ਗੋਲੀਆਂ ਨਾਲ ਗੂੰਜਿਆ ਇੱਕ ਵਾਰ ਫਿਰ ਫਿਰੋਜ਼ਪੁਰ, ਆਰਐਸਐਸ ਦੇ ਇੱਕ ਵੱਡੇ ਨੇਤਾ ਦੇ ਪੋਤਰੇ ਦਾ ਗੋਲੀਆਂ ਮਾਰ ਕੇ ਸ਼ਰੇਆਮ ਬਾਜ਼ਾਰ ਵਿੱਚ ਕੀਤਾ ਕਤਲ
ਗੋਲੀਆਂ ਨਾਲ ਗੂੰਜਿਆ ਇੱਕ ਵਾਰ ਫਿਰ ਫਿਰੋਜ਼ਪੁਰ, ਆਰਐਸਐਸ ਦੇ ਇੱਕ ਵੱਡੇ ਨੇਤਾ ਦੇ ਪੋਤਰੇ ਦਾ ਗੋਲੀਆਂ ਮਾਰ ਕੇ ਸ਼ਰੇਆਮ ਬਾਜ਼ਾਰ ਵਿੱਚ ਕੀਤਾ ਕਤਲ, ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਮੌਤ, ਦੋ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ, ਫਿਰੋਜਪੁਰ ਮੇਨ ਬਾਜ਼ਾਰ ਦੀ ਘਟਨਾ, ਮਰਨ ਵਾਲੇ ਦੀ ਪਹਿਚਾਣ ਨਵੀਨ ਵਜੋਂ ਹੋਈ ਹੈ, ਆਰਐਸਐਸ ਦੇ ਵੱਡੇ ਨੇਤਾ ਦੀਨਾ ਨਾਥ ਦਾ ਪੋਤਰਾ ਦੱਸਿਆ ਜਾ ਰਿਹਾ ਮ੍ਰਿਤਕ ਨੌਜਵਾਨ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ

By : Gurpiar Thind
ਫ਼ਿਰੋਜ਼ਪੁਰ : ਗੋਲੀਆਂ ਨਾਲ ਗੂੰਜਿਆ ਇੱਕ ਵਾਰ ਫਿਰ ਫਿਰੋਜ਼ਪੁਰ, ਆਰਐਸਐਸ ਦੇ ਇੱਕ ਵੱਡੇ ਨੇਤਾ ਦੇ ਪੋਤਰੇ ਦਾ ਗੋਲੀਆਂ ਮਾਰ ਕੇ ਸ਼ਰੇਆਮ ਬਾਜ਼ਾਰ ਵਿੱਚ ਕੀਤਾ ਕਤਲ, ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਮੌਤ, ਦੋ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ, ਫਿਰੋਜਪੁਰ ਮੇਨ ਬਾਜ਼ਾਰ ਦੀ ਘਟਨਾ, ਮਰਨ ਵਾਲੇ ਦੀ ਪਹਿਚਾਣ ਨਵੀਨ ਵਜੋਂ ਹੋਈ ਹੈ, ਆਰਐਸਐਸ ਦੇ ਵੱਡੇ ਨੇਤਾ ਦੀਨਾ ਨਾਥ ਦਾ ਪੋਤਰਾ ਦੱਸਿਆ ਜਾ ਰਿਹਾ ਮ੍ਰਿਤਕ ਨੌਜਵਾਨ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ।
ਨਵੀਨ ਕੁਮਾਰ ਜਦ ਆਪਣੀ ਦੁਕਾਨ ਵੱਲ ਜਾ ਰਿਹਾ ਸੀ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਇੱਕਦਮ ਹੀ ਉਸਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਕ ਗੋਲੀ ਉਸਦੇ ਸਿਰ ਵਿੱਚ ਜਾ ਲੱਗੀ ਜਿੱਥੇ ਉਹ ਡਿੱਗ ਪਿਆ ਤੇ ਉਸਨੂੰ ਜਿਆਦਾ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ
ਸ਼ਰੇਆਮ ਬਾਜ਼ਾਰ ਵਿੱਚ ਗੋਲੀਆਂ ਚੱਲਣ ਨਾਲ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਫਿਰੋਜਪੁਰ ਦੇ ਵਿੱਚ ਫੈਲ ਗਿਆ ਹੈ ਤੇ ਲੋਕ ਦੁਕਾਨਾਂ ਬੰਦ ਕਰਕੇ ਉਥੋਂ ਨਿਕਲ ਗਏ ਤੇ ਭੀੜ ਭਾੜ ਵਾਲੇ ਬਾਜ਼ਾਰ ਵਿੱਚ ਕਾਫੀ ਜਿਆਦਾ ਚਹਿਲ ਪਹਿਲ ਰਹਿੰਦੀ ਹੈ ਅਤੇ ਸ਼ਹਿਰ ਦੇ ਬਿਲਕੁਲ ਵਿੱਚ ਹੀ ਇਹ ਜਗਹਾ ਸਥਿਤ ਹੈ ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਰਐਸਐਸ ਦੇ ਪੋਤਰੇ ਦੇ ਕਤਲ ਨੂੰ ਲੈ ਕੇ ਬੀਜੇਪੀ ਦੇ ਨੇਤਾਵਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਹੈ।
ਉਨਾਂ ਵੱਲੋਂ ਪੁਲਿਸ ਦੇ ਖਿਲਾਫ ਵੀ ਨਾਅਰੇਬਾਜ਼ੀ ਵੀ ਕੀਤੀ ਗਈ ਉਹਨਾਂ ਦੇ ਆਰੋਪ ਲਗਾਇਆ ਹੈ ਕੀ ਕਾਨੂੰਨ ਨਾਮ ਦਾ ਡਰ ਕਿਸੇ ਨੂੰ ਨਹੀਂ ਰਹਿ ਗਿਆ ਅਤੇ ਦਿਨ ਦਿਹਾੜੇ ਬਾਜ਼ਾਰ ਵਿੱਚ ਗੋਲੀਆਂ ਚੱਲ ਰਹੀਆਂ ਨੇ ਇਸ ਤੋਂ ਕੁਝ ਕਦਮ ਦੂਰ ਤੇ ਹੀ ਪਿਛਲੇ ਹਫਤੇ ਵੀ ਸ਼ਰੇਆਮ ਬਾਜ਼ਾਰ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
ਗੁੱਸੇ ਵਿੱਚ ਆਏ ਲੋਕਾਂ ਵੱਲੋਂ ਪੁਲਿਸ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ ਅਤੇ ਆਰੋਪੀਆਂ ਨੂੰ ਜਲਦ ਫੜਨ ਦੀ ਗੱਲ ਕਹੀ ਜਾ ਰਹੀ ਹੈ ਉਥੇ ਹੀ ਪੁਲਿਸ ਦਾ ਕਹਿਣਾ ਹੈ ਉਹਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਹੈ ਅਤੇ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


