ਬੰਬ ਧਮਕੀ ਵਾਲੀ ਝੂਠੀ ਈਮੇਲ ਦੇ ਬਾਅਦ ਅੰਮ੍ਰਿਤਸਰ ਰੂਰਲ ‘ਚ ਹਾਈ ਅਲਰਟ, SSP ਨੇ ਕਿਹਾ ਪੈਨਿਕ ਪੈਦਾ ਕਰਨ ਦੀ ਕੋਸ਼ਿਸ਼
ਪੰਚਾਇਤੀ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਰੂਰਲ ਸੁਮੇਲ ਮੀਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਚੋਣ ਡਿਪਲੋਮੈਂਟ ਤੋਂ ਲੈ ਕੇ ਬੰਬ ਧਮਕੀ ਵਾਲੀ ਝੂਠੀ ਈਮੇਲ ਤੱਕ ਸਾਰੀ ਜਾਣਕਾਰੀ ਸਾਂਝੀ ਕੀਤੀ।

By : Gurpiar Thind
ਅੰਮ੍ਰਿਤਸਰ : ਪੰਚਾਇਤੀ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਰੂਰਲ ਸੁਮੇਲ ਮੀਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਚੋਣ ਡਿਪਲੋਮੈਂਟ ਤੋਂ ਲੈ ਕੇ ਬੰਬ ਧਮਕੀ ਵਾਲੀ ਝੂਠੀ ਈਮੇਲ ਤੱਕ ਸਾਰੀ ਜਾਣਕਾਰੀ ਸਾਂਝੀ ਕੀਤੀ।
ਐਸਐਸਪੀ ਨੇ ਦੱਸਿਆ ਕਿ 14 ਦਸੰਬਰ ਨੂੰ ਪੂਰੇ ਪੰਜਾਬ ਵਿੱਚ ਪੰਚਾਇਤ ਚੋਣਾਂ ਹੋਣੀਆਂ ਹਨ, ਜਿਸ ਲੜੀ ਤਹਿਤ ਅੰਮ੍ਰਿਤਸਰ ਰੂਰਲ ‘ਚ ਵੀ ਵਿਸ਼ੇਸ਼ ਤੌਰ ‘ਤੇ ਤਿਆਰੀ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਇਲਾਕੇ ਵਿੱਚ ਲਗਭਗ 780 ਪੋਲਿੰਗ ਲੋਕੇਸ਼ਨਾਂ ਹਨ ਅਤੇ ਕਰੀਬ 2500 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਬੂਥਾਂ ‘ਤੇ ਲਗਾਈ ਗਈ ਹੈ।
ਇਸ ਤੋਂ ਇਲਾਵਾ ਰਿਜ਼ਰਵ ਫੋਰਸ, ਪੈਟਰੋਲਿੰਗ ਟੀਮਾਂ ਅਤੇ ਮੋਬਾਈਲ ਯੂਨਿਟਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸ਼ਾਂਤੀਪੂਰਵਕ ਅਤੇ ਨਿਸ਼ਪੱਖ ਹੋਣ, ਇਸ ਲਈ ਸਾਰੇ ਮੁਲਾਜ਼ਮਾਂ ਨੂੰ ਬਰੀਫ ਅਤੇ ਸੈਂਸਿਟਾਈਜ਼ ਕੀਤਾ ਗਿਆ ਹੈ। ਚੋਣ ਪ੍ਰਕਿਰਿਆ ਦੌਰਾਨ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣਾ ਪਹਿਲੀ ਤਰਜੀਹ ਹੈ।
ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਨੇ ਉਸ ਝੂਠੀ ਬੰਬ ਧਮਕੀ ਈਮੇਲ ਦਾ ਵੀ ਜ਼ਿਕਰ ਕੀਤਾ ਜੋ ਕੱਲ੍ਹ ਇੱਕ ਅਨੋਨੀਮਸ ਅਕਾਊਂਟ ਤੋਂ ਭੇਜੀ ਗਈ ਸੀ। ਇਸ ਵਿੱਚ ਅੰਮ੍ਰਿਤਸਰ ਰੂਰਲ ਦੇ ਇੱਕ ਸਕੂਲ ਦਾ ਨਾਮ ਵੀ ਸ਼ਾਮਲ ਸੀ। ਸੂਚਨਾ ਮਿਲਦੇ ਹੀ ਬੰਬ ਡਿਸਪੋਜ਼ਲ ਸਕਵਾਡ ਅਤੇ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਪੂਰਾ ਇਲਾਕਾ ਚੈੱਕ ਕੀਤਾ, ਪਰ ਕੋਈ ਸ਼ੱਕੀ ਚੀਜ਼ ਜਾਂ ਵਿਅਕਤੀ ਨਹੀਂ ਮਿਲਿਆ।
ਐਸਐਸਪੀ ਸੁਮੇਲ ਮੀਰ ਨੇ ਕਿਹਾ ਕਿ ਈਮੇਲ ਦਾ ਸੋਰਸ ਇੱਕੋ ਹੀ ਹੈ ਜੋ ਕਈ ਸਥਾਨਾਂ ਨੂੰ ਭੇਜਿਆ ਗਿਆ ਸੀ। ਇਸ ਦੀ ਤਕਨੀਕੀ ਜਾਂਚ ਜਾਰੀ ਹੈ ਅਤੇ ਜਲਦੀ ਇਸਦਾ ਓਰੀਜਨ ਪਤਾ ਲੱਗ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਲੱਗਦਾ ਹੈ ਕਿ ਪੈਨਿਕ ਪੈਦਾ ਕਰਨ ਦੀ ਕੋਸ਼ਿਸ਼ ਸੀ, ਪਰ ਹਾਲਤ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਅਤੇ SSP ਨੇ ਯਕੀਨ ਦਵਾਇਆ ਕਿ ਪੰਚਾਇਤ ਚੋਣਾਂ ਪੂਰੀਆਂ ਸੁਰੱਖਿਆ ਦੇ ਨਾਲ, ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈਆਂ ਜਾਣਗੀਆਂ।


