Begin typing your search above and press return to search.

ਅਮਰੀਕਾ: ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਬਣ ਕੇ ਤਿਆਰ ਹੋਇਆ

ਨਿਊਜਰਸੀ, 25 ਸਤੰਬਰ, ਹ.ਬ. : ਭਾਰਤ ਤੋਂ ਬਾਹਰ ਦੁਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦਾ ਉਦਘਾਟਨ 8 ਅਕਤੂਬਰ ਨੂੰ ਨਿਊਜਰਸੀ ਵਿੱਚ ਹੋਵੇਗਾ। ਸਵਾਮੀਨਾਰਾਇਣ ਸੰਪਰਦਾ ਦਾ ਇਹ ਮੰਦਰ ਅਮਰੀਕਾ ਦੇ ਨਿਊਜਰਸੀ ਦੇ ਰੋਬਿਨਸਵਿਲੇ ਸ਼ਹਿਰ ਵਿੱਚ ਸਥਿਤ ਹੈ। ਮੰਦਰ ਦਾ ਨਿਰਮਾਣ ਬੋਚਾਸਨ ਨਿਵਾਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ ਵੱਲੋਂ ਕਰਵਾਇਆ ਗਿਆ ਹੈ। ਸੰਸਥਾ ਮੁਤਾਬਕ ਇਹ ਮੰਦਰ […]

ਅਮਰੀਕਾ: ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਬਣ ਕੇ ਤਿਆਰ ਹੋਇਆ
X

Hamdard Tv AdminBy : Hamdard Tv Admin

  |  25 Sept 2023 4:30 AM IST

  • whatsapp
  • Telegram


ਨਿਊਜਰਸੀ, 25 ਸਤੰਬਰ, ਹ.ਬ. : ਭਾਰਤ ਤੋਂ ਬਾਹਰ ਦੁਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦਾ ਉਦਘਾਟਨ 8 ਅਕਤੂਬਰ ਨੂੰ ਨਿਊਜਰਸੀ ਵਿੱਚ ਹੋਵੇਗਾ। ਸਵਾਮੀਨਾਰਾਇਣ ਸੰਪਰਦਾ ਦਾ ਇਹ ਮੰਦਰ ਅਮਰੀਕਾ ਦੇ ਨਿਊਜਰਸੀ ਦੇ ਰੋਬਿਨਸਵਿਲੇ ਸ਼ਹਿਰ ਵਿੱਚ ਸਥਿਤ ਹੈ। ਮੰਦਰ ਦਾ ਨਿਰਮਾਣ ਬੋਚਾਸਨ ਨਿਵਾਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ ਵੱਲੋਂ ਕਰਵਾਇਆ ਗਿਆ ਹੈ।

ਸੰਸਥਾ ਮੁਤਾਬਕ ਇਹ ਮੰਦਰ 162 ਏਕੜ ’ਚ ਬਣਿਆ ਹੈ। ਮੰਦਿਰ ਦੀ ਕਲਾਕ੍ਰਿਤੀ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਟਾਈਮਜ਼ ਸਕੁਏਅਰ, ਨਿਊਯਾਰਕ ਤੋਂ ਲਗਭਗ 60 ਮੀਲ (90 ਕਿਲੋਮੀਟਰ) ਦੱਖਣ ਵਿਚ ਸਥਿਤ ਇਹ ਮੰਦਰ 134 ਫੁੱਟ ਉੱਚਾ ਅਤੇ 87 ਫੁੱਟ ਚੌੜਾ ਹੈ।

ਇਸ ਵਿੱਚ 108 ਥੰਮ੍ਹ ਅਤੇ ਤਿੰਨ ਪਾਵਨ ਅਸਥਾਨ ਹਨ। ਇਸ ਨੂੰ ਸ਼ਿਲਪ ਸ਼ਾਸਤਰ ਅਨੁਸਾਰ ਬਣਾਇਆ ਗਿਆ ਹੈ। ਇਸ ਮੰਦਰ ਵਿੱਚ 68 ਹਜ਼ਾਰ ਘਣ ਫੁੱਟ ਇਟਾਲੀਅਨ ਕੈਰਾਰਾ ਮਾਰਬਲ ਦੀ ਵਰਤੋਂ ਕੀਤੀ ਗਈ ਹੈ। ਮੰਦਰ ਦੀ ਕਲਾਤਮਕ ਪੇਂਟਿੰਗ ਲਈ 13,499 ਪੱਥਰਾਂ ਦੀ ਵਰਤੋਂ ਕੀਤੀ ਗਈ ਹੈ। ਪੱਥਰ ਦੀ ਨੱਕਾਸ਼ੀ ਦਾ ਸਾਰਾ ਕੰਮ ਭਾਰਤ ਵਿੱਚ ਹੀ ਹੋਇਆ ਹੈ।

Next Story
ਤਾਜ਼ਾ ਖਬਰਾਂ
Share it