Begin typing your search above and press return to search.
ਹਰਿਆਣਾ ਵਿਚ ਦੇਰ ਰਾਤ ਲੱਗੇ ਭੂਚਾਲ ਦੇ ਝਟਕੇ
ਪਾਣੀਪਤ, 20 ਦਸੰਬਰ, ਨਿਰਮਲ : ਹਰਿਆਣਾ ਵਿਚ ਭੂਚਾਲ ਦੇ ਝਟਕਿਆਂ ਕਾਰਨ ਇਕ ਵਾਰ ਫਿਰ ਧਰਤੀ ਹਿੱਲ ਗਈ। ਮੰਗਲਵਾਰ ਦੇਰ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.0 ਮਾਪੀ ਗਈ। ਰਾਸ਼ਟਰੀ ਭੂਚਾਲ ਕੇਂਦਰ (ਐਨਸੀਐਸ) ਦੇ ਅਨੁਸਾਰ, ਇਸਦਾ ਕੇਂਦਰ ਪਾਣੀਪਤ ਹੈ। ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਵਿੱਚ ਹਰਿਆਣਾ ਵਿੱਚ ਇਹ ਦੂਜੀ ਵਾਰ ਭੂਚਾਲ ਆਇਆ ਹੈ। […]
By : Editor Editor
ਪਾਣੀਪਤ, 20 ਦਸੰਬਰ, ਨਿਰਮਲ : ਹਰਿਆਣਾ ਵਿਚ ਭੂਚਾਲ ਦੇ ਝਟਕਿਆਂ ਕਾਰਨ ਇਕ ਵਾਰ ਫਿਰ ਧਰਤੀ ਹਿੱਲ ਗਈ। ਮੰਗਲਵਾਰ ਦੇਰ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.0 ਮਾਪੀ ਗਈ। ਰਾਸ਼ਟਰੀ ਭੂਚਾਲ ਕੇਂਦਰ (ਐਨਸੀਐਸ) ਦੇ ਅਨੁਸਾਰ, ਇਸਦਾ ਕੇਂਦਰ ਪਾਣੀਪਤ ਹੈ। ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਵਿੱਚ ਹਰਿਆਣਾ ਵਿੱਚ ਇਹ ਦੂਜੀ ਵਾਰ ਭੂਚਾਲ ਆਇਆ ਹੈ। ਇਸ ਤੋਂ ਪਹਿਲਾਂ ਵੀ ਇੱਥੇ ਭੂਚਾਲ ਆਉਂਦੇ ਰਹੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਤੀਬਰਤਾ 3.0 ਤੋਂ 4.0 ਦਰਮਿਆਨ ਰਹੀ ਹੈ। ਪਾਣੀਪਤ ਖੇਤਰ ਵਿੱਚ ਮੰਗਲਵਾਰ-ਬੁੱਧਵਾਰ ਦੀ ਰਾਤ 12.38 ਵਜੇ ਭੂਚਾਲ ਆਇਆ। ਇਸ ਦਾ ਕੇਂਦਰ ਜ਼ਮੀਨ ਦੇ ਹੇਠਾਂ 5 ਕਿਲੋਮੀਟਰ ਡੂੰਘਾ ਸੀ। ਇਸ ਤੋਂ ਪਹਿਲਾਂ 26 ਨਵੰਬਰ ਨੂੰ ਵੀ ਹਰਿਆਣਾ ਵਿੱਚ ਭੂਚਾਲ ਆਇਆ ਸੀ। ਇਸ ਦਾ ਕੇਂਦਰ ਪਾਣੀਪਤ ਦੇ ਨਾਲ ਲੱਗਦੇ ਸੋਨੀਪਤ ਵਿੱਚ ਸੀ ਅਤੇ ਇਸਦੀ ਤੀਬਰਤਾ ਵੀ 3.0 ਸੀ।
Next Story