ਕੈਨੇਡਾ ’ਚ ਪਤੀ ਵੱਲੋਂ ਕਤਲ ਕੀਤੀ ਕੁਲਵੰਤ ਦੇ ਪੇਕੇ ਪਰਿਵਾਰ ਦੀ ਗੁਹਾਰ
ਹੁਸ਼ਿਆਰਪੁਰ, (ਅਮਰੀਕ ਕੁਮਾਰ) : ਕੈਨੇਡਾ ’ਚ ਪਤੀ ਵੱਲੋਂ ਕਤਲ ਕੀਤੀ ਗਈ ਕੁਲਵੰਤ ਕੌਰ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿੱਚ ਪੈਂਦੇ ਪਿੰਡ ਰਾਮਪੁਰ ਦੀ ਵਾਸੀ ਸੀ। ਪੰਜਾਬ ਰਹਿੰਦੇ ਉਸ ਦੇ ਪੇਕੇ ਪਰਿਵਾਰ ਨੇ ਕੈਨੇਡਾ ਪੁਲਿਸ ਨੂੰ ਗੁਹਾਰ ਲਾਈ ਹੈ ਕਿ ਗ੍ਰਿਫ਼ਤਾਰ ਕੀਤੇ ਬਲਵੀਰ ਸਿੰਘ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ […]
By : Hamdard Tv Admin
ਹੁਸ਼ਿਆਰਪੁਰ, (ਅਮਰੀਕ ਕੁਮਾਰ) : ਕੈਨੇਡਾ ’ਚ ਪਤੀ ਵੱਲੋਂ ਕਤਲ ਕੀਤੀ ਗਈ ਕੁਲਵੰਤ ਕੌਰ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿੱਚ ਪੈਂਦੇ ਪਿੰਡ ਰਾਮਪੁਰ ਦੀ ਵਾਸੀ ਸੀ। ਪੰਜਾਬ ਰਹਿੰਦੇ ਉਸ ਦੇ ਪੇਕੇ ਪਰਿਵਾਰ ਨੇ ਕੈਨੇਡਾ ਪੁਲਿਸ ਨੂੰ ਗੁਹਾਰ ਲਾਈ ਹੈ ਕਿ ਗ੍ਰਿਫ਼ਤਾਰ ਕੀਤੇ ਬਲਵੀਰ ਸਿੰਘ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੁਲਵੰਤ ਦਾ 4 ਸਾਲ ਦਾ ਬੱਚਾ ਵੀ ਹੈ, ਜੋ ਮਾਂ ਦੀ ਮੌਤ ਤੇ ਪਿਤਾ ਦੇ ਜੇਲ੍ਹ ਜਾਣ ਕਾਰਨ ਕੈਨੇਡਾ ’ਚ ਇਕੱਲਾ ਰਹਿ ਗਿਆ।
ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਦੀ ਵਾਸੀ ਸੀ ਕੁਲਵੰਤ ਕੌਰ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੈਂਦੇ ਨਿਊ ਵੈਸਟਮਿੰਸਟਰ ਸ਼ਹਿਰ ਵਿੱਚ ਬੀਤੇ ਦਿਨੀਂ 46 ਸਾਲ ਦੀ ਕੁਲਵੰਤ ਕੌਰ ਦਾ ਉਸ ਦੇ ਪਤੀ ਵੱਲੋਂ ਹੀ ਬੇਰਹਿਮੀ ਨਾਲ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ’ਤੇ ਨਿਊ ਵੈਸਟਮਿੰਸਟਰ ਦੀ ਪੁਲਿਸ ਨੇ ਮੌਕੇ ’ਤੇ ਹੀ ਕੁਲਵੰਤ ਦੇ ਪਤੀ 57 ਸਾਲਾ ਬਲਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ’ਤੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ। ਇਨ੍ਹਾਂ ਦੋਵਾਂ ਦਾ ਇੱਕ 8 ਸਾਲ ਦਾ ਲੜਕਾ ਵੀ ਹੈ, ਜੋ ਕਿ ਮਾਂ ਦੀ ਮੌਤ ਅਤੇ ਪਿਤਾ ਦੇ ਜੇਲ੍ਹ ਜਾਣ ਕਾਰਨ ਕੈਨੇਡਾ ਵਿੱਚ ਇਕੱਲਾ ਰਹਿ ਗਿਆ। ਪੁਲਿਸ ਨੇ ਉਸ ਨੂੰ ਦੇਖਭਾਲ ਲਈ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਾਲੇ ਵਿਭਾਗ ਕੋਲ ਭੇਜ ਦਿੱਤਾ ਹੈ।
ਮਾਂ ਦੀ ਮੌਤ ਮਗਰੋਂ ਕੈਨੇਡਾ ’ਚ ਇਕੱਲਾ ਰਹਿ ਗਿਆ 8 ਸਾਲਾ ਬੱਚਾ
ਕੁਲਵੰਤ ਕੌਰ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿੱਚ ਪੈਂਦੇ ਰਾਮਪੁਰ ਪਿੰਡ ਦੀ ਵਾਸੀ ਹੈ। ਉਸ ਦੇ ਪੇਕੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾਂਦਾ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹੁਣ ਉਸ ਦਾ ਪੇਕਾ ਪਰਿਵਾਰ ਕੈਮਰੇ ਅੱਗੇ ਆਇਆ, ਜਿਸ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪਿੰਡ ਰਾਮਪੁਰ ਦੇ ਵਾਸੀ ਓਂਕਾਰ ਸਿੰਘ, ਗੁਰਬਖਸ਼ ਕੌਰ, ਰਵਿੰਦਰ ਕੁਮਾਰ ਨੀਟਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੁਲਵੰਤ ਕੌਰ ਦਾ 10 ਸਾਲ ਪਹਿਲਾਂ ਕੈਨੇਡਾ ਰਹਿੰਦੇ ਬਲਵੀਰ ਸਿੰਘ ਵਿਆਹ ਹੋਇਆ ਸੀ, ਜੋ ਕਿ ਕਪੂਰਥਲਾ ਦੇ ਪਿੰਡ ਧਾਲੀਵਾਲ ਦੇ ਵਾਸੀ ਪ੍ਰੀਤਮ ਸਿੰਘ ਦਾ ਪੁੱਤਰ ਹੈ।
ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ 4 ਸਾਲ ਪਹਿਲਾਂ ਆਪਣੀ ਪਤਨੀ ਕੁਲਵੰਤ ਕੌਰ ਅਤੇ ਬੇਟੇ ਨੂੰ ਕੈਨੇਡਾ ਲੈ ਗਿਆ, ਜਿੱਥੇ ਉਨ੍ਹਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ। ਪੇਕੇ ਪਰਿਵਾਰ ਨੇ ਸਰਕਾਰਾਂ ਕੋਲੋਂ ਮੰਗ ਕੀਤੀ ਹੈ ਕਿ ਕੁਲਵੰਤ ਕੌਰ ਦੀ ਮ੍ਰਿਤਕ ਦੇਹ ਅਤੇ ਉਸ ਦੇ ਬੇਟੇ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ।