2025 ਦੌਰਾਨ NDPC Act ਹੇਠ Commissionerate police Amritsar ਦੀ ਵੱਡੀ ਕਾਰਵਾਈ, 1476 ਕੇਸ ਦਰਜ, 2668 ਨਸ਼ਾ ਤਸਕਰ ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਾਲ 2025 ਦੌਰਾਨ ਐਨਡੀਪੀਐਸ ਐਕਟ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀਆਂ ਅਤੇ ਪ੍ਰਭਾਵਸ਼ਾਲੀ ਕਾਰਵਾਈਆਂ ਕਰਦਿਆਂ ਮਹੱਤਵਪੂਰਨ ਕਾਮਯਾਬੀਆਂ ਹਾਸਲ ਕੀਤੀਆਂ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਜਨਵਰੀ 2025 ਤੋਂ 19 ਦਸੰਬਰ 2025 ਤੱਕ ਕੁੱਲ 1476 ਐਨਡੀਪੀਐਸ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 2668 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਅੰਕੜੇ ਪਿਛਲੇ ਸਾਲ 2024 ਦੇ ਮੁਕਾਬਲੇ ਕਾਫ਼ੀ ਵਾਧਾ ਦਰਸਾਉਂਦੇ ਹਨ।

By : Gurpiar Thind
ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਾਲ 2025 ਦੌਰਾਨ ਐਨਡੀਪੀਐਸ ਐਕਟ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀਆਂ ਅਤੇ ਪ੍ਰਭਾਵਸ਼ਾਲੀ ਕਾਰਵਾਈਆਂ ਕਰਦਿਆਂ ਮਹੱਤਵਪੂਰਨ ਕਾਮਯਾਬੀਆਂ ਹਾਸਲ ਕੀਤੀਆਂ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਜਨਵਰੀ 2025 ਤੋਂ 19 ਦਸੰਬਰ 2025 ਤੱਕ ਕੁੱਲ 1476 ਐਨਡੀਪੀਐਸ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 2668 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਅੰਕੜੇ ਪਿਛਲੇ ਸਾਲ 2024 ਦੇ ਮੁਕਾਬਲੇ ਕਾਫ਼ੀ ਵਾਧਾ ਦਰਸਾਉਂਦੇ ਹਨ।
ਇਸ ਅਰਸੇ ਦੌਰਾਨ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਬਰਾਮਦਗੀ ਵਿੱਚ 276 ਕਿਲੋ 551 ਗ੍ਰਾਮ ਹੈਰੋਇਨ, 37 ਕਿਲੋ 146 ਗ੍ਰਾਮ ਅਫ਼ੀਮ, 6 ਕਿਲੋ 515 ਗ੍ਰਾਮ ਮੈਥਐਂਫੇਟਾਮੀਨ (ਆਈਸ ਡਰੱਗ), 9 ਕਿਲੋ ਗਾਂਜਾ, 16 ਕਿਲੋ 75 ਗ੍ਰਾਮ ਚਰਸ, 112 ਗ੍ਰਾਮ ਕੋਕੇਨ, 325 ਕਿਲੋ 577 ਗ੍ਰਾਮ ਨਸ਼ੀਲਾ ਪਾਊਡਰ ਅਤੇ 25 ਕਿਲੋ ਪੋਪੀ ਹਸਕ ਸ਼ਾਮਲ ਹੈ। ਇਸ ਤੋਂ ਇਲਾਵਾ 1550 ਨਸ਼ੀਲੇ ਇੰਜੈਕਸ਼ਨ ਅਤੇ 2 ਲੱਖ 7 ਹਜ਼ਾਰ 511 ਕੈਪਸੂਲ/ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ।
ਨਸ਼ਾ ਤਸਕਰੀ ਨਾਲ ਜੁੜੀ ਅਪਰਾਧੀ ਕਮਾਈ ’ਤੇ ਵੀ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ 3 ਕਰੋੜ 14 ਲੱਖ 1 ਹਜ਼ਾਰ 95 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਐਨਡੀਪੀਐਸ ਐਕਟ ਹੇਠ 126 ਵਾਹਨ ਵੀ ਜ਼ਬਤ ਕੀਤੇ ਗਏ, ਜਿਨ੍ਹਾਂ ਵਿੱਚ 37 ਚਾਰ ਪਹੀਆ, 3 ਤਿੰਨ ਪਹੀਆ ਅਤੇ 86 ਦੋ ਪਹੀਆ ਵਾਹਨ ਸ਼ਾਮਲ ਹਨ।
ਇਲਾਕਾਈ ਦਬਦਬਾ ਬਣਾਉਣ ਅਤੇ ਨਸ਼ਾ ਹਾਟਸਪਾਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਮਿਸ਼ਨਰੇਟ ਪੁਲਿਸ ਵੱਲੋਂ ਹੁਣ ਤੱਕ 64 CASO (ਕੋਰਡਨ ਐਂਡ ਸਰਚ ਆਪਰੇਸ਼ਨ) ਕੀਤੇ ਜਾ ਚੁੱਕੇ ਹਨ। ਅੱਜ ਵੀ ਅੰਮ੍ਰਿਤਸਰ ਦੇ ਤਿੰਨੋ ਜ਼ੋਨਾਂ ਵਿੱਚ CASO ਕਾਰਵਾਈ ਜਾਰੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਸ਼ਾ ਤਸਕਰੀ ਖ਼ਿਲਾਫ਼ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੇਜ਼ ਕੀਤੀ ਜਾਵੇਗੀ ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।


