਕੇ ਅਤੇ 12 ਚੌਕਿਆ ਦੀ ਬਰਸਾਤ ਕਰ ਦਿੱਤੀ ਅਤੇ ਆਤੰਕ ਮਚਾ ਦਿੱਤਾ।

ਹਰਜਸ ਨੇ ਲਗਾਇਆ ਗ੍ਰੇਡ-ਕ੍ਰਿਕਟ ’ਚ ਤੀਹਰਾ ਸ਼ੈਕੜਾ:

ਇਹ ਉਪਲਬਧੀ ਹਰਜਸ ਨੂੰ ਕ੍ਰਿਕਟ ਇਤਿਹਾਸ ਦੇ ਵੱਡੇ ਅਤੇ ਮਹੱਤਵਪੂਰਨ ਕਲੱਬ ਵਿੱਚ ਲੈ ਆਈ। ਹਰਜਸ ਗ੍ਰੇਡ-1 ਲੈਵਲ ਕ੍ਰਿਕਟ ਦੇ ਸੀਮਿਤ ਓਵਰਾਂ ਦੇ ਵਿੱਚ ਤੀਹਰਾ ਸ਼ੈਕੜਾ ਬਣਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ ਅਤੇ ਨਾਲ ਹੀ ਉਹ ਨਿਊ-ਸਾਊਥ ਪ੍ਰੀਮੀਅਰ ਪਹਿਲੇ ਗ੍ਰੇਡ-1 ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲਾ ਤੀਜਾ ਖਿਡਾਰੀ ਬਣ ਗਿਆ ਹੈ। ਇਸਤੋਂ ਪਹਿਲਾਂ ਇੱਕਲੇ ਦੋ ਖਿਡਾਰੀ ‘ਫਿਲ ਜੈਕਸ’ ਅਤੇ ‘ਵਿਕਟਰ ਟ੍ਰਮਪਰ’ ਨੇ ਹੀ ਤੀਹਰਾ ਸ਼ੈਂਕੜਾ ਲਗਾਇਆ ਹੈ। ਜੈਕਸ ਨੇ 321 ਰਨ ਅਤੇ ਵਿਕਟਰ ਨੇ 335 ਰਨ ਬਣਾਏ ਸਨ।

ਪੰਜਾਬ ਨਾਲ ਜੁੜੀਆਂ ਹਨ ਜੜ੍ਹਾਂ:

ਸਿਡਨੀ ਵਿੱਚ ਜਨਮੇ ਹਰਜਸ ਸਿੰਘ ਭਾਰਤੀ ਮੂਲ ਦੇ ਹਨ। ਉਹਨਾਂ ਦੇ ਮਾਤਾ-ਪਿਤਾ ਸਾਲ 2000 ਵਿੱਚ ਚੰਡੀਗੜ੍ਹ ਤੋਂ ਸਿਡਨੀ ਵੱਸ ਗਏ ਸਨ। ਕ੍ਰਿਕਟ ਦੇ ਪ੍ਰਤੀ ਉਹਨਾਂ ਦਾ ਬਚਪਨ ਤੋਂ ਹੀ ਜਨੂਨ ਸੀ। ਹਰਜਸ ਨੇ ਅੰਡਰ-19 ਵਰਲਡ ਕਪ 2024 ਵਿੱਚ ਸਾਨਦਾਰ ਪ੍ਰਦਰਸ਼ਨ ਕੀਤਾ ਸੀ। ਭਾਰਤ ਦੇ ਖ਼ਿਲਾਫ਼ ਫਾਇਨਲ ਮੁਕਾਬਲੇ ਵਿੱਚ ਉਹਨਾਂ ਨੇ 64 ਗੇਂਦਾ ਵਿੱਚ 55 ਰਨ ਬਣਾਏ ਸਨ ਜੋ ਉਸ ਮੈਚ ਵਿੱਚ ਅਸਟ੍ਰੇਲੀਆ ਦੀ ਤਰਫ਼ੋਂ ਵੱਡਾ ਸਕੋਰ ਸੀ।

ਉਹਨਾਂ ਦੀ ਇਸ ਪਾਰੀ ਦੀ ਮਦਦ ਨਾਲ ਅਸਟ੍ਰੇਲੀਆ ਨੇ 253 ਰਨਾਂ ਦਾ ਸਨਮਾਨਯੋਗ ਤੇ ਵੱਡਾ ਸਕੋਰ ਖੜ੍ਹਾ ਕੀਤਾ। ਅਸਟ੍ਰੇਲੀਆ ਨੇ 2024 ਅੰਡਰ-19 ਵਿਸ਼ਵ ਕੱਪ ਦਾ ਖ਼ਿਤਾਬ ਵੀ ਜਿੱਤਿਆ ਸੀ।

