ਫ਼ਤਿਹਗੜ੍ਹ ਸਾਹਿਬ ਨਵੇਂ ਵਿਆਹੇ ਜੌੜੇ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਨਵ-ਵਿਆਹੀ ਔਰਤ ਦੀ ਮੌਕੇ ’ਤੇ ਮੌਤ
ਫ਼ਤਿਹਗੜ੍ਹ ਸਾਹਿਬ ਵਿਖੇ ਇਕ ਰੂਹ ਕੰਬਾਊ ਹਾਦਸਾ ਸਾਹਮਣੇ ਆਇਆ ਹੈ ਜਿਸ ਵਿੱਚ ਨਵੇਂ ਵਿਆਹੇ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਨਵੀਂ ਦੁਲਹਨ ਦੀ ਮੌਤ ਹੋ ਗਈ ਅਤੇ ਦੁੱਲ੍ਹਾ ਚੰਡੀਗੜ੍ਹ ਵਿੱਖੇ ਜ਼ੇਰੇ ਇਲਾਜ ਹੈ।

By : Gurpiar Thind
ਫ਼ਤਿਹਗੜ੍ਹ ਸਾਹਿਬ : ਫ਼ਤਿਹਗੜ੍ਹ ਸਾਹਿਬ ਵਿਖੇ ਇਕ ਰੂਹ ਕੰਬਾਊ ਹਾਦਸਾ ਸਾਹਮਣੇ ਆਇਆ ਹੈ ਜਿਸ ਵਿੱਚ ਨਵੇਂ ਵਿਆਹੇ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਨਵੀਂ ਦੁਲਹਨ ਦੀ ਮੌਤ ਹੋ ਗਈ ਅਤੇ ਦੁੱਲ੍ਹਾ ਚੰਡੀਗੜ੍ਹ ਵਿੱਖੇ ਜ਼ੇਰੇ ਇਲਾਜ ਹੈ।
ਇਹ ਹਾਦਸਾ ਦਰਖਤ ਨਾਲ ਕਾਰ ਟਕਰਾਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸੇ ਹਫਤੇ ਹੋਇਆ ਸੀ ਨਵੀਂ ਵਿਆਹੀ ਜੋੜੀ ਦਾ ਵਿਆਹ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਕੀ ਉਹਨਾਂ ਨੂੰ ਸੂਚਨਾ ਮਿਲੀ ਕੀ ਮਾਨੂੰਪੁਰ ਤੋਂ ਬੁਲਾੜੇ ਵਾਲੇ ਰੋਡ ਤੇ ਹਾਦਸਾ ਵਾਪਰਿਆ ਹੈ ਜਿਸ ਵਿੱਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਇਸ ਕਾਰ ਵਿੱਚ 21 ਵਰ੍ਹਿਆਂ ਦਾ ਨਵਾਂ ਵਿਆਹਾਂ ਜੋੜਾ ਸਵਾਰ ਸੀ, ਹਾਦਸੇ ਦੇ ਜਿਆਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਵਿੱਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਅਤੇ ਗੁਰਮੁਖ ਸਿੰਘ ਦਾ ਇਲਾਜ਼ ਸੈਕਟਰ 32 ਚੰਡੀਗੜ੍ਹ ਵਿਖੇ ਚੱਲ ਰਿਹਾ ਹੈ, ਇਹਨਾਂ ਦਾ ਵਿਆਹ ਇਸ ਐਤਵਾਰ ਨੂੰ ਹੋਇਆ ਸੀ।


