ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਵਿਰਸਾ ਸਿੰਘ ਵਲਟੋਹਾ ਨੇ ਲੰਗਰ ਘਰ ਵਿੱਚ ਸੇਵਾ ਕੀਤੀ ਸ਼ੁਰੂ
ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਬਰਤਨ ਮਾਂਜਣ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਪੰਜ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਤਨਖਾਹ ਦੇ ਅਧੀਨ ਕੀਤੀ ਜਾ ਰਹੀ ਹੈ, ਜਿਸ ਅਨੁਸਾਰ ਵਿਰਸਾ ਸਿੰਘ ਵਲਟੋਹਾ ਤਿੰਨ ਦਿਨਾਂ ਤੱਕ ਹਰ ਰੋਜ਼ ਇੱਕ-ਇੱਕ ਘੰਟੇ ਲਈ ਬਰਤਨ ਮਾਂਜਣ ਅਤੇ ਜੋੜੇ ਝਾੜਨ ਦੀ ਸੇਵਾ ਨਿਭਾਉਣਗੇ।

By : Gurpiar Thind
ਅੰਮ੍ਰਿਤਸਰ : ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਬਰਤਨ ਮਾਂਜਣ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਪੰਜ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਤਨਖਾਹ ਦੇ ਅਧੀਨ ਕੀਤੀ ਜਾ ਰਹੀ ਹੈ, ਜਿਸ ਅਨੁਸਾਰ ਵਿਰਸਾ ਸਿੰਘ ਵਲਟੋਹਾ ਤਿੰਨ ਦਿਨਾਂ ਤੱਕ ਹਰ ਰੋਜ਼ ਇੱਕ-ਇੱਕ ਘੰਟੇ ਲਈ ਬਰਤਨ ਮਾਂਜਣ ਅਤੇ ਜੋੜੇ ਝਾੜਨ ਦੀ ਸੇਵਾ ਨਿਭਾਉਣਗੇ।
ਸੇਵਾ ਦੌਰਾਨ ਲੰਗਰ ਘਰ ਵਿੱਚ ਆਮ ਸੰਗਤ ਵਾਂਗ ਸ੍ਰੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੇਵਾ ਕੀਤੀ ਗਈ। ਇਸ ਮੌਕੇ ਵਿਰਸਾ ਸਿੰਘ ਵਲਟੋਹਾ ਵੱਲੋਂ ਪੂਰੀ ਨਿਮਰਤਾ ਨਾਲ ਸੇਵਾ ਨਿਭਾਈ ਗਈ, ਜਿਸਨੂੰ ਸੰਗਤ ਵੱਲੋਂ ਵੀ ਸਰਾ੍ਹਨਾ ਮਿਲੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹਰ ਇਕ ਸੇਵਾ ਪੰਜ ਸਿੰਘ ਸਾਹਿਬਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹੈ।
ਉਨ੍ਹਾਂ ਕਿਹਾ ਕਿ ਸਿੱਖੀ ਦੇ ਅੰਦਰ ਸੇਵਾ ਅਤੇ ਸਿਮਰਨ ਦੀ ਬਹੁਤ ਵੱਡੀ ਮਹੱਤਾ ਹੈ ਅਤੇ ਗੁਰੂ ਸਾਹਿਬਾਨ ਨੇ ਸਿੱਖ ਨੂੰ ਇਹ ਅਮੂਲ ਸਿਧਾਂਤ ਦੱਸਿਆ ਹੈ ਕਿ ਜੇਕਰ ਕਿਸੇ ਸਿੱਖ ਤੋਂ ਕੋਈ ਭੁੱਲ ਹੋ ਜਾਵੇ, ਤਾਂ ਉਸਦੀ ਸੁਧਾਈ ਸੇਵਾ ਅਤੇ ਸਿਮਰਨ ਦੇ ਜਰੂਰੀ ਰਾਹੀਂ ਹੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਚਾਹੇ ਲੰਗਰ ਘਰ ਵਿੱਚ ਜੂਠੇ ਬਰਤਨ ਮਾਂਜਣ ਦੀ ਗੱਲ ਹੋਵੇ ਜਾਂ ਜੋੜੇ ਝਾੜਨ ਦੀ, ਇਹ ਸਾਰੀਆਂ ਸੇਵਾਵਾਂ ਬਹੁਤ ਵਡਮੁਲੀਆਂ ਹਨ ਅਤੇ ਹਰ ਸਿੱਖ ਨੂੰ ਇਹ ਸੇਵਾਵਾਂ ਕਰਣੀਆਂ ਚਾਹੀਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿੱਖੀ ਵਿੱਚ ਕਿਸੇ ਕਿਸਮ ਦੀ ਨਿੱਜੀ ਰਣਨੀਤੀ ਨਹੀਂ ਹੁੰਦੀ, ਸਗੋਂ ਗੁਰੂ ਸਾਹਿਬ ਦਾ ਹੁਕਮ ਹੀ ਸਭ ਤੋਂ ਵੱਡਾ ਹੁੰਦਾ ਹੈ “ਜਿਵੇਂ ਹੁਕਮ, ਤਿਵੇਂ ਕਰਮ।”


