ਜਾਣੋ ਕੌਣ ਸੀ 'ਮਨਸਾ ਮੂਸਾ', ਜਿਸ ਨੇ ਸੋਨੇ ਨਾਲ ਲੱਦੇ 100 ਊਠ ਕੀਤੇ ਸੀ ਦਾਨ
ਬਮੈਕੋ, 10 ਮਈ, ਪਰਦੀਪ ਸਿੰਘ: ਮੌਜੂਦਾ ਸਮੇਂ ਭਾਵੇਂ ਸਭ ਤੋਂ ਅਮੀਰ ਲੋਕਾਂ ਵਿਚ ਜੇਫ ਬੇਜੋਸ, ਐਲਨ ਮਸਕ, ਬਿਲ ਗੇਟਸ, ਲੈਰੀ ਐਲਿਸਨ, ਗੌਤਮ ਅਡਾਨੀ, ਮੁਕੇਸ਼ ਅੰਬਾਨੀ ਵਰਗੇ ਦੌਲਤਮੰਦ ਲੋਕਾਂ ਦਾ ਨਾਮ ਲਿਆ ਜਾਂਦਾ ਪਰ ਜੇਕਰ ਇਤਿਹਾਸ ਦੇ ਸਭ ਤੋਂ ਅਮੀਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਕ ਨਾਮ ਅਜਿਹਾ ਸਾਹਮਣੇ ਆਉਂਦਾ , ਜਿਸ ਦੇ ਅੱਗੇ ਤੁਹਾਨੂੰ […]
By : Editor Editor
ਬਮੈਕੋ, 10 ਮਈ, ਪਰਦੀਪ ਸਿੰਘ: ਮੌਜੂਦਾ ਸਮੇਂ ਭਾਵੇਂ ਸਭ ਤੋਂ ਅਮੀਰ ਲੋਕਾਂ ਵਿਚ ਜੇਫ ਬੇਜੋਸ, ਐਲਨ ਮਸਕ, ਬਿਲ ਗੇਟਸ, ਲੈਰੀ ਐਲਿਸਨ, ਗੌਤਮ ਅਡਾਨੀ, ਮੁਕੇਸ਼ ਅੰਬਾਨੀ ਵਰਗੇ ਦੌਲਤਮੰਦ ਲੋਕਾਂ ਦਾ ਨਾਮ ਲਿਆ ਜਾਂਦਾ ਪਰ ਜੇਕਰ ਇਤਿਹਾਸ ਦੇ ਸਭ ਤੋਂ ਅਮੀਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਕ ਨਾਮ ਅਜਿਹਾ ਸਾਹਮਣੇ ਆਉਂਦਾ , ਜਿਸ ਦੇ ਅੱਗੇ ਤੁਹਾਨੂੰ ਵੱਡੇ-ਵੱਡੇ ਅਮੀਰ ਲੋਕ ਵੀ ਗ਼ਰੀਬ ਜਾਪਣਗੇ ਕਿਉਂਕਿ ਇਸ ਵਿਅਕਤੀ ਕੋਲ ਇੰਨੀ ਜ਼ਿਆਦਾ ਦੌਲਤ ਸੀ, ਜਿੰਨੀ ਅੱਜ ਤੱਕ ਕਿਸੇ ਕੋਲ ਨਹੀਂ ਹੋ ਸਕੀ।
ਮੌਜੂਦਾ ਸਮੇਂ ਬੇਸ਼ੱਕ ਦੁਨੀਆ ਦੇ ਅਮੀਰਾਂ ਵਿਚ ਬਿਲ ਗੇਸਟ, ਐਲਨ ਮਸਕ, ਅਡਾਨੀ ਅੰਬਾਨੀ ਵਰਗਿਆਂ ਦੇ ਨਾਂਅ ਲਏ ਜਾਂਦੇ ਹੋਣ ਪਰ ਜੇਕਰ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀ ਦੀ ਗੱਲ ਕੀਤੀ ਜਾਵੇ ਤਾਂ ‘ਮਨਸਾ ਮੂਸਾ’ ਦੇ ਅੱਗੇ ਇਨ੍ਹਾਂ ਦੀ ਅਮੀਰੀ ਕੁੱਝ ਵੀ ਨਹੀਂ। ਹੋਰ ਤਾਂ ਹੋਰ ਉਸ ਦੇ ਸਾਹਮਣੇ ਤਾਂ ਬਾਦਸ਼ਾਹ ਅਕਬਰ ਦੀ ਸੰਪਤੀ ਵੀ ਕੁੱਝ ਨਹੀਂ ਸੀ। ਦਰਅਸਲ ਗੱਲ 700 ਸਾਲ ਪਹਿਲਾਂ ਦੀ ਐ, ਜਦੋਂ ਮਨਸਾ ਮੂਸਾ ਅਫਰੀਕੀ ਦੇਸ਼ ਮਾਲੀ ਦੇ ਸਾਸ਼ਕ ਹੋਇਆ ਕਰਦੇ ਸੀ। ਉਹ ਬੇਸ਼ੁਮਾਰ ਸੰਪਤੀ ਦੇ ਮਾਲਕ ਸਨ। ਇਕ ਰਿਪੋਰਟ ਮੁਤਾਬਕ 14ਵੀਂ ਸਦੀ ਦੇ ਪੱਛਮ ਅਫਰੀਕੀ ਸਾਸ਼ਕ ਦੀ ਸੰਪਤੀ ਸੋਨੇ, ਨਮਕ ਅਤੇ ਜ਼ਮੀਨ ’ਤੇ ਬਣੀ ਸੀ। ਇਤਿਹਾਸਕਾਰਾਂ ਦੇ ਅਨੁਸਾਰ ਮੂਸਾ ਧਰਤੀ ’ਤੇ ਹੁਣ ਤੱਕ ਦਾ ਸਭ ਤੋਂ ਅਮੀਰ ਇਨਸਾਨ ਐ ਕਿਉਂਕਿ ਉਸ ਤੋਂ ਜ਼ਿਆਦਾ ਧਨ ਦੌਲਤ ਅੱਜ ਤੱਕ ਕਿਸੇ ਕੋਲ ਨਹੀਂ ਹੋ ਸਕੀ।
ਪੱਛਮੀ ਅਫਰੀਕੀ ਸਾਮਰਾਜ ਦੇ ਨੌਵੇਂ ਸੁਲਤਾਨ ਮਨਸਾ ਮੂਸਾ ਦਾ ਅਸਲੀ ਨਾਮ ਮੂਸਾ ਕੀਟਾ ਸੀ। ਸੱਤਾ ’ਤੇ ਬੈਠਣ ਤੋਂ ਪਹਿਲਾਂ ਹੀ ਉਹ ਕਾਫ਼ੀ ਅਮੀਰ ਮੰਨੇ ਜਾਂਦੇ ਸੀ। ਉਨ੍ਹਾਂ ਦਾ ਜਨਮ 1280 ਈਸਵੀ ਦੇ ਆਸਪਾਸ ‘ਕੀਤਾ ਰਾਜਵੰਸ਼’ ਵਿਚ ਹੋਇਆ ਸੀ। ਕਰੀਬ 32 ਸਾਲ ਦੀ ਉਮਰ ਵਿਚ 1312 ਈਸਵੀ ਵਿਚ ਉਹ ਮਾਲੀ ਦੇ ਰਾਜਾ ਬਣੇ। ਇਕ ਰਿਪੋਰਟ ਦਾ ਦਾਅਵਾ ਕਿ ਲੂਣ ਅਤੇ ਸੋਨੇ ਦੇ ਭੰਡਾਰਾਂ ਦੀ ਮਾਈਨਿੰਗ ਅਤੇ ਹਾਥੀ ਦੰਦਾਂ ਦੇ ਵਪਾਰ ਨਾਲ ਉਨ੍ਹਾਂ ਦੀ ਸੰਪਤੀ ਬੇਤਹਾਸ਼ਾ ਵਧਦੀ ਚਲੀ ਗਈ। ਇਹ ਇੰਨੀ ਜ਼ਿਆਦਾ ਹੋ ਗਈ ਸੀ ਕਿ ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੋ ਗਿਆ ਸੀ।
1324-25 ਈਸਵੀ ਦੀ ਗੱਲ ਐ, ਜਦੋਂ ਮੂਸਾ ਨੇ ਮੱਕਾ ਦੀ ਯਾਤਰਾ ਕੀਤੀ ਸੀ। ਇਸ ਨੂੰ ਉਸ ਸਮੇਂ ਦੀ ਸਭ ਤੋਂ ਅਨੋਖੀ ਅਤੇ ਸਭ ਤੋਂ ਅਸਧਾਰਨ ਤੀਰਥ ਯਾਤਰਾ ਮੰਨਿਆ ਜਾਂਦਾ ਏ। ਦਰਅਸਲ ਇਸ ਯਾਤਰਾ ਦੌਰਾਨ ਸੁਲਤਾਨ ਮੂਸਾ ਦੇ ਨਾਲ ਮੱਕਾ ਜਾਣ ਵਾਲਿਆਂ ਵਿਚ ਸ਼ਾਹੀ ਅਧਿਕਾਰੀਆਂ ਤੋਂ ਲੈ ਕੇ ਊਠ ਚਾਲਕਾਂ ਅਤੇ ਦਾਸਾਂ ਤੱਕ ਕਰੀਬ 60 ਹਜ਼ਾਰ ਪੁਰਸ਼ ਅਤੇ ਔਰਤਾਂ ਸ਼ਾਮਲ ਸੀ। ਸਭ ਤੋਂ ਖ਼ਾਸ ਗੱਲ ਇਹ ਕਿ ਇਹ ਸਾਰੇ ਹੀ ਸਿਰ ਤੋਂ ਲੈ ਕੇ ਪੈਰਾਂ ਤੱਕ ਫਾਰਸੀ ਰੇਸ਼ਮ ਅਤੇ ਸੋਨੇ ਦੇ ਲਿਬਾਸ ਨਾਲ ਸਜੇ ਹੋਏ ਸਨ। ਮੂਸਾ ਦੀ ਦੌਲਤ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਏ ਕਿ ਉਹ ਇਸ ਤੀਰਥ ਯਾਤਰਾ ਦੌਰਾਨ ਆਪਣੇ ਨਾਲ 100 ਊਠਾਂ ’ਤੇ ਸੋਨਾ ਲੱਦ ਕੇ ਮੱਕੇ ਨੂੰ ਤੋਹਫ਼ਾ ਭੇਂਟ ਕਰਨ ਲਈ ਆਪਣੇ ਨਾਲ ਲੈ ਗਏ ਸਨ।
ਮੂਸਾ ਨੇ ਆਪਣੇ ਰਾਜ ਦੇ ਸ਼ਹਿਰਾਂ ਦੇ ਮੁੜ ਤੋਂ ਨਿਰਮਾਣ ਲਈ ਇਸਲਾਮੀ ਵਿਦਵਾਨਾਂ ਨੂੰ ਬੁਲਾਇਆ ਸੀ। ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਕੰਮ ਦੇ ਬਦਲੇ ਵਿਚ 200 ਕਿਲੋ ਸੋਨਾ ਦਿੱਤਾ ਗਿਆ ਸੀ। ਮੂਸਾ ਨੇ ਆਪਣੇ ਸ਼ਾਸਨਕਾਲ ਦੌਰਾਨ ਸਕੂਲ, ਲਾਇਬ੍ਰੇਰੀਆਂ ਅਤੇ ਮਸਜਿਦਾਂ ਬਣਵਾਈਆਂ। 1337 ਈਸਵੀ ਵਿਚ 57 ਸਾਲ ਦੀ ਉਮਰ ਵਿਚ ਮੂਸਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੂੰ ਗੱਦੀ ’ਤੇ ਬਿਠਾਇਆ ਗਿਆ ਪਰ ਉਹ ਆਪਣੇ ਪਿਤਾ ਦੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ ਅਤੇ ਜਲਦ ਹੀ ਸਾਰਾ ਸਾਮਰਾਜ ਕਈ ਹਿੱਸਿਆਂ ਵਿਚ ਟੁੱਟ ਗਿਆ। ਬੇਸ਼ੱਕ ਉਨ੍ਹਾਂ ਤੋਂ ਬਾਅਦ ਦੁਨੀਆ ਵਿਚ ਬਹੁਤ ਸਾਰੇ ਰਾਜੇ ਮਹਾਰਾਜੇ, ਕਾਰੋਬਾਰੀ ਹੋਏ ਪਰ ਅੱਜ 700 ਸਾਲ ਬਾਅਦ ਵੀ ਮੂਸਾ ਨੂੰ ਹੀ ਇਤਿਹਾਸ ਦਾ ਸਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦੈ।
ਰਿਪੋਰਟ- ਸ਼ਾਹ