Begin typing your search above and press return to search.

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਕਰੋ ਖ਼ਰੀਦ ਵੱਡਾ ਮੌਕਾ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਕਰੋ ਖ਼ਰੀਦ ਵੱਡਾ ਮੌਕਾ
X

Makhan shahBy : Makhan shah

  |  22 Oct 2025 3:55 PM IST

  • whatsapp
  • Telegram

ਚੰਡੀਗੜ੍ਹ (ਗੁਰਪਿਆਰ ਸਿੰਘ) : ਸੋਨਾ ਅਤੇ ਚਾਂਦੀ ਧਾਤੂ ਦੀ ਮੌਜੂਦਗੀ ਭਾਰਤੀ ਸੱਭਿਆਚਾਰ ਅਤੇ ਸੰਸਕ੍ਰਿਤੀ ਵਿੱਚ ਚੰਗੀ ਤੇ ਲਾਭਦਾਇਕ ਮੰਨੀ ਜਾਂਦੀ ਹੈ। ਭਾਰਤ ਵਿੱਚ ਹਰ ਔਰਤ ਅਤੇ ਆਦਮੀ ਦੇ ਕੋਈ ਨਾ ਕੋਈ ਸੋਨੇ ਅਤੇ ਚਾਂਦੀ ਦੇ ਬਣੇ ਗਹਿਣੇ ਪਾਏ ਦਿੱਖ ਜਾਂਦੇ ਹਨ ਪਰ ਮਹਿੰਗਾਈ ਕਾਰਨ ਸੋਨਾ ਅਤੇ ਚਾਂਦੀ ਆਪਣੇ ਉੱਪਰਲੇ ਸਥਾਨ ’ਤੇ ਪਹੁੰਚ ਗਿਆ ਸੀ ਪਰ ਹੁਣ ਦੀਵਾਲੀ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਸੋਨਾ ਆਪਣੇ ਸਭ ਤੋਂ ਉੱਚੇ ਪੱਧਰ ਤੋਂ ₹5,677 ਹੇਠਾਂ ਆ ਗਿਆ ਹੈ, ਅਤੇ ਚਾਂਦੀ ਆਪਣੇ ਰਿਕਾਰਡ ਉੱਚੇ ਪੱਧਰ ਤੋਂ ₹25,599 ਹੇਠਾਂ ਆ ਗਈ ਹੈ।


ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਅੱਜ ਯਾਨੀ 22 ਅਕਤੂਬਰ ਨੂੰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 3,726 ਰੁਪਏ ਘਟ ਕੇ 1,23,907 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ, ਇਹ 20 ਅਕਤੂਬਰ ਨੂੰ 1,27,633 ਰੁਪਏ 'ਤੇ ਸੀ। 17 ਅਕਤੂਬਰ ਨੂੰ, ਸੋਨੇ ਨੇ 1,29,584 ਰੁਪਏ ਦਾ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਚਾਂਦੀ ਦੀ ਕੀਮਤ ਵਿੱਚ ਵੀ ਭਾਰੀ ਗਿਰਾਵਟ ਆਈ ਹੈ ਜਿਸ ਦੇ ਨਾਲ ਚਾਂਦੀ ਵਿੱਚ 10,549 ਰੁਪਏ ਦੀ ਗਿਰਾਵਟ ਆਈ ਹੈ ਚਾਂਦੀ ਦੀਆਂ ਕੀਮਤਾਂ ਅੱਜ 10,549 ਰੁਪਏ ਡਿੱਗ ਕੇ 1,52,501 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।


ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਦੇ ਕੀ ਕਾਰਨ ਹਨ:

ਦੀਵਾਲੀ ਵਰਗੇ ਤਿਉਹਾਰਾਂ ਤੋਂ ਬਾਅਦ ਭਾਰਤ ਵਿੱਚ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਘੱਟ ਗਈ ਹੈ। ਇਸ ਕਾਰਨ ਸੋਨੇ ਅਤੇ ਚਾਂਦੀ ਦੀ ਮੰਗ ਵਿੱਚ ਕਮੀ ਆਈ ਹੈ ਅਤੇ ਨਾਲ ਹੀ ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀ ਅਗਲੇ ਹਫ਼ਤੇ ਮਿਲਣ ਜਾ ਰਹੇ ਹਨ ਅਤੇ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਮੀਟਿੰਗ ਵਿੱਚ ਵਪਾਰਕ ਸਮਝੌਤੇ ਹੋ ਸਕਦੇ ਹਨ ਅਤੇ ਇਸ ਮੀਟਿੰਗ ਨਾਲ ਵਪਾਰ ਯੁੱਧ ਬਾਰੇ ਚਿੰਤਾਵਾਂ ਘੱਟ ਗਈਆਂ ਹਨ।



ਇਸ ਸਾਲ ਸੋਨਾ 47,745 ਰੁਪਏ ਅਤੇ ਚਾਂਦੀ 66,484 ਰੁਪਏ ਮਹਿੰਗਾ ਹੋ ਗਿਆ। ਦੀਵਾਲੀ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਸੋਨਾ ਆਪਣੇ ਸਭ ਤੋਂ ਉੱਚੇ ਪੱਧਰ ਤੋਂ ₹5,677 ਹੇਠਾਂ ਆ ਗਿਆ ਹੈ, ਅਤੇ ਚਾਂਦੀ ਆਪਣੇ ਰਿਕਾਰਡ ਉੱਚੇ ਪੱਧਰ ਤੋਂ ₹25,599 ਹੇਠਾਂ ਆ ਗਈ ਹੈ।


ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਦਿਨ ਵਿੱਚ 10,549 ਰੁਪਏ ਦੀ ਗਿਰਾਵਟ ਆਈ ਹੈ। ਚਾਂਦੀ ਦੀਆਂ ਕੀਮਤਾਂ ਅੱਜ 10,549 ਰੁਪਏ ਡਿੱਗ ਕੇ 1,52,501 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਪਹਿਲਾਂ, ਚਾਂਦੀ 1,63,050 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 14 ਅਕਤੂਬਰ ਨੂੰ, ਚਾਂਦੀ 1,78,100 ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਹੁਣ ਇਹ ਇੱਕ ਚੰਗਾ ਮੌਕਾ ਹੈ ਸੋਨੇ ਅਤੇ ਚਾਂਦੀ ਦੀ ਖ਼ਰੀਦਦਾਰੀ ਕਰਨ ਦਾ।

Next Story
ਤਾਜ਼ਾ ਖਬਰਾਂ
Share it