ਬਲੋਚਾਂ ਨੇ ਮਨਾਏ ਭਾਰਤੀ ਜਿੱਤ ਦੇ ਜਸ਼ਨ
ਟੀ–20 ਵਰਲਡ ਕ੍ਰਿਕੇਟ ਕੱਪ ਦੇ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ ਜਿਵੇਂ ਹੀ 61 ਦੌੜਾਂ ਨਾਲ਼ ਹਰਾਇਆ; ਸਮੁੱਚੇ ਵਿਸ਼ਵ 'ਚ ਵਸਦੇ ਭਾਰਤੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਪਾਕਿਸਤਾਨ ਦਾ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ 'ਚ ਵੀ ਵੱਡੇ ਪੱਧਰ 'ਤੇ ਭਾਰਤ ਦੀ ਜਿੱਤ ਦੇ ਜਸ਼ਨ ਮਨਾਏ ਗਏ। ਪਾਕਿਸਤਾਨੀਆਂ ਲਈ ਇਹ ਬੇਹੱਦ ਨਮੋਸ਼ੀ ਭਰੇ ਛਿਣ ਰਹੇ।

By : [email protected]
ਪਾਕਿਸਤਾਨੀਆਂ ਲਈ ਰਹੇ ਨਮੋਸ਼ੀ ਭਰੇ ਛਿਣ
ਬਾਗ਼ੀ ਬਲੋਚ ਅਕਸਰ ਕਰਦੇ ਪਾਕਿ ਫ਼ੌਜ 'ਤੇ ਹਮਲੇ
ਕੋਇਟਾ (ਬਲੋਚਿਸਤਾਨ, ਪਾਕਿਸਤਾਨ): ਟੀ–20 ਵਰਲਡ ਕ੍ਰਿਕੇਟ ਕੱਪ ਦੇ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ ਜਿਵੇਂ ਹੀ 61 ਦੌੜਾਂ ਨਾਲ਼ ਹਰਾਇਆ; ਸਮੁੱਚੇ ਵਿਸ਼ਵ 'ਚ ਵਸਦੇ ਭਾਰਤੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਪਾਕਿਸਤਾਨ ਦਾ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ 'ਚ ਵੀ ਵੱਡੇ ਪੱਧਰ 'ਤੇ ਭਾਰਤ ਦੀ ਜਿੱਤ ਦੇ ਜਸ਼ਨ ਮਨਾਏ ਗਏ। ਪਾਕਿਸਤਾਨੀਆਂ ਲਈ ਇਹ ਬੇਹੱਦ ਨਮੋਸ਼ੀ ਭਰੇ ਛਿਣ ਰਹੇ।
ਇਹ ਸਥਿਤੀ ਪਾਕਿਸਤਾਨ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਹੇਠਲੀ ਸਰਕਾਰ ਲਈ ਮੰਦਭਾਗੀ ਹੀ ਆਖੀ ਜਾਵੇਗੀ। ਬਲੋਚਾਂ ਵੱਲੋਂ ਭਾਰਤ ਲਈ ਖ਼ੁਸ਼ੀ ਮਨਾਉਂਦਿਆਂ, ਭੰਗੜੇ ਪਾਉਂਦਿਆਂ, ਨੱਚਦੇ–ਟੱਪਦਿਆਂ ਦੀਆਂ ਅਨੇਕ ਵਿਡੀਓਜ਼ ਵਾਇਰਲ ਹੋ ਰਹੀਆਂ ਹਨ।
ਇੱਥੇ ਦੱਸ ਦੇਈਏ ਕਿ ਪਾਕਿਸਤਾਨੀ ਫ਼ੌਜ ਵੱਲੋਂ ਅਕਸਰ ਬਲੋਚਿਸਤਾਨ ਦੇ ਮੂਲ ਨਿਵਾਸੀਆਂ 'ਤੇ ਕਥਿਤ ਤਸ਼ੱਦਦ ਢਾਹੁਣ ਦੀਆਂ ਖ਼ਬਰਾਂ ਅਕਸਰ ਮੀਡੀਆ 'ਚ ਆਉਂਦੀਆਂ ਰਹੀਆਂ ਹਨ। ਇਸੇ ਲਈ ਬਾਗ਼ੀ ਬਲੋਚਾਂ ਵੱਲੋਂ ਅਕਸਰ ਪਾਕਿਸਤਾਨੀ ਫ਼ੌਜ ਉਤੇ ਅਕਸਰ ਹਿੰਸਕ ਹਮਲੇ ਕੀਤੇ ਜਾਂਦੇ ਰਹੇ ਹਨ।
ਪਾਕਿਸਤਾਨ ਦੀ ਸਰਕਾਰ ਪ੍ਰਤੀ ਬਲੋਚਾਂ ਦੀ ਨਾਰਾਜ਼ਗੀ ਕੋਈ ਨਵੀਂ ਨਹੀਂ ਹੈ। ਬਲੋਚਿਸਤਾਨ ਦੇ ਨਿਵਾਸੀ ਅਕਸਰ ਭਾਰਤ 'ਚ ਸ਼ਾਮਲ ਹੋਣ ਦੀਆਂ ਗੱਲਾਂ ਕਰਦੇ ਰਹੇ ਹਨ।
ਬਲੋਚਿਸਤਾਨ ਦੀ ਹੱਦ ਈਰਾਨ ਨਾਲ਼ ਲੱਗਦੀ ਹੈ। ਇਸ ਲਈ ਵੀ ਇਹ ਸੂਬਾ ਪਾਕਿਸਤਾਨ ਲਈ ਬੇਹੱਦ ਅਹਿਮ ਹੈ। ਇੱਥੋਂ ਦੀ ਆਬਾਦੀ ਸਵਾ ਕਰੋੜ ਤੋਂ ਜ਼ਿਆਦਾ ਹੈ। ਆਬਾਦੀ ਦੀ ਘਣਤਾ ਕੁਝ ਘੱਟ ਹੈ ਕਿਉਂਕਿ ਇਸ ਦਾ ਜ਼ਿਆਦਾਤਰ ਇਲਾਕਾ ਪਹਾੜੀ ਹੈ। ਇੱਥੋਂ ਦੇ ਲੋਕ ਸਖ਼ਤ ਮਿਹਨਤੀ ਤੇ ਉੱਚੇ–ਲੰਮੇ ਜੁੱਸਿਆਂ ਵਾਲ਼ੇ ਹਨ। ਬਲੋਚ ਬਹੁਤ ਬਹਾਦਰ ਮੰਨੇ ਜਾਂਦੇ ਹਨ।


