Begin typing your search above and press return to search.

ਕਪੂਰਥਲਾ ਵਿੱਚ ਪਹਿਲੀ ਪਾਤਸ਼ਾਹੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਵੱਡਾ ਕਬੱਡੀ ਕੱਪ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਨਵੰਬਰ ਨੂੰ ਕਪੂਰਥਲਾ ਸ਼ਹਿਰ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿਖੇ ਫਰੈਂਡਜ ਇੰਟਰਨੈਸ਼ਨਲ ਕਬੱਡੀ ਕਲੱਬ ਕਪੂਰਥਲਾ ਵੱਲੋਂ ਵੱਖ ਵੱਖ ਦੇਸ਼ਾਂ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਦੌਰਾਨ ਕਬੱਡੀ ਆਲ ਓਪਨ ਛੇ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ।

ਕਪੂਰਥਲਾ ਵਿੱਚ ਪਹਿਲੀ ਪਾਤਸ਼ਾਹੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਵੱਡਾ ਕਬੱਡੀ ਕੱਪ
X

Makhan shahBy : Makhan shah

  |  24 Oct 2025 8:01 PM IST

  • whatsapp
  • Telegram

ਕਪੂਰਥਲਾ (ਗੁਰਪਿਆਰ ਥਿੰਦ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਨਵੰਬਰ ਨੂੰ ਕਪੂਰਥਲਾ ਸ਼ਹਿਰ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿਖੇ ਫਰੈਂਡਜ ਇੰਟਰਨੈਸ਼ਨਲ ਕਬੱਡੀ ਕਲੱਬ ਕਪੂਰਥਲਾ ਵੱਲੋਂ ਵੱਖ ਵੱਖ ਦੇਸ਼ਾਂ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਦੌਰਾਨ ਕਬੱਡੀ ਆਲ ਓਪਨ ਛੇ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ।


ਇਹਨਾਂ ਟੀਮਾਂ ਵਿੱਚ ਦੁਨੀਆਂ ਤੇ ਸੁਪਰ ਸਟਾਰ ਖਿਡਾਰੀ ਹਿੱਸਾ ਲੈਣਗੇ। ਜੇਤੂ ਟੀਮ ਨੂੰ ਪਹਿਲਾ ਇਨਾਮ 8 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 5 ਲੱਖ ਰੁਪਏ ਦਿੱਤਾ ਜਾਵੇਗਾ। ਕਬੱਡੀ ਕੱਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦੇਖ ਕੇ ਸਨਮਾਨਿਤ ਕੀਤਾ ਜਾਵੇਗਾ। ਕਬੱਡੀ ਟੂਰਨਾਮੈਂਟ ਦੇ ਕੁਆਟਰ ਫਾਈਨਲ ਮੁਕਾਬਲਿਆਂ ਦੇ ਬੈਸਟ ਖਿਡਾਰੀਆਂ ਨੂੰ 21-21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਕਬੱਡੀ ਕੱਪ ਦੌਰਾਨ ਦੁਆਬਾ ਕਬੱਡੀ ਲੀਗ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਅਤੇ ਜੇਤੂ ਟੀਮ ਨੂੰ ਪਹਿਲਾ ਇਨਾਮ 51000 ਅਤੇ ਦੂਜਾ ਇਨਾਮ 41000 ਦਿੱਤਾ ਜਾਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 11-11 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਇਹ ਕਬੱਡੀ ਕੱਪ ਖਿਡਾਰੀਆਂ ਦੇ ਨਾਲ ਨਾਲ ਦਰਸ਼ਕਾਂ ਵਾਸਤੇ ਵੀ ਇਨਾਮਾਂ ਦੇ ਗੱਫੇ ਲੈ ਕੇ ਆਵੇਗਾ।


ਕਬੱਡੀ ਕੱਪ ਦੌਰਾਨ ਦਰਸ਼ਕਾਂ ਵਾਸਤੇ ਲੱਕੀ ਡਰਾਅ ਰਾਹੀਂ ਤਿੰਨ ਇਲੈਕਟਰੋਨਿਕ ਸਕੂਟਰੀਆਂ,3 ਐਲਈਡੀ ਅਤੇ 10 ਸਾਈਕਲ ਇਨਾਮ ਵਜੋਂ ਕੱਢੇ ਜਾਣਗੇ। ਕਬੱਡੀ ਕੱਪ ਨੂੰ ਲੈਕੇ ਪ੍ਰਬੰਧਕ ਜ਼ਿਆਦਾਤਰ ਪ੍ਰਬੰਧਕ ਪੰਜਾਬ ਪਹੁੰਚ ਚੁੱਕੇ ਹਨ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਦੌਰਾਨ ਪੰਜਾਬ ਦੇ ਨਾਮੀ ਕਲਾਕਾਰਾਂ ਵਲੋਂ ਵੀ ਸ਼ਿਰਕਤ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it