Begin typing your search above and press return to search.

ਐਂਟਮ ਬੰਬ ਖਾਣੇ ਨੇ ….ਭਾਰਤ ਵੀ ਨਹੀਂ ਡਰਦਾ, ਜਾਣੋ ਪਾਕਿਸਤਾਨੀ ਜਨਤਾ ਨੇ ਕੀ ਕਿਹਾ

ਪਾਕਿਸਤਾਨ, ਪਰਦੀਪ ਸਿੰਘ: ਪਾਕਿਸਤਾਨ ਦੀ ਜਨਤਾ ਨੇ ਐਟਮ ਬੰਬਾਂ ਨੂੰ ਲੈ ਕੇ ਵੱਡੇ ਖੁਲਾਸੇ ਕਰਦੇ ਹੋਏ ਕਿਹਾ ਹੈ ਕਿ ਪਰਮਾਣੂ ਬੰਬ ਬਣਾਉਣ ਦਾ ਕੀ ਫਾਇਦਾ ਹੈ। ਬੰਬ ਆਮ ਲੋਕਾਂ ਨੇ ਨਹੀਂ ਖਾਣੇ ਹਨ। ਉਨ੍ਹਾ ਦਾ ਕਹਿਣਾ ਹੈ ਕਿ ਪਰਮਾਣੂ ਬੰਬ ਆਮ ਲੋਕਾਂ ਨੇ ਨਹੀਂ ਖਾਣੇ ਹਨ ਸਾਨੂੰ ਰੁਜ਼ਗਾਰ ਚਾਹੀਦਾ ਹੈ ਤਾਂ ਚੰਗੀ ਰੋਟੀ ਮਿਲ ਸਕੇ। […]

ਐਂਟਮ ਬੰਬ ਖਾਣੇ ਨੇ ….ਭਾਰਤ ਵੀ ਨਹੀਂ ਡਰਦਾ, ਜਾਣੋ ਪਾਕਿਸਤਾਨੀ ਜਨਤਾ ਨੇ ਕੀ ਕਿਹਾ
X

Editor EditorBy : Editor Editor

  |  29 May 2024 10:58 AM IST

  • whatsapp
  • Telegram

ਪਾਕਿਸਤਾਨ, ਪਰਦੀਪ ਸਿੰਘ: ਪਾਕਿਸਤਾਨ ਦੀ ਜਨਤਾ ਨੇ ਐਟਮ ਬੰਬਾਂ ਨੂੰ ਲੈ ਕੇ ਵੱਡੇ ਖੁਲਾਸੇ ਕਰਦੇ ਹੋਏ ਕਿਹਾ ਹੈ ਕਿ ਪਰਮਾਣੂ ਬੰਬ ਬਣਾਉਣ ਦਾ ਕੀ ਫਾਇਦਾ ਹੈ। ਬੰਬ ਆਮ ਲੋਕਾਂ ਨੇ ਨਹੀਂ ਖਾਣੇ ਹਨ। ਉਨ੍ਹਾ ਦਾ ਕਹਿਣਾ ਹੈ ਕਿ ਪਰਮਾਣੂ ਬੰਬ ਆਮ ਲੋਕਾਂ ਨੇ ਨਹੀਂ ਖਾਣੇ ਹਨ ਸਾਨੂੰ ਰੁਜ਼ਗਾਰ ਚਾਹੀਦਾ ਹੈ ਤਾਂ ਚੰਗੀ ਰੋਟੀ ਮਿਲ ਸਕੇ।

28 ਮਈ 1998 ਈਸਵੀ ਨੂੰ ਬਣੇ ਸੀ ਪਰਮਾਣੂ ਬੰਬ
ਆਮ ਜਨਤਾ ਦਾ ਕਹਿਣਾ ਹੈ ਕਿ ਐਟਮ ਬੰਬ ਬਣਾਉਣ ਦਾ ਕੀ ਫਾਇਦਾ ਹੈ ਕਿ ਇੰਨ੍ਹਾਂ ਬੰਬਾਂ ਨਾਲ ਭਾਰਤ ਵੀ ਨਹੀਂ ਡਰਦਾ ਹੈ।
ਪਾਕਿਸਤਾਨ ਨੇ 28 ਮਈ 1998 ਈਸਵੀ ਨੂੰ ਪਰਮਾਣੂ ਬੰਬ ਬਣਾਏ ਸਨ ਅਤੇ ਇਸੇ ਵਕਤ ਇੰਡੀਆਂ ਨੇ ਬੰਬ ਬਣਾਏ ਸਨ। ਲੋਕਾਂ ਦਾ ਕਹਿਣਾ ਹੈ ਕਿ ਕਰੋੜਾ ਰੁਪਏ ਖਰਚ ਕਰਨ ਦਾ ਕੀ ਫਾਇਦਾ ਹੈ। 26 ਸਾਲ ਪਹਿਲਾਂ ਕਰੋੜਾ ਰੁਪਏ ਖਰਚ ਕਰਕੇ ਐਟਮ ਬੰਬ ਬਣਾਏ ਸਨ ਅਤੇ ਉਨ੍ਹਾਂ ਦੀ ਨਾ ਹੀ ਕਿਤੇ ਵਰਤੋਂ ਹੋਣੀ ਹੈ ਪਰ ਦੇਸ਼ ਦੀ ਜਨਤਾ ਰੋਟੀ ਤੋਂ ਵਗੈਰ ਭੁੱਖੀ ਮਰ ਰਹੀ ਹੈ ਊਸ ਵੱਲ ਹੁਕਮਰਾਨਾਂ ਦਾ ਕੋਈ ਧਿਆਨ ਨਹੀਂ ਹੈ।

ਭਾਰਤ ਤੇ ਪਾਕਿਸਤਾਨ ਵਿਚਾਲੇ ਸਿੱਧਾ ਟਕਰਾਓ ਨਹੀਂ
ਸੁਹੇਬ ਨਾਲ ਗੱਲ ਕਰਦੇ ਹੋਏ ਸਲਮਾਨ ਅਲੀ ਨੇ ਕਿਹਾ, 'ਪਾਕਿਸਤਾਨ ਕੋਲ ਡਰਾਉਣ ਲਈ ਹਥਿਆਰ ਹੈ, ਦੁਨੀਆ ਨੂੰ ਦੱਸਣ ਲਈ ਪਰਮਾਣੂ ਹੈ। ਇਸ ਦਾ ਇੱਕ ਫਾਇਦਾ ਇਹ ਹੋਇਆ ਕਿ ਪਾਕਿਸਤਾਨ ਸਾਨੂੰ ਸਿੱਧੀ ਜੰਗ ਤੋਂ ਬਚਾ ਰਿਹਾ ਸੀ, ਖਾਸ ਕਰਕੇ ਭਾਰਤ ਨਾਲ ਕੋਈ ਟਕਰਾਅ ਨਹੀਂ ਸੀ। ਇਸ ਤੋਂ ਇਲਾਵਾ ਪਾਕਿਸਤਾਨ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੈ। ਇਸ ਐਟਮ ਨਾਲ ਪਾਕਿਸਤਾਨ ਦੇ ਆਮ ਲੋਕ ਜਿਸ ਹਾਲਾਤ ਵਿੱਚ ਰਹਿ ਰਹੇ ਹਨ, ਉਸ ਵਿੱਚ ਕੋਈ ਫਰਕ ਨਹੀਂ ਪੈਂਦਾ। ਜੇਕਰ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਤਾਂ ਇਸ ਬੰਬ ਦਾ ਕੀ ਕਰੀਏ। ਮੈਨੂੰ ਨਹੀਂ ਲੱਗਦਾ ਕਿ ਪ੍ਰਮਾਣੂ ਸ਼ਕਤੀ ਵਾਲਾ ਪਾਕਿਸਤਾਨ ਦੂਜੇ ਇਸਲਾਮਿਕ ਦੇਸ਼ਾਂ ਜਾਂ ਕਿਸੇ 'ਤੇ ਕੋਈ ਦਬਾਅ ਬਣਾਉਂਦਾ ਹੈ।

ਨਾਟੋ ਦੀ ਤਾਕਤ ਵੱਖਰੀ
ਇੱਕ ਹੋਰ ਪਾਕਿਸਤਾਨੀ ਨੇ ਸੁਹੇਬ ਨੂੰ ਦੱਸਿਆ ਕਿ ਦੁਨੀਆ ਵਿੱਚ ਨਾਟੋ ਵਰਗੀ ਤਾਕਤ ਹੈ। ਉਸ ਕੋਲ ਵੀਟੋ ਦੀ ਤਾਕਤ ਹੈ। ਇਸ ਸ਼ਕਤੀ ਦੇ ਬਲਬੂਤੇ ਉਨ੍ਹਾਂ ਨੇ ਇੱਕ ਤਰ੍ਹਾਂ ਨਾਲ ਦੁਨੀਆਂ ਨੂੰ ਗੁਲਾਮ ਬਣਾ ਲਿਆ ਹੈ। ਉਨ੍ਹਾਂ ਕੋਲ ਸਿਰਫ਼ ਫ਼ੌਜ ਹੀ ਨਹੀਂ, ਹਰ ਖੇਤਰ ਵਿੱਚ ਤਾਕਤ ਹੈ। ਪਾਕਿਸਤਾਨੀ ਜਨੂੰਨ ਦੀ ਗੱਲ ਕਰਦੇ ਹਨ ਪਰ ਇਕੱਲੇ ਜਨੂੰਨ ਨਾਲ ਕੰਮ ਨਹੀਂ ਕਰਦੇ। ਜਦੋਂ ਤੱਕ ਅਸੀਂ ਆਪਣੇ ਆਪ ਨੂੰ ਤਕਨੀਕੀ ਅਤੇ ਆਰਥਿਕ ਤੌਰ 'ਤੇ ਮਜ਼ਬੂਤ ​​ਨਹੀਂ ਕਰਦੇ, ਉਦੋਂ ਤੱਕ ਕੁਝ ਨਹੀਂ ਹੋਵੇਗਾ। ਜੇਕਰ ਭਾਰਤ ਦੀ ਮਹੱਤਤਾ ਵੀ ਵਧ ਰਹੀ ਹੈ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਇੱਕ ਵੱਡਾ ਬਾਜ਼ਾਰ ਹੈ ਨਾ ਕਿ ਕਿਸੇ ਨੂੰ ਕਿਸੇ ਬੰਬ ਤੋਂ ਡਰਾਉਣਾ।

ਇਹ ਵੀ ਪੜ੍ਹੋ: ਤੁਸੀਂ ਪਾਕਿਸਤਾਨ ਨੂੰ ਉਸ ਪਾਸੇ ਤੋਂ ਮਾਰੋ, ਮੈਂ ਇਸ ਪਾਸੇ ਤੋਂ ਮਾਰਦਾ… ਭਾਰਤੀ ਨੂੰ ਦੇਖ ਕੇ ਅਫਗਾਨੀ ਨੇ ਕਿਹਾ, ਵੀਡੀਓ ਵਾਇਰਲ

Next Story
ਤਾਜ਼ਾ ਖਬਰਾਂ
Share it