Begin typing your search above and press return to search.

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਸਾਲਾ ਲਈ ਰੱਖੇ ਗਏ ਪੂਰੇ ਸਮਾਗਮਾਂ ਉੱਤੇ ਇੱਕ ਖ਼ਾਸ ਨਜ਼ਰ, ਸੂਬਾ ਸਰਕਾਰ ਦੇ ਐਲਾਨਾਂ ’ਤੇ ਖ਼ਾਸ ਰਿਪੋਰਟ

ਸ਼੍ਰੀ ਗੁਰੂ ਤੇਗ ਬਾਹਦਰ ਜੀ ਦੇ 350ਵੇਂ ਸ਼ਹੀਦੀ ਸਾਲਾ ਸਮਾਗਮ ਪੂਰੀ ਦੁਨੀਆਂ ਵਿੱਚ ਸ਼ਰਧਾਪੂਰਵਕ ਰੂਪ ਵਿੱਚ ਮਨਾਏ ਗਏ। ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਜਿਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਖਰੀਦ ਕੇ ਉੱਥੇ ਸ਼ਹਿਰ ਵਸਾਇਆ ਸੀ ਅਤੇ ਪਹਿਲਾਂ ਇਸਦਾ ਨਾਂ ਚੱਕ ਨਾਨਕੀ ਰੱਖਿਆ ਸੀ। ਗੁਰੂ ਸਾਹਿਬ ਨੇ ਹਿੰਦੂ ਧਰਮ ਤੇ ਸਨਾਤਨ ਧਰਮ ਦੀ ਰੱਖਿਆ ਲਈ ਉਸ ਸਮੇਂ ਦੇ ਕੱਟੜ ਔਰੰਗਜੇਬ ਦੇ ਸਾਸਨ ਅਤੇ ਲੋਕਾਂ ਉੱਤੇ ਹੋ ਰਹੇ ਅੱਤਿਆਚਾਰ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਸਾਲਾ ਲਈ ਰੱਖੇ ਗਏ ਪੂਰੇ ਸਮਾਗਮਾਂ ਉੱਤੇ ਇੱਕ ਖ਼ਾਸ ਨਜ਼ਰ, ਸੂਬਾ ਸਰਕਾਰ ਦੇ ਐਲਾਨਾਂ ’ਤੇ ਖ਼ਾਸ ਰਿਪੋਰਟ
X

Gurpiar ThindBy : Gurpiar Thind

  |  25 Nov 2025 2:29 PM IST

  • whatsapp
  • Telegram

ਸ਼੍ਰੀ ਅਨੰਦਪੁਰ ਸਾਹਿਬ : ਸ਼੍ਰੀ ਗੁਰੂ ਤੇਗ ਬਾਹਦਰ ਜੀ ਦੇ 350ਵੇਂ ਸ਼ਹੀਦੀ ਸਾਲਾ ਸਮਾਗਮ ਪੂਰੀ ਦੁਨੀਆਂ ਵਿੱਚ ਸ਼ਰਧਾਪੂਰਵਕ ਰੂਪ ਵਿੱਚ ਮਨਾਏ ਗਏ। ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਜਿਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਖਰੀਦ ਕੇ ਉੱਥੇ ਸ਼ਹਿਰ ਵਸਾਇਆ ਸੀ ਅਤੇ ਪਹਿਲਾਂ ਇਸਦਾ ਨਾਂ ਚੱਕ ਨਾਨਕੀ ਰੱਖਿਆ ਸੀ। ਗੁਰੂ ਸਾਹਿਬ ਨੇ ਹਿੰਦੂ ਧਰਮ ਤੇ ਸਨਾਤਨ ਧਰਮ ਦੀ ਰੱਖਿਆ ਲਈ ਉਸ ਸਮੇਂ ਦੇ ਕੱਟੜ ਔਰੰਗਜੇਬ ਦੇ ਸਾਸਨ ਅਤੇ ਲੋਕਾਂ ਉੱਤੇ ਹੋ ਰਹੇ ਅੱਤਿਆਚਾਰ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ।


ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਮਨਾਇਆ। ਇਸ ਦੀਆਂ ਤਿਆਰੀਆਂ ਸੂਬਾ ਸਰਕਾਰ ਤੇ ਐਸਜੀਪੀਸੀ ਵੱਲੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਗਈਆ ਸਨ। 23 ਨਵੰਬਰ ਤੋਂ 25 ਨਵੰਬਰ ਤੱਕ ਇਹ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਕਰਵਾਏ ਗਏ। ਪੰਜਾਬ ਸਰਕਾਰ ਨੇ ਇਤਿਹਾਸ ਵਿੱਚ ਪਹਿਲੀ ਵਾਰ ਵਿਸ਼ੇਸ਼ ਸ਼ੈਸ਼ਨ 24 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਸਰਕਾਰ ਨੇ ਵੱਡੇ ਤੇ ਇਤਿਹਾਸਿਕ ਫੈਸਲੇ ਲਏ।


