ਗ੍ਰਿਫਤਾਰ ਕੀਤੇ ਗਏ ਬਟਾਲਾ ਦੇ SDM ਵਿਕਰਮਜੀਤ ਸਿੰਘ ਨੂੰ ਗੁਰਦਾਸਪੁਰ ਕੋਰਟ ਵਿੱਚ ਕੀਤਾ ਗਿਆ ਪੇਸ਼, 3 ਦਿਨ ਦਾ ਮਿਲਿਆ ਰਿਮਾਂਡ
ਗੁਰਦਾਸਪੁਰ ਵਿਜੀਲੈਂਸ ਵਿਭਾਗ ਵੱਲੋਂ ਬੀਤੀ ਦੇਰ ਰਾਤ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਨੂੰ ਓਹਨਾ ਦੀ ਸਰਕਾਰੀ ਰਿਹਾਇਸ਼ ਤੋ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਦਕਿ ਆਜ ਵਿਜੀਲੈਂਸ ਵਿਭਾਗ ਦੇ ਅਧਕਾਰਿਆ ਵਲੋ ਅੱਜ ਗੁਰਦਾਸਪੁਰ ਚ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ ਉੱਥੇ ਹੀ ਮਾਣਯੋਗ ਅਦਾਲਤ ਵਲੋ ਐਸਡੀਐਮ ਨੂੰ ਤਿੰਨ ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੈ ।

By : Gurpiar Thind
ਗੁਰਦਾਸਪੁਰ : ਗੁਰਦਾਸਪੁਰ ਵਿਜੀਲੈਂਸ ਵਿਭਾਗ ਵੱਲੋਂ ਬੀਤੀ ਦੇਰ ਰਾਤ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਨੂੰ ਓਹਨਾ ਦੀ ਸਰਕਾਰੀ ਰਿਹਾਇਸ਼ ਤੋ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਦਕਿ ਆਜ ਵਿਜੀਲੈਂਸ ਵਿਭਾਗ ਦੇ ਅਧਕਾਰਿਆ ਵਲੋ ਅੱਜ ਗੁਰਦਾਸਪੁਰ ਚ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ ਉੱਥੇ ਹੀ ਮਾਣਯੋਗ ਅਦਾਲਤ ਵਲੋ ਐਸਡੀਐਮ ਨੂੰ ਤਿੰਨ ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੈ ।
ਉੱਥੇ ਹੀ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਸ਼ਕਾਇਤ ਮਿਲੀ ਸੀ ਜਿਸ ਤੇ ਕਾਰਵਾਈ ਕਰਦੇ ਬੀਤੀ ਦੇਰ ਰਾਤ ਟਰੈਪ ਲੱਗਾ ਕੇ ਐੱਸਡੀਐਮ ਅਤੇ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਨੂੰ ਇੱਕ ਠੇਕੇਦਾਰ ਵਲੋ ਕਿਤੇ ਕੰਮਾ ਦੇ ਬਿੱਲ ਪਾਸ ਕਰਵਾਉਣ ਦੇ ਇਵਜ਼ ਚ ਦਿੱਤੀ ਜਾ ਰਹੀ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਤੋ ਇਲਾਵਾ ਓਹਨਾ ਦੀ ਸਰਕਾਰੀ ਰਿਹਾਇਸ਼ ਤੋ ਹੀ ਸਾਡੇ 13 ਲੱਖ ਰੁਪਏ ਨਕਦੀ ਹੋਰ ਬਰਾਮਦ ਹੋਈ ਹੈ ਅਤੇ ਕੁਝ ਕੰਟਰੈਕਟਰਾਂ ਦੇ ਚੈੱਕ ਅਤੇ ਇਕ ਸ਼ੱਕੀ ਲਿਸਟ ਅਤੇ ਕੁਝ ਦਸਤਾਵੇਜ਼ ਵੀ ਮਿਲੇ ਹਨ ਜਿਹਨਾਂ ਨੂੰ ਜਬਤ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ । ਅਤੇ ਮਾਣਯੋਗ ਅਦਾਲਤ ਵਲੋ ਵੀ ਅਗਲੀ ਪੁੱਛਗਿੱਛ ਲਈ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ ਜਿਸ ਦੌਰਾਨ ਗ੍ਰਿਫ਼ਤਾਰ ਐਸਡੀਐਮ ਕੋਲ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਜਿਸ ਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।


