ਲੇਡੀ ਡੌਨ ਟਵਿੰਕਲ ਗ੍ਰਿਫਤਾਰ
ਗੁਰੂਗਰਾਮ, 6 ਅਕਤੂਬਰ, ਨਿਰਮਲ : ਗੁਰੂਗ੍ਰਾਮ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਖੰਡਸਾ ਮੰਡੀ ’ਚ ਫਿਰੌਤੀ ਦੇ ਮਾਮਲੇ ’ਚ ਗੈਂਗਸਟਰ ਅਮਿਤ ਡਾਗਰ ਦੀ ਪਤਨੀ ਟਵਿੰਕਲ ਨੂੰ ਗ੍ਰਿਫਤਾਰ ਕੀਤਾ ਹੈ। ਅਮਿਤ ਡਾਗਰ ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਕੌਸ਼ਲ ਚੌਧਰੀ ਦੇ ਗੈਂਗ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਵੀ […]
By : Hamdard Tv Admin
ਗੁਰੂਗਰਾਮ, 6 ਅਕਤੂਬਰ, ਨਿਰਮਲ : ਗੁਰੂਗ੍ਰਾਮ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਖੰਡਸਾ ਮੰਡੀ ’ਚ ਫਿਰੌਤੀ ਦੇ ਮਾਮਲੇ ’ਚ ਗੈਂਗਸਟਰ ਅਮਿਤ ਡਾਗਰ ਦੀ ਪਤਨੀ ਟਵਿੰਕਲ ਨੂੰ ਗ੍ਰਿਫਤਾਰ ਕੀਤਾ ਹੈ। ਅਮਿਤ ਡਾਗਰ ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਕੌਸ਼ਲ ਚੌਧਰੀ ਦੇ ਗੈਂਗ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਟਵਿੰਕਲ ਦੀ ਗ੍ਰਿਫਤਾਰੀ ਬਾਰੇ ਏ.ਸੀ.ਪੀ ਕ੍ਰਾਈਮ ਵਰੁਣ ਦਹੀਆ ਨੇ ਦੱਸਿਆ ਕਿ ਵੀਰਵਾਰ ਨੂੰ ਟਵਿੰਕਲ ਨੂੰ ਅਦਾਲਤ ’ਚ ਪੇਸ਼ ਕਰਕੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਦਰਅਸਲ ਪੁਲਸ ਨੇ 15 ਜੁਲਾਈ ਨੂੰ ਖੰਡਸਾ ਮੰਡੀ ’ਚ ਫਿਰੌਤੀ ਦਾ ਕਾਰੋਬਾਰ ਚਲਾਉਣ ਦੇ ਦੋਸ਼ ’ਚ ਟਵਿੰਕਲ ਨੂੰ ਗ੍ਰਿਫਤਾਰ ਕੀਤਾ ਸੀ। ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਟਵਿੰਕਲ ਦੇ ਗੈਂਗ ਨੇ ਖੰਡਸਾ ਮੰਡੀ ’ਚ ਫਿਰ ਤੋਂ ਫਿਰੌਤੀ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ।
ਗੁੜਗਾਓ ਦੇ ਜੈਕਬਪੁਰਾ ਦੀ ਰਹਿਣ ਵਾਲੀ ਟਵਿੰਕਲ ਆਪਣੇ ਦੋਸਤ ਦੇ ਕਹਿਣ ’ਤੇ ਸਾਲ 2016 ’ਚ ਅਮਿਤ ਡਾਗਰ ਦੇ ਸੰਪਰਕ ’ਚ ਆਈ ਸੀ। ਟਵਿੰਕਲ ਅਤੇ ਗੈਂਗਸਟਰ ਅਮਿਤ ਡਾਗਰ ਦੀ ਕਾਲਜ ਦੀ ਪੜ੍ਹਾਈ ਦੌਰਾਨ ਦੋਸਤੀ ਹੋ ਗਈ ਸੀ। ਇਹ ਦੋਸਤੀ ਡਾਗਰ ਦੇ ਗੁਰਗੇ ਸੰਦੀਪ ਉਰਫ਼ ਬੰਦਰ ਦੀ ਇੱਕ ਮਹਿਲਾ ਦੋਸਤ ਨੇ ਕਰਵਾਈ ਸੀ। ਡਾਗਰ ਅਤੇ ਟਵਿੰਕਲ ਦੀ ਦੋਸਤੀ ਜਲਦੀ ਹੀ ਪਿਆਰ ਵਿੱਚ ਬਦਲ ਗਈ।
ਗੈਂਗਸਟਰ ਡਾਗਰ 2016 ਵਿੱਚ ਟਵਿੰਕਲ ਨਾਲ ਫਰਾਰ ਹੋ ਗਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਦੋਵਾਂ ਨੇ ਵਿਆਹ ਕਰ ਲਿਆ ਸੀ। ਹੁਣ ਟਵਿੰਕਲ ਅਤੇ ਅਮਿਤ ਡਾਗਰ ਦੇ ਦੋ ਬੱਚੇ ਹਨ ਪਰ ਉਸ ਦੇ ਪਤੀ ਦੇ ਅਪਰਾਧਿਕ ਸੁਭਾਅ ਦਾ ਇਹ ਅਸਰ ਹੈ ਕਿ ਉਸ ਦੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਟਵਿੰਕਲ ਹੁਣ ਲੇਡੀ ਡੌਨ ਬਣ ਕੇ ਫਿਰੌਤੀ ਦਾ ਰੈਕੇਟ ਚਲਾ ਰਹੀ ਹੈ। ਜਿਸ ਦਾ ਹਾਲ ਹੀ ਵਿੱਚ ਪੁਲਿਸ ਨੇ ਪਰਦਾਫਾਸ਼ ਕੀਤਾ ਹੈ।