ਸਿਰਕੇ ਵਾਲੇ ਪਿਆਜ਼ ਦੇ ਜਾਣੋ ਅਦਭੁੱਤ ਫਾਇਦੇ, ਤੁਸੀਂ ਵੀ ਹੋ ਜਾਓਗੇ ਹੈਰਾਨ
ਚੰਡੀਗੜ੍ਹ, 21 ਮਈ, ਪਰਦੀਪ ਸਿੰਘ: ਹਰ ਕੋਈ ਸਿਰਕੇ ਵਾਲਾ ਪਿਆਜ਼ ਖਾਣਾ ਪਸੰਦ ਕਰਦਾ ਹੈ। ਸਿਰਕੇ ਵਾਲਾ ਪਿਆਜ਼ ਸਿਹਤ ਲਈ ਲਾਹੇਵੰਦ ਹੁੰਦਾ ਹੈ। ਲਾਲ ਪਿਆਜ਼ ਚਿੱਟੇ ਪਿਆਜ਼ ਨਾਲੋਂ ਸਿਹਤਮੰਦ ਹੁੰਦਾ ਹੈ ਅਤੇ ਜਦੋਂ ਇਸ ਨੂੰ ਸਿਰਕੇ 'ਚ ਮਿਲਾਇਆ ਜਾਂਦਾ ਹੈ ਤਾਂ ਇਸ 'ਚ ਪਹਿਲਾਂ ਤੋਂ ਮੌਜੂਦ ਵਿਟਾਮਿਨ ਅਤੇ ਖਣਿਜ ਹੋਰ ਵਧ ਜਾਂਦੇ ਹਨ। ਸਿਰਕੇ ਵਾਲਾ ਪਿਆਜ਼ […]
By : Editor Editor
ਚੰਡੀਗੜ੍ਹ, 21 ਮਈ, ਪਰਦੀਪ ਸਿੰਘ: ਹਰ ਕੋਈ ਸਿਰਕੇ ਵਾਲਾ ਪਿਆਜ਼ ਖਾਣਾ ਪਸੰਦ ਕਰਦਾ ਹੈ। ਸਿਰਕੇ ਵਾਲਾ ਪਿਆਜ਼ ਸਿਹਤ ਲਈ ਲਾਹੇਵੰਦ ਹੁੰਦਾ ਹੈ। ਲਾਲ ਪਿਆਜ਼ ਚਿੱਟੇ ਪਿਆਜ਼ ਨਾਲੋਂ ਸਿਹਤਮੰਦ ਹੁੰਦਾ ਹੈ ਅਤੇ ਜਦੋਂ ਇਸ ਨੂੰ ਸਿਰਕੇ 'ਚ ਮਿਲਾਇਆ ਜਾਂਦਾ ਹੈ ਤਾਂ ਇਸ 'ਚ ਪਹਿਲਾਂ ਤੋਂ ਮੌਜੂਦ ਵਿਟਾਮਿਨ ਅਤੇ ਖਣਿਜ ਹੋਰ ਵਧ ਜਾਂਦੇ ਹਨ। ਸਿਰਕੇ ਵਾਲਾ ਪਿਆਜ਼ ਖਾਣ ਨਾਲ ਪਾਚਨ ਵਿਚ ਮਦਦ ਮਿਲਦੀ ਹੈ ਕਿਉਂਕਿ ਇਸ ਵਿੱਚ ਪ੍ਰੋਬਾਇਓਟਿਕਸ ਅਤੇ ਬਹੁਤ ਸਾਰੇ ਅੰਤੜੀਆਂ ਦੇ ਅਨੁਕੂਲ ਐਨਜ਼ਾਈਮ ਹੁੰਦੇ ਹਨ।
ਸਿਰਕੇ ਵਾਲੇ ਪਿਆਜ਼ ਦੇ ਅਦਭੁੱਤ ਫਾਇਦੇ
ਪਿਆਜ਼ ਵਿਚ ਐਲਿਲ ਪ੍ਰੋਪਾਈਲ ਡਾਈਸਲਫਾਈਡ ਹੁੰਦਾ ਹੈ। ਇਹ ਤੇਲ ਇੰਸੁਲਿਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਰੋਜ਼ਾਨਾ ਸਿਰਕੇ ਵਾਲਾ ਪਿਆਜ਼ ਖਾਣ ਨਾਲ ਚੰਗੇ ਕੋਲੈਸਟ੍ਰੋਲ ਨੂੰ 30% ਤੱਕ ਵਧਾਇਆ ਜਾ ਸਕਦਾ ਹੈ।
ਪਿਆਜ਼ ਖਾਣ ਨਾਲ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ।
ਪਿਆਜ਼ ਖਾਣ ਨਾਲ ਪੇਟ ਅਤੇ ਬ੍ਰੈਸਟ ਕੈਂਸਰ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
ਸਿਰਕੇ ਵਾਲਾ ਪਿਆਜ਼ ਖਾਣ ਨਾਲ ਖੁੂਨ ਵੀ ਸਾਫ਼ ਹੁੰਦਾ ਹੈ।
ਸਿਰਕੇ ਵਾਲਾ ਪਿਆਜ਼ ਸਰੀਰ ਵਿੱਚ ਕਾਮ ਊਰਜਾ ਨੂੰ ਵਧਾਉਂਦਾ ਹੈ।
ਕਾਮ ਊਰਜਾ ਵਿੱਚ ਵਾਧਾ ਹੁੰਦਾ ਹੈ।
ਪਿਆਜ ਖਾਣ ਨਾਲ ਸੈਕਸ ਟਾਈਮਿੰਗ ਵਿੱਚ ਵੀ ਵਾਧਾ ਹੁੰਦਾ ਹੈ।