ਫਿਰੋਜ਼ਪੁਰ ਦੇ ਲਖਵਿੰਦਰ ਸਿੰਘ ਦਾ ਮਨੀਲਾ ’ਚ ਕਤਲ
ਫਿਰੋਜ਼ਪੁਰ, (ਸੁਖਚੈਨ ਸਿੰਘ) : 4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਫਿਰੋਜ਼ਪੁਰ ਦੇ ਨੌਜਵਾਨ ਲਖਵਿੰਦਰ ਸਿੰਘ ਦਾ ਮਨੀਲਾ ’ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਫਾਇਨਾਂਸ ਦਾ ਕੰਮ ਕਰਦੇ ਲਖਵਿੰਦਰ ਨੂੰ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ, ਜਦੋਂ ਉਹ ਆਪਣੇ ਕੰਮ ’ਤੇ ਜਾ ਰਿਹਾ ਸੀ। ਮ੍ਰਿਤਕ ਫਿਰੋਜ਼ਪੁਰ ਦੇ ਪਿੰਡ ਉਗੋਕੇ ਦੇ ਵਾਸੀ ਸੀ, ਜਿਵੇਂ ਹੀ ਇਹ […]
By : Editor Editor
ਫਿਰੋਜ਼ਪੁਰ, (ਸੁਖਚੈਨ ਸਿੰਘ) : 4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਫਿਰੋਜ਼ਪੁਰ ਦੇ ਨੌਜਵਾਨ ਲਖਵਿੰਦਰ ਸਿੰਘ ਦਾ ਮਨੀਲਾ ’ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਫਾਇਨਾਂਸ ਦਾ ਕੰਮ ਕਰਦੇ ਲਖਵਿੰਦਰ ਨੂੰ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ, ਜਦੋਂ ਉਹ ਆਪਣੇ ਕੰਮ ’ਤੇ ਜਾ ਰਿਹਾ ਸੀ।
ਮ੍ਰਿਤਕ ਫਿਰੋਜ਼ਪੁਰ ਦੇ ਪਿੰਡ ਉਗੋਕੇ ਦੇ ਵਾਸੀ ਸੀ, ਜਿਵੇਂ ਹੀ ਇਹ ਖਬਰ ਪੰਜਾਬ ਪੁੱਜੀ ਤਾਂ ਉਗੋਕੇ ਵਿੱਚ ਸੋਗ ਦੀ ਲਹਿਰ ਦੌੜ ਗਈ। 27 ਸਾਲ ਦਾ ਲਖਵਿੰਦਰ ਸਿੰਘ ਆਪਣੇ ਪਤਨੀ ਸਣੇ ਮਨੀਲਾ ਵਿੱਚ ਰਹਿ ਰਿਹਾ ਸੀ। ਮ੍ਰਿਤਕ ਦੇ ਮਾਮੇ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੁੱਟ ਦੀ ਨੀਅਤ ਨਾਲ ਨਹੀਂ, ਸਗੋਂ ਰੰਜਿਸ਼ ਤਹਿਤ ਲਖਵਿੰਦਰ ਦਾ ਕਤਲ ਹੋਇਆ, ਕਿਉਂਕਿ ਵਾਰਦਾਤ ਮਗਰੋਂ ਉਸ ਦੇ ਪੈਸੇ ਉਸੇ ਤਰ੍ਹਾਂ ਲਾਸ਼ ਦੇ ਨੇੜੇ ਪਏ ਸੀ।
ਦੱਸਣਾ ਬਣਦਾ ਹੈ ਕਿ ਮਨੀਲਾ ਵਿੱਚ ਪੰਜਾਬੀਆਂ ਦੇ ਕਤਲ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇੱਥੇ ਜ਼ਿਆਦਾਤਰ ਪੰਜਾਬੀ ਫਾਇਨਾਂਸ ਦਾ ਕੰਮ ਕਰਦੇ ਨੇ। ਇਸ ਕਾਰਨ ਉਨ੍ਹਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ਪੈਸੇ ਦੇ ਲੈਣ-ਦੇਣ ਦੇ ਚੱਕਰ ਵਿੱਚ ਹੀ ਉਨ੍ਹਾਂ ਦੀ ਹੱਤਿਆ ਤੱਕ ਕਰ ਦਿੱਤੀ ਜਾਂਦੀ ਹੈ।
ਮਨੀਲਾ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲਖਵਿੰਦਰ ਦੇ ਕਾਤਲਾਂ ਨੂੰ ਜਲਦ ਫੜਨ ਦੇ ਨਾਲ ਹੀ ਫਾਇਨਾਂਸ ਦਾ ਕੰਮ ਕਰਦੇ ਹੋਰ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਏ। ਅਪਰਾਧਕ ਅਨਸਰਾਂ ਨੂੰ ਨੱਥ ਪਾਉਣ ਲਈ ਸਖਤ ਕਦਮ ਚੁੱਕੇ ਜਾਣ।