ਇਹ ਮੇਰੇ ਜੀਵਨ ਦੀ ਸਭ ਤੋਂ ਵਧੀਆ ਤੇ ਸ਼ਾਨਦਾਰ ਪਾਰੀ ਸੀ: ਹਰਜਸ

ਰਿਕਾਰਡ ਤੋੜ ਪਾਰੀ ਤੋਂ ਬਾਅਦ ਹਰਜਸ ਸਿੰਘ ਨੇ ਫਾਕਸ ਕ੍ਰਿਕਟ ਨਾਲ ਗੱਲਬਾਤ ਕਰਦੇ ਹੋਏ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਇਹ ਨਿਸ਼ਚਿਤ ਰੂਪ ਵਿੱਚ ਮੇਰੀ ਹੁਣ ਤੱਕ ਦੀ ਸਭ ਤੋਂ ਸਾਫ਼-ਸੁਥਰੀ ਅਤੇ ਵਧੀਆ ਬੱਲੇਬਾਜ਼ੀ ਸੀ। ਮੈਂ ਇਸ ਪਾਰੀ ਉੱਤੇ ਬਹੁਤ ਮਾਨ ਮਹਿਸ਼ੂਸ ਕਰ ਰਿਹਾ ਹਾਂ ਕਿਉਂਕਿ ਮੈਂ ਆੱਫ-ਸੀਜਨ ਵਿੱਚ ਆਪਣੀ ਪਾਵਰ ਹਿਟਿਂਗ ਉੱਤੇ ਬਹੁਤ ਮਿਹਨਤ ਕੀਤੀ ਸੀ, ਅਤੇ ਅੱਜ ਇਸਦਾ ਨਤੀਜ਼ਾ ਮਿਲਿਆ ਹੈ। ਇਹ ਮੇਰੇ ਲਈ ਬਹੁਤ ਖਾਸ ਦਿਨ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪਿਛਲੇ ਇੱਕ ਦੋ ਸੀਜਨ ਵਿੱਚ ਮੈਂ ਮੈਦਾਨ ਦੇ ਬਹਾਰ ਦੀਆਂ ਚੀਜਾਂ ਉੱਤੇ ਜ਼ਿਆਦਾ ਧਿਆਨ ਦੇ ਰਿਹਾ ਸੀ ਪਰ ਹੁਣ ਮੈਂ ਖੁਦ ਨੂੰ ਸਿਰਫ ਆਪਣੀ ਖੇਡ ਉੱਤੇ ਕੇਂਦਰਿਤ ਕਰ ਰਿਹਾਂ ਹਾਂ ਅਤੇ ਇਸਦਾ ਫਾਇਦਾ ਸਾਫ ਦਿੱਖ ਰਿਹਾ ਹੈ।

ਆਸਟ੍ਰੇਲੀਆ ਕ੍ਰਿਕਟ ਚੋਣ ਅਧਿਕਾਰੀਆਂ ਨੂੰ ਮਿਲਿਆ ਵੱਡਾ ਸਿਤਾਰਾ:

ਹਰਜਸ ਸਿੰਘ ਦੀ ਇਹ ਤੀਹਹੇ ਸ਼ੈਕੜੇ ਦੀ ਪਾਰੀ ਹੁਣ ਉਹਨੂੰ ਅਸਟ੍ਰੇਲੀਆ ਦੀ ਟੀਮ ਵਿੱਚ ਟੀਮ ਚੋਣ-ਅਧਿਕਾਰੀਆਂ ਦੀ ਸੂਚੀ ਵਿੱਚ ਵੱਡਾ ਦਾਅਵੇਦਾਰ ਬਣਾ ਚੁੱਕੀ ਹੈ। ਉਹਨਾਂ ਦੇ ਸਾਥੀ ਖ਼ਿਡਾਰੀ ਜਿਵੇਂ ਸੈਮ.ਕੱਨਸਟਾਸ, ਵੇਬਜੇਨ ਅਤੇ ਓਲੀਵਰ ਪੀਕ ਪਹਿਲਾਂ ਤੋਂ ਹੀ ਸਟੇਟ ਅਤੇ ਨੈਸ਼ਨਲ ਲੈਵਲ ਤੱਕ ਪਹੁੰਚ ਚੁੱਕੇ ਹਨ। ਸੈਮ.ਕੱਨਸਟਾਸ ਤਾਂ ਟੈਸਟ ਡੈਬਯੂ ਵੀ ਕਰ ਚੁੱਕਿਆ ਹੈ। ਹੁਣ ਹਰਜਸ ਦੀ ਇਹ ਵਿਸਫੋਟਕ ਪਾਰੀ ਨਾ ਕੇਵਲ ਉਹਨਾਂ ਦੇ ਕਰਿਅਰ ਨੂੰ ਨਵੀਂ ਦਿਸ਼ਾ ਦੇਵੇਗੀ, ਬਲਕਿ ਇਹ ਸੰਕੇਤ ਵੀ ਦੇ ਰਹੀ ਹੈ ਕਿ ਅਸਟ੍ਰੇਲੀਆ ਦੇ ਕੋਲ ਇੱਕ ਹੋਰ ਭਵਿੱਖ ਦਾ ਸੁਪਰਸਟਾਰ ਤਿਆਰ ਹੋ ਚੁੱਕਾ ਹੈ।

Next Story
ਤਾਜ਼ਾ ਖਬਰਾਂ
Share it