ਇਸ ਸ਼ੈਸ਼ਨ ਵਿੱਚ ਸਰਕਾਰ ਨੇ ਇੱਕ ਮਤਾ ਪੇਸ਼ ਕੀਤਾ ਸੀ ਜਿਸ ਨੂੰ ਸਰਬਸਮੰਤੀ ਨਾਲ ਪਾਸ ਕਰ ਲਿਆ ਗਿਆ ਇਸ ਮਤੇ ਦੇ ਅਨੁਸਾਰ ਦਮਦਮਾ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮੁੱਖ ਗਲਿਆਰੇ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਗਿਆ। ਇਸ ਸ਼ੈਸ਼ਨ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਈ ਮੰਤਰੀ ਤੇ ਵਿਧਾਇਕਾਂ ਨੇ ਉਹਨਾਂ ਸਰਧਾਂਜਲੀ ਦੇ ਫੁੱਲ ਭੇਟ ਕੀਤੇ।

ਪੰਜਾਬ ਦੇ ਮੁੱਖ ਮੰਤਰੀ ਸ਼ੈਸ਼ਨ ਵਿੱਚ ਬੋਲੇਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਤੇ ਏਕਤਾ ਦਾ ਸੰਦੇਸ਼ ਮਿਲਦਾ ਹੈ। ਉਹਨਾਂ ਨੇ ਧਰਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਅਤੇ ਉਹਨਾਂ ਨੇ ਹੀ ਇਹ ਪਵਿੱਤਰਤਾ ਦਾ ਮਤਾ ਪੇਸ਼ ਕੀਤਾ ਸੀ।



ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਪੰਜਾਬ ਸਰਕਾਰ ਨੇ ਦੇਸ-ਭਰ ਦੇ ਸਿਆਸੀ ਆਗੂਆਂ ਤੇ ਧਾਰਮਿਕ ਆਗੂਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਹਨਾਂ ਤਿੰਨ ਰੋਜਾ ਸਮਾਗਮਾਂ ਵਿੱਚ ਇੱਕ ਦਿਨ ਸਰਬ-ਧਰਮ ਸੰਮੇਲਨ ਵੀ ਕਰਵਾਇਆ ਗਿਆ। ਜਿਸ ਵਿੱਚ ਸਰਬ-ਧਰਮ ਦੇ ਆਗੂਆਂ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਭ ਧਰਮ ਆਗੂਆਂ ਨੇ ਏਕਤਾ ਦਾ ਸੰਦੇਸ਼ ਦਿੱਤਾ।


ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਲੇਜ਼ਰ-ਸ਼ੋਅ ਵੀ ਕਰਵਾਏ ਗਏ। ਸੰਗਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਵਾਇਆ ਗਿਆ। ਕਈ ਨਗਰਕੀਰਤਨ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਕੱਢੇ ਗਏ। 350ਵੇਂ ਸ਼ਹੀਦੀ ਸਮਾਗਮ ਮੌਕੇ ਗੁ.ਸੀਸ ਗੰਜ ਸਾਹਿਬ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਰਾਗੀ ਸਿੰਘਾਂ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ ਹੀ ਬੁੱਢਾ-ਦਲ ਛਾਉਣੀ ਵਿੱਚ ਵੀ ਸੰਗਤਾਂ ਨੇ ਹਾਜ਼ਰੀ ਭਰੀ ਪੰਜਾਬ ਦੇ ਮੁੱਖ ਮੰਤਰੀ ਸਮੇਤ ਆਪ ਦੇ ਕੌਮੀ ਕਨਵਿਨੰਰ ਅਰਵਿੰਦ ਕੇਜਰੀਵਾਲ ਨੇ ਇੱਥੇ ਮੱਥਾ ਟੇਕਿਆ।


25 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਅਨੰਦਪੁਰ ਸਾਹਿਬ 'ਚ ਗੁਰੂ ਸਾਹਿਬ ਦੇ ਨਾਮ 'ਤੇ ਯੂਨੀਵਰਸਿਟੀ ਬਣਾਵਾਂਗੇ, ਉਹਨਾਂ ਨੇ ਕਿਹਾ ਕਿ "ਅੰਮ੍ਰਿਤਸਰ, ਤਲਵੰਡੀ ਸਾਬੋ ਤੇ ਅਨੰਦਪੁਰ ਸਾਹਿਬ 'ਚ ਮੁਫ਼ਤ 'ਚ ਬੱਸਾਂ ਤੇ ਰਿਕਸ਼ਾ ਚੱਲਣਗੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਨੰਦਪੁਰ ਸਾਹਿਬ ਦੀ ਨੂੰ ਹੈਰੀਟੈਜ ਸਟ੍ਰੀਟ ਬਣਾਇਆ ਜਾਵੇਗਾ ਅਤੇ 6 ਮਹੀਨਿਆਂ ਦੇ ਅੰਦਰ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ।


Next Story
ਤਾਜ਼ਾ ਖਬਰਾਂ
Share it