Begin typing your search above and press return to search.

Himmat Roy ਨੇ ਦਿਖਾਈ ਹਿੰਮਤ : ਕਬਾੜਖਾਨੇ 'ਚ ਮਨਾਇਆ ਜਨਮਦਿਨ !

Himmat Roy ਨੇ ਦਿਖਾਈ ਹਿੰਮਤ : ਕਬਾੜਖਾਨੇ ਚ ਮਨਾਇਆ ਜਨਮਦਿਨ !
X

GillBy : Gill

  |  6 April 2026 6:09 AM IST

  • whatsapp
  • Telegram


ਵੈਨਕੂਵਰ, 5 ਅਪ੍ਰੈਲ (ਮਲਕੀਤ ਸਿੰਘ)- ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹਿੰਮਤ ਰਾਏ ਨਾਂ ਦੇ ਇੱਕ 5 ਸਾਲਾ ਬੱਚੇ ਨੇ ਨਿਵੇਕਲੀ ਹਿੰਮਤ ਜੁਟਾਉਂਦਿਆਂ ਆਪਣਾ ਜਨਮਦਿਨ ਕਬਾੜਖਾਨੇ (ਰੀਸਾਈਕਲ ਸੈਂਟਰ) ਚ ਮਨਾਉਣ ਦੀ ਨਿਵੇਕਲੀ ਪਿਰਤ ਪਾਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੱਚੇ ਨੇ ਦੱਸਿਆ ਕਿ ਰੀਸਾਈਕਲਿੰਗ ਉਸਦਾ ਸਭ ਤੋਂ ਮਨਪਸੰਦ ਕੰਮ ਹੈ ਅਤੇ ਇਸੇ ਕਰਕੇ ਉਸਨੇ ਆਪਣਾ ਜਨਮਦਿਨ ਵੀ ਇੱਥੇ ਮਨਾਉਣ ਦਾ ਫ਼ੈਸਲਾ ਕੀਤਾ। ਇਸ ਮੌਕੇ ‘ਤੇ ਉਸਦੇ ਨਾਲ ਇੱਕ ਦਰਜਨ ਤੋਂ ਵੱਧ ਉਸਦੇ ਸਕੂਲੀ ਸਾਥੀ ਵੀ ਮੌਜੂਦ ਸਨ

ਜਾਣਕਾਰੀ ਮੁਤਾਬਕ ਹਿੰਮਤ ਰਾਏ ਨੇ ਵਾਤਾਵਰਣ ਪ੍ਰਤੀ ਆਪਣੀ ਜਾਗਰੂਕਤਾ ਦਿਖਾਉਂਦਿਆਂ ਰੀਸਾਈਕਲਿੰਗ ਸੈਂਟਰ ਨੂੰ ਚੁਣਿਆ।

ਉਸਦਾ ਕਹਿਣਾ ਹੈ ਕਿ ਕਚਰੇ ਦੀ ਛਟਾਈ ਅਤੇ ਰੀਸਾਈਕਲਿੰਗ ਕਰਨਾ ਉਸਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਹੋਰ ਲੋਕ ਵੀ ਇਸ ਵੱਲ ਧਿਆਨ ਦੇਣ।


ਫੋਟੋ ਕੈਪਸ਼ਨ: ਰੀਸਾਈਕਲਿੰਗ ਸੈਂਟਰ ਵਿੱਚ ਆਪਣੇ ਸਾਥੀਆਂ ਨਾਲ ਜਨਮਦਿਨ ਮਨਾਉਂਦਾ 5 ਸਾਲਾ ਹਿੰਮਤ ਰਾਇ।

Next Story
ਤਾਜ਼ਾ ਖਬਰਾਂ
Share it