Muktsar Sahib : ਚੋਰਾਂ ਨੇ ਕਰਤਾ ਕਾਂਡ, 10 ਹਜ਼ਾਰ ਗੋਲੀਆਂ ਦੀ ਕੀਤੀ ਹਸਪਤਾਲ ’ਚੋ ਚੋਰੀ
Muktsar Sahib: Thieves commit crime, steal 10,000 pills from hospital

By : Gurpiar Thind
ਸ਼੍ਰੀ ਮੁਕਤਸਰ ਸਾਹਿਬ : ਚੋਰਾਂ ਦੇ ਹੌਂਸਲੇ ਇਨੇ ਬੁਲੰਦ ਹੋ ਗਏ ਨੇ ਕਿ ਚੋਰਾਂ ਨੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾਂ ਦੇ ਸਰਕਾਰੀ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਹੈ। ਨਸ਼ੇ ਦੇ ਆਦੀਆ ਨੂੰ ਨਸ਼ਾ ਛੱਡਵਾਉਣ ਲਈ ਦਿੱਤੀਆ ਜਾ ਰਹੀਆਂ ਵਿੱਚੋਂ 10 ਹਜਾਰ ਗੋਲੀਆਂ ਨੂੰ ਚੋਰੀ ਕੀਤਾ ਗਿਆ ਹੈ।
ਚੋਰਾਂ ਨੇ ਹਸਪਤਾਲ ਦੇ ਕਮਰੇ ਦੀ ਬਾਹਰਲੀ ਸਾਇਡ ਦੀ ਖਿੜਕੀ ਤੋੜ ਕਮਰੇ ਵਿੱਚ ਪਈ ਅਲਮਾਰੀ ਦਾ ਤਾਲਾ ਤੋੜ ਕੇ ਗੋਲੀਆਂ ਚੋਰੀ ਕਰ ਫਰਾਰ ਹੋ ਗਏ।ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਪੁੂਰੀ ਘਟਨਾ ਦੀ ਸੁਚਨਾ ਪੁਲਿਸ ਨੂੰ ਦਿਤੀ ਗਈ ਘਟਨਾ ਦੀ ਸ਼ਿਕਾਅਤ ਮਿਲਣ 'ਤੇ ਗਿੱਦੜਬਾਹਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ।
ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਨੇ ਦੱਸਿਆ ਕਿ ਸਵੇਰੇ ਹਸਪਤਾਲ ਸਟਾਫ਼ ਨੇ ਆਕੇ ਜਦੋਂ ਦੇਖਿਆ ਕਿ ਕਮਰੇ ਦੇ ਪਿਛਲੇ ਪਾਸੇ ਖਿੜਕੀ ਟੁੱਟੀ ਹੋਈ ਸੀ ਤੇ ਕਮਰੇ ਵਿੱਚ ਪਈ ਅਲਮਾਰੀ ਖੁਲ੍ਹੀ ਹੋਈ ਸੀ ਤੇ ਜਦੋਂ ਦਵਾਈਆਂ ਦਾ ਸਟੋਕ ਚੇਕ ਕੀਤਾ ਗਿਆ ਤਾਂ ਨਸ਼ਾ ਛੱਡਵਾਉਣ ਲਈ ਨਸ਼ੇ ਦੇ ਆਦੀਆ ਨੂੰ ਦੇਣ ਵਾਲਿਆਂ ਗੋਲੀਆਂ ਚੋਰੀ ਹੋ ਚੁੱਕੀਆ ਸਨ, ਜਿਨ੍ਹਾਂ ਦੀ ਕੁੱਲ ਗਿਣਤੀ 10 ਹਜਾਰ ਦੇ ਕਰੀਬ ਦੱਸੀ ਜਾ ਰਹੀ ਹੈ।
ਉਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਹੁੰਚੇ DSP ਰਸ਼ਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਅਤੇ ਦਵਾਇਆ ਦੇ ਸਟੋਕ ਦੀ ਜਾਂਚ ਕੀਤੀ ਜਾ ਰਹੀ ਹੈ


