ਪੰਜਾਬੀਆਂ ਦਾ ਵਧਿਆ ਮਾਣ, ਕੈਲਗਰੀ ਯੂਨੀਵਰਸਿਟੀ ਦੇ ਸੈਨੇਟਰ ਵਜੋਂ ਅਮਨਜੋਤ ਸਿੰਘ ਪੰਨੂ ਨਾਮਜ਼ਦ
ਜ਼ਿਕਰਯੋਗ ਹੈ ਕਿ ਮੌਜੂਦਾ ਕੁੱਲ 62 ਵੱਖ-ਵੱਖ ਮੈਂਬਰਾਂ ਵਿੱਚੋਂ ਪੰਨੂੰ ਸੈਨੇਟ ਵਿੱਚ ਦੂਸਰੇ ਦਸਤਾਰ-ਧਾਰੀ ਅਤੇ ਤੀਸਰੇ ਪੰਜਾਬੀ ਮੂਲ ਦੇ ਸੈਨੇਟਰ ਹਨ ।
By : lokeshbhardwaj
ਕੈਨੇਡਾ : ਜਿੱਥੇ ਪੰਜਾਬੀਆਂ ਨੇ ਵਿਦੇਸ਼ਾਂ ਚ ਪੰਜਾਬ ਦੇ ਨਾਮ ਨੂੰ ਚਮਕਾਇਆ ਹੈ ਉੱਥੇ ਹੀ ਹੁਣ ਪੰਜਾਬ ਦੇ ਅਮਨਜੋਤ ਸਿੰਘ ਪੰਨੂੰ ਨੇ ਵੀ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ । ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਨੇ ਕੈਨੇਡਾ ਦੇ ਉੱਘੇ ਪੰਜਾਬੀ ਅਮਨਜੋਤ ਸਿੰਘ ਪੰਨੂ ਨੂੰ ਕੈਲਗਰੀ ਯੂਨੀਵਰਸਿਟੀ ਦੇ ਸੈਨੇਟਰ ਵਜੋਂ ਨਾਮਜ਼ਦ ਕੀਤਾ ਹੈ । ਇਹ ਯੂਨੀਵਰਸਿਟੀ ਕੈਨੇਡਾ ਦੀ 8ਵੀਂ ਸਭ ਤੋਂ ਵੱਡੀ ਯੂਨੀਵਰਸਿਟੀ ਹੈ । ਜ਼ਿਕਰਯੋਗ ਹੈ ਕਿ ਕੈਲਗਰੀ ਯੂਨੀਵਰਸਿਟੀ ਵਿੱਚ ਲੱਗਭਗ 36000 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ, ਜਿਸ 'ਚ ਅਮਨਜੋਤ ਸਿੰਘ ਪੰਨੂ ਸੈਨੇਟਰ ਦੇ ਤੌਰ ਤੇ ਆਪਣੀ ਡਿਊਟੀ ਨਿਭਾਉਣਗੇ । ਜਾਣਕਾਰੀ ਅਨੁਸਾਰ ਅਮਨਜੋਤ ਸਿੰਘ ਦੀ ਨਾਮਜ਼ਦਗੀ ਅਲਬਰਟਾ ਦੇ ਤਕਨੀਕੀ ਸਿੱਖਿਆ ਮੰਤਰੀ ਰਾਜਨ ਸਾਹਨੀ ਦੁਆਰਾ ਕੀਤੀ ਗਈ ਸੀ । ਇਹ ਵੀ ਜ਼ਿਕਰਯੋਗ ਹੈ ਕਿ ਮੌਜੂਦਾ ਕੁੱਲ 62 ਵੱਖ-ਵੱਖ ਮੈਂਬਰਾਂ ਵਿੱਚੋਂ ਪੰਨੂੰ ਸੈਨੇਟ ਵਿੱਚ ਦੂਸਰੇ ਦਸਤਾਰ-ਧਾਰੀ ਅਤੇ ਤੀਸਰੇ ਪੰਜਾਬੀ ਮੂਲ ਦੇ ਸੈਨੇਟਰ ਹਨ । ਅਮਨਜੋਤ ਸਿੰਘ ਪੰਨੂ ਕਈ ਸਾਲਾਂ ਤੋਂ ਕੈਲਗਰੀ ਦੇ ਪੰਜਾਬੀ ਮੀਡੀਆ ਸੈਕਟਰ ਵਿੱਚ ਵੀ ਕੰਮ ਕਰ ਰਿਹਾ ਨੇ ਅਤੇ ਕੈਨੇਡੀਅਨ ਪੰਜਾਬੀ ਭਾਈਚਾਰੇ ਵਿੱਚ ਉਨ੍ਹਾਂ ਦੀ ਇੱਕ ਵਿਲੱਖਣ ਪਛਾਣ ਵੀ ਬਣੀ ਹੋਈ ਹੈ । ਜੇਕਰ ਉਨ੍ਹਾਂ ਦੇ ਪੰਜਾਬ ਦੇ ਪਿਛੋਕੜ ਗੱਲ ਕਰੀਏ ਤਾਂ ਉਹ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਸਰਫਕੋਟ ਦੇ ਰਹਿੰਣ ਵਾਲੇ ਹਨ ।