Begin typing your search above and press return to search.

ਗੋਗਾਮੇੜੀ ਕਤਲ ਮਾਮਲੇ ਵਿਚ ਲੇਡੀ ਡੌਨ ਵੀ ਗ੍ਰਿਫਤਾਰ

ਜੈਪੁਰ, 12 ਦਸੰਬਰ, ਨਿਰਮਲ : ਜੈਪੁਰ ਕਮਿਸ਼ਨਰੇਟ ਪੁਲਿਸ ਨੇ ਰਾਜਪੂਤ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਵਿਚ ਇੱਕ ਲੜਕੀ ਪੂਜਾ ਸੈਣੀ ਉਰਫ਼ ਪੂਜਾ ਬੱਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਟਾ ਦੀ ਲੜਕੀ ਪੂਜਾ ਅਤੇ ਉਸ ਦੇ ਪਤੀ ਨੇ ਨਿਤਿਨ ਫੌਜੀ ਲਈ ਜੈਪੁਰ ਵਿਚ ਰਹਿਣ ਦਾ ਪ੍ਰਬੰਧ ਕੀਤਾ ਸੀ। ਹਥਿਆਰ ਵੀ ਉਪਲਬਧ ਕਰਵਾਏ […]

ਗੋਗਾਮੇੜੀ ਕਤਲ ਮਾਮਲੇ ਵਿਚ ਲੇਡੀ ਡੌਨ ਵੀ ਗ੍ਰਿਫਤਾਰ
X

Editor EditorBy : Editor Editor

  |  12 Dec 2023 9:39 AM IST

  • whatsapp
  • Telegram


ਜੈਪੁਰ, 12 ਦਸੰਬਰ, ਨਿਰਮਲ : ਜੈਪੁਰ ਕਮਿਸ਼ਨਰੇਟ ਪੁਲਿਸ ਨੇ ਰਾਜਪੂਤ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਵਿਚ ਇੱਕ ਲੜਕੀ ਪੂਜਾ ਸੈਣੀ ਉਰਫ਼ ਪੂਜਾ ਬੱਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਟਾ ਦੀ ਲੜਕੀ ਪੂਜਾ ਅਤੇ ਉਸ ਦੇ ਪਤੀ ਨੇ ਨਿਤਿਨ ਫੌਜੀ ਲਈ ਜੈਪੁਰ ਵਿਚ ਰਹਿਣ ਦਾ ਪ੍ਰਬੰਧ ਕੀਤਾ ਸੀ। ਹਥਿਆਰ ਵੀ ਉਪਲਬਧ ਕਰਵਾਏ ਗਏ। ਉਸ ਦੀ ਕੁਝ ਲੋਕਾਂ ਨਾਲ ਜਾਣ-ਪਛਾਣ ਵੀ ਹੋਈ। ਇਸ ਦੌਰਾਨ ਪੂਜਾ ਜੈਪੁਰ ਵਿਚ ਏਅਰ ਹੋਸਟੈੱਸ ਦੀ ਟ੍ਰੇਨਿੰਗ ਲੈ ਰਹੀ ਹੈ।

ਜੈਪੁਰ ਦੇ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਕਿਹਾ ਕਿ ਵੀਰੇਂਦਰ ਚਰਨ ਬਾਰੇ ਸੂਚਨਾ ਮਿਲਣ ’ਤੇ ਇਕ ਟੀਮ ਨੂੰ ਜਗਤਪੁਰਾ ਭੇਜਿਆ ਗਿਆ। ਜਦੋਂ ਟੀਮ ਨੇ ਵਧੀਕ ਡੀਸੀਪੀ ਦੀ ਨਿਗਰਾਨੀ ਹੇਠ ਇੱਕ ਫਲੈਟ ਵਿਚ ਛਾਪਾ ਮਾਰਿਆ। ਪੁਲਿਸ ਨੇ ਪੂਜਾ ਨੂੰ ਉੱਥੇ ਪਾਇਆ। ਜਦੋਂ ਪੂਜਾ ਤੋਂ ਨਿਤਿਨ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਨਿਤਿਨ ਇੱਥੇ ਹੀ ਰਹਿੰਦਾ ਸੀ। ਇੰਨਾ ਹੀ ਨਹੀਂ ਪੂਜਾ ਨੇ ਨਿਤਿਨ ਫੌਜੀ ਨਾਲ ਕਈ ਦਿਨਾਂ ਤੱਕ ਫਲੈਟ ਸ਼ੇਅਰ ਕੀਤਾ ਸੀ। ਪੂਜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋਸੇਫ ਨੇ ਦੱਸਿਆ ਕਿ ਪੂਜਾ ਕੋਟਾ ਦੇ ਹਿਸਟਰੀ ਸ਼ੀਟਰ ਮਹਿੰਦਰ ਉਰਫ਼ ਸਮੀਰ ਦੀ ਪਤਨੀ ਹੈ। ਮਹਿੰਦਰ ਅਤੇ ਪੂਜਾ ਨੇ ਸ਼ੂਟਰਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਏ। ਮਹਿੰਦਰ ਨੇ ਦੋਵਾਂ ਸ਼ੂਟਰਾਂ ਨੂੰ 50-50 ਹਜ਼ਾਰ ਰੁਪਏ ਅਤੇ ਆਧੁਨਿਕ ਹਥਿਆਰ ਦੇ ਕੇ ਗੋਗਾਮੇੜੀ ਨੂੰ ਮਾਰਨ ਲਈ ਆਪਣੀ ਕਾਰ ਵਿਚ ਅਜਮੇਰ ਰੋਡ ਤੇ ਛੱਡ ਦਿੱਤਾ ਸੀ। ਮਹਿੰਦਰ ਅਜੇ ਫਰਾਰ ਹੈ।

Next Story
ਤਾਜ਼ਾ ਖਬਰਾਂ
Share it