ਅਜਨਾਲਾ ਹਲਕੇ ਵਿੱਚ 2 ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ, ਵਿਧਾਇਕ ਧਾਲੀਵਾਲ ਨੇ ਕਿਹਾ ਹਲਕੇ ਨੂੰ ਨੰਬਰ ਵਨ ਬਣਾਇਆ ਜਾਵੇਗਾ
ਅਜਨਾਲਾ ਹਲਕੇ ਦੀਆਂ ਵੱਖ–ਵੱਖ ਪਿੰਡਾਂ ਵਿੱਚ ਖਰਾਬ ਹੋ ਚੁੱਕੀਆਂ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਜ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਧਾਲੀਵਾਲ ਨੇ ਕਿਹਾ ਕਿ ਅਜਨਾਲਾ ਹਲਕੇ ਦੇ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਦਿਆਂ ਹਲਕੇ ਨੂੰ ਹਰ ਪੱਖੋਂ ਨੰਬਰ ਇੱਕ ਵਿਧਾਨ ਸਭਾ ਹਲਕਾ ਬਣਾਉਣਾ ਉਹਨਾਂ ਦਾ ਲਕਸ਼ ਹੈ।

By : Gurpiar Thind

ਇਸ ਮੌਕੇ ਵਿਧਾਇਕ ਕੁਲਦੀਪ ਧਾਲੀਵਾਲ ਨੂੰ ਹਾਲ ਹੀ ਵਿੱਚ ਪੰਜਾਬ ਦਾ ਚੀਫ ਸਪੋਕਸਪਰਸਨ ਨਿਯੁਕਤ ਕਰਨ 'ਤੇ ਵੀ ਵਧਾਈ ਦਿੱਤੀ ਗਈ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਉਹ ਪਾਰਟੀ ਦਾ ਧੰਨਵਾਦ ਕਰਦੇ ਹਨ, ਜਿਸ ਨੇ ਉਹਨਾਂ 'ਤੇ ਭਰੋਸਾ ਕਰਦੇ ਹੋਏ ਇੱਕ ਮਹੱਤਵਪੂਰਨ ਜਿੰਮੇਵਾਰੀ ਸੌਂਪੀ ਹੈ। ਉਹਨਾਂ ਨੇ ਯਕੀਨ ਦਵਾਇਆ ਕਿ ਇਸ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰਨ ਦੇ ਮਾਮਲੇ ’ਤੇ ਧਾਲੀਵਾਲ ਨੇ ਕੜੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਜਿਹੜਾ ਵੀ ਅਫਸਰ ਨਸ਼ਾ ਤਸਕਰੀ ਜਾਂ ਗੈਂਗਸਟਰਵਾਦ ਦਾ ਸਾਥ ਦੇਵੇਗਾ, ਉਸ ਦੇ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਰਵਾਈ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ। ਰਾਜ ਸਰਕਾਰ ਦਾ ਸਪੱਸ਼ਟ ਸਟੈਂਡ ਹੈ ਕਿ ਨਸ਼ੇ ਦੇ ਮਾਮਲੇ 'ਚ ਕੋਈ ਬਖ਼ਸ਼ਸ਼ ਨਹੀਂ ਹੋਵੇਗੀ।
ਇਸਦੇ ਨਾਲ ਹੀ, ਪਾਕਿਸਤਾਨ ਜਾ ਕੇ ਜਥੇ ਵਿੱਚ ਨਿਕਾਹ ਕਰਾਉਣ ਦੇ ਚਰਚਿਤ ਮਾਮਲੇ 'ਤੇ ਵੀ ਵਿਧਾਇਕ ਧਾਲੀਵਾਲ ਨੇ ਸਖ਼ਤ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ “ਜਥੇ ਵਿੱਚ ਜਾ ਕੇ ਅਤੇ ਉਥੇ ਜਾ ਕੇ ਅਜਿਹਾ ਕੰਮ ਕਰਨਾ ਬਿਲਕੁਲ ਗਲਤ ਹੈ” ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਕਿਸੇ ਵੀ ਰੂਪ ਵਿੱਚ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।
ਕਾਰਜਕ੍ਰਮ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ ਅਤੇ ਵਿਧਾਇਕ ਧਾਲੀਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਜਨਾਲਾ ਦਾ ਵਿਕਾਸ ਉਹਨਾਂ ਦੀ ਪਹਿਲੀ ਤਰਜੀਹ ਹੈ।