ਗੂੰਦਕਤੀਰਾ ਦੇ ਜਾਣੋ ਅਦਭੁੱਤ ਫਾਇਦੇ, ਗਰਮੀ 'ਚ ਰੱਖਦਾ ਹੈ ਠੰਡਾ
ਚੰਡੀਗੜ੍ਹ, 27 ਮਈ, ਪਰਦੀਪ ਸਿੰਘ: ਮਈ ਦੇ ਮਹੀਨੇ ਤੋਂ ਜੋਰਾਂ ਉੱਤੇ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ। ਗਰਮੀ ਵਿੱਚ ਅਸੀਂ ਆਪਣੇ ਆਪ ਨੂੰ ਠੰਡਾ ਰੱਖਣ ਲਈ ਨਿੰਬੂ ਪਾਣੀ ਅਤੇ ਸ਼ਰਬਤ ਪੈਂਦੇ ਹਾਂ ਪਰ ਗਰਮੀ ਦੇ ਮੌਸਮ ਵਿੱਚ ਤੁਹਾਨੂੰ ਠੰਡਾ ਗੂੰਦਕਤੀਰਾ ਰੱਖੇਗਾ। ਇਹ ਪੇਟ ਦੀਆਂ ਕਈ ਬਿਮਾਰੀਆਂ ਵਿੱਚ ਲਾਹੇਵੰਦ ਹੈ। ਤੁਸੀਂ ਗਰਮੀ ਵਿੱਚ ਸੂਰਜ ਦੇ ਸੇਕ […]
By : Editor Editor
ਚੰਡੀਗੜ੍ਹ, 27 ਮਈ, ਪਰਦੀਪ ਸਿੰਘ: ਮਈ ਦੇ ਮਹੀਨੇ ਤੋਂ ਜੋਰਾਂ ਉੱਤੇ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ। ਗਰਮੀ ਵਿੱਚ ਅਸੀਂ ਆਪਣੇ ਆਪ ਨੂੰ ਠੰਡਾ ਰੱਖਣ ਲਈ ਨਿੰਬੂ ਪਾਣੀ ਅਤੇ ਸ਼ਰਬਤ ਪੈਂਦੇ ਹਾਂ ਪਰ ਗਰਮੀ ਦੇ ਮੌਸਮ ਵਿੱਚ ਤੁਹਾਨੂੰ ਠੰਡਾ ਗੂੰਦਕਤੀਰਾ ਰੱਖੇਗਾ। ਇਹ ਪੇਟ ਦੀਆਂ ਕਈ ਬਿਮਾਰੀਆਂ ਵਿੱਚ ਲਾਹੇਵੰਦ ਹੈ। ਤੁਸੀਂ ਗਰਮੀ ਵਿੱਚ ਸੂਰਜ ਦੇ ਸੇਕ ਤੋਂ ਬਚਣਾ ਚਾਹੁੰਦੇ ਹੋ ਤਾਂ ਗੂੰਦਕਤੀਰਾ ਸਭ ਤੋਂ ਵੱਧ ਲਾਹੇਵੰਦ ਹੈ।
ਕੀ ਹੈ ਗੂੰਦਕਤੀਰਾ ?
ਗੂੰਦਕਤੀਰਾ ਕ੍ਰਿਸਟਲ ਵਰਗਾ ਦਿਖਾਈ ਦਿੰਦਾ ਹੈ, ਜੋ ਪਾਣੀ ਵਿੱਚ ਮਿਲਾਉਣ 'ਤੇ ਨਰਮ, ਚਿਪਚਿਪਾ ਅਤੇ ਜੈਲੀ ਵਰਗਾ ਹੋ ਜਾਂਦਾ ਹੈ। ਇਹ ਗੰਮ ਦੀ ਇੱਕ ਕਿਸਮ ਹੈ, ਜੋ ਟ੍ਰੈਗਾਕੈਂਥ ਪੌਦੇ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਗਰਮੀਆਂ ਵਿੱਚ ਜਦੋਂ ਇਸ ਨੂੰ ਪਾਣੀ ਜਾਂ ਦੁੱਧ ਵਿੱਚ ਭਿਓਂ ਕੇ ਵਰਤਿਆ ਜਾਂਦਾ ਹੈ ਤਾਂ ਇਸ ਨੂੰ ਗੂੰਦਕਤੀਰਾ ਕਿਹਾ ਜਾਂਦਾ ਹੈ, ਜਿਸ ਨੂੰ ਖਾਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ। ਦੂਜੇ ਪਾਸੇ ਸਰਦੀਆਂ ਵਿੱਚ ਜਦੋਂ ਇਸ ਨੂੰ ਦੇਸੀ ਘਿਓ ਵਿੱਚ ਭੁੰਨ ਕੇ ਸੇਵਨ ਕੀਤਾ ਜਾਂਦਾ ਹੈ ਤਾਂ ਇਸ ਨੂੰ ਗੂੰਦ ਕਿਹਾ ਜਾਂਦਾ ਹੈ, ਜੋ ਸਰੀਰ ਵਿੱਚ ਗਰਮੀ ਬਰਕਰਾਰ ਰੱਖਦਾ ਹੈ। ਜਾਣਕਾਰੀ ਲਈ ਜ਼ਿਕਰਯੋਗ ਹੈ ਕਿ ਇਹ ਖਾਣੇ 'ਚ ਪੂਰੀ ਤਰ੍ਹਾਂ ਨਾਲ ਸਵਾਦ ਹੈ।
ਇਮਿਊਨਿਟੀ ਵਧਾਓ
ਅੱਤ ਦੀ ਗਰਮੀ ਵਿੱਚ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਅਜਿਹੇ 'ਚ ਗੂੰਦਕਤੀਰਾ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ ਅਤੇ ਸਰੀਰ 'ਚ ਸੋਜ ਵੀ ਘੱਟ ਹੁੰਦੀ ਹੈ। ਇਸ ਵਿਚ ਐਂਟੀਆਕਸੀਡੈਂਟਸ ਦਾ ਭੰਡਾਰ ਹੁੰਦਾ ਹੈ, ਜਿਸ ਕਾਰਨ ਤੇਜ਼ ਧੁੱਪ ਵਿਚ ਵੀ ਤੁਹਾਡੀ ਊਰਜਾ ਘੱਟ ਨਹੀਂ ਹੁੰਦੀ।
ਗਰਮੀ ਦੇ ਦੌਰੇ ਦੀ ਰੋਕਥਾਮ
ਇਸ ਦਾ ਸੇਵਨ ਕਰਨ ਨਾਲ ਤੁਸੀਂ ਹੀਟ ਸਟ੍ਰੋਕ ਤੋਂ ਵੀ ਬਚ ਸਕਦੇ ਹੋ। ਇਨ੍ਹਾਂ ਦਿਨਾਂ 'ਚ ਘਰ ਤੋਂ ਬਾਹਰ ਨਿਕਲਦੇ ਹੀ ਸਰੀਰ 'ਤੇ ਗਰਮੀ ਦਾ ਅਸਰ ਦਿਖਾਈ ਦੇਣ ਲੱਗਦਾ ਹੈ, ਅਜਿਹੇ 'ਚ ਵਾਰ-ਵਾਰ ਗਲਾ ਸੁੱਕਣਾ, ਚੱਕਰ ਆਉਣਾ, ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋਣਾ ਆਮ ਗੱਲ ਹੈ। ਗੂੰਦਕਤੀਰਾ ਖਾਣ ਨਾਲ ਸਰੀਰ ਠੰਢਾ ਰਹਿੰਦਾ ਹੈ ਅਤੇ ਪੇਟ ਦੀ ਗਰਮੀ ਵੀ ਦੂਰ ਹੁੰਦੀ ਹੈ।
ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ
ਗਰਮੀਆਂ 'ਚ ਭੋਜਨ ਦਾ ਸਭ ਤੋਂ ਜ਼ਿਆਦਾ ਅਸਰ ਪਾਚਨ ਤੰਤਰ 'ਤੇ ਦੇਖਣ ਨੂੰ ਮਿਲਦਾ ਹੈ। ਇਸ ਮੌਸਮ 'ਚ ਤਲਿਆ ਜਾਂ ਮਸਾਲੇਦਾਰ ਭੋਜਨ ਆਸਾਨੀ ਨਾਲ ਨਹੀਂ ਪਚਦਾ ਹੈ ਅਤੇ ਗੈਸ, ਐਸੀਡਿਟੀ ਜਾਂ ਬਲੋਟਿੰਗ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਗੂੰਦਕਤੀਰਾ ਦਾ ਸੇਵਨ ਕਰਦੇ ਹੋ ਤਾਂ ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ 'ਚ ਕਾਫੀ ਕਾਰਗਰ ਸਾਬਤ ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।
ਨੱਕ ਵਗਣ ਤੋਂ ਰਾਹਤ
ਗਰਮੀਆਂ ਵਿੱਚ ਕਈ ਲੋਕਾਂ ਨੂੰ ਨੱਕ ਵਗਣ ਦੀ ਸ਼ਿਕਾਇਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਗੂੰਦਕਤੀਰੇ ਦਾ ਸੇਵਨ ਇੱਕ ਸਸਤਾ, ਟਿਕਾਊ ਅਤੇ ਘਰੇਲੂ ਉਪਾਅ ਹੈ। ਇਸ ਦੀ ਮਦਦ ਨਾਲ ਕੋਲਡ ਡਰਿੰਕ ਤਿਆਰ ਕਰਕੇ ਪੀਤਾ ਜਾ ਸਕਦਾ ਹੈ, ਜਿਸ ਨਾਲ ਸਰੀਰ ਅੰਦਰੋਂ ਠੰਢਾ ਰਹਿੰਦਾ ਹੈ ਅਤੇ ਨੱਕ ਵਗਣ ਤੋਂ ਰਾਹਤ ਮਿਲਦੀ ਹੈ।
ਗੂੰਦਕਤੀਰਾ ਦੀ ਕਿਵੇਂ ਕਰੀਏ ਵਰਤੋਂ
ਸਨਸਟ੍ਰੋਕ ਅਤੇ ਹੀਟ ਸਟ੍ਰੋਕ ਤੋਂ ਆਪਣੇ ਆਪ ਨੂੰ ਬਚਾਉਣ ਲਈ ਰੋਜ਼ਾਨਾ 2 ਚਮਚ ਗੂੰਦਕਤੀਰਾ ਦਾ ਸੇਵਨ ਕਰੋ ਅਤੇ ਇਸ ਨੂੰ ਇਕ ਗਲਾਸ ਪਾਣੀ ਵਿਚ ਪਾ ਕੇ ਰਾਤ ਭਰ ਭਿਓਂ ਕੇ ਰੱਖੋ। ਅਗਲੀ ਸਵੇਰ ਤੁਸੀਂ ਦੇਖੋਗੇ ਕਿ ਇਹ ਫੁੱਲ ਗਿਆ ਹੈ ਅਤੇ ਜੈਲੀ ਵਾਂਗ ਨਰਮ ਹੋ ਗਿਆ ਹੈ। ਅਜਿਹੇ 'ਚ ਹੁਣ ਗਰਮੀਆਂ 'ਚ ਇਸ ਨੂੰ ਨਿੰਬੂ ਪਾਣੀ, ਸ਼ਰਬਤ, ