Begin typing your search above and press return to search.
ਡੀਜੀਪੀ ਪੰਜਾਬ ਨੇ ਬਟਾਲਾ ਵਿੱਚ ਮੀਟਿੰਗ ਕਰਕੇ ਕੀਤੇ ਅਹਿਮ ਖ਼ੁਲਾਸੇ
ਡੀਜੀਪੀ ਪੰਜਾਬ ਗੌਰਵ ਯਾਦਵ ਵਲੋ ਬਟਾਲਾ ’ਚ ਬਾਰਡਰ ਜਿਲਾ ਪੁਲਿਸ ਬਟਾਲਾ ’ਚ ਪੁਲਿਸ ਅਧਿਕਾਰੀਆ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਉੱਥੇ ਹੀ ਇਸ ਮੀਟਿੰਗ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਡੀਜੀਪੀ ਪੰਜਾਬ ਨੇ ਕਿਹਾ ਕਿ ਪੰਜਾਬ ’ਚ ਪੰਜਾਬ ਪੁਲਿਸ ਆਮਦ ਮਕਸਦ ਹੈ ਪੰਜਾਬ ਚ ਸ਼ਾਂਤੀ ਕਾਇਮ ਰਹੇ।

By : Makhan shah
ਬਟਾਲਾ (ਗੁਰਪਿਆਰ ਥਿੰਦ) : ਡੀਜੀਪੀ ਪੰਜਾਬ ਗੌਰਵ ਯਾਦਵ ਵਲੋ ਬਟਾਲਾ ’ਚ ਬਾਰਡਰ ਜਿਲਾ ਪੁਲਿਸ ਬਟਾਲਾ ’ਚ ਪੁਲਿਸ ਅਧਿਕਾਰੀਆ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਉੱਥੇ ਹੀ ਇਸ ਮੀਟਿੰਗ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਡੀਜੀਪੀ ਪੰਜਾਬ ਨੇ ਕਿਹਾ ਕਿ ਪੰਜਾਬ ’ਚ ਪੰਜਾਬ ਪੁਲਿਸ ਆਮਦ ਮਕਸਦ ਹੈ ਪੰਜਾਬ ਚ ਸ਼ਾਂਤੀ ਕਾਇਮ ਰਹੇ।
ਅਤੇ ਇਸ ਲਈ ਵਿਦੇਸ਼ ਚ ਬੈਠੇ ਟੈਰੋਰਿਸਟ ਗਰੁੱਪ ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਓਹਨਾ ਕਰਵਾਈਆ ਨੂੰ ਪੰਜਾਬ ਪੁਲਿਸ ਵਲੋ ਨਾਕਾਮ ਕੀਤਾ ਜਾ ਰਿਹਾ ਹੈ ਉੱਥੇ ਹੀ ਓਹਨਾ ਕਿਹਾ ਕਿ ਪੰਜਾਬ ਪੁਲਿਸ ਵਲੋ ਪੰਜਾਬ ’ਚ ਵਡੇ ਪੱਧਰ ਤੇ ਨਸ਼ੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਉਹਨਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬੀ ਜੋ ਵੀ ਸਰਾਰਤੀ ਅਨਸਰ ਹਨ ਉਹਨਾਂ ਖ਼ਿਲਾਫ਼ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਅਤੇ ਪੁਲਿਸ ਦਾ ਸਾਥ ਲੋਕ ਦੇਣ ਤਾਂ ਜੋ ਪੰਜਾਬ ਦਾ ਮਾਹੌਲ ਸ਼ਾਂਤ ਰਹੇ ।
Next Story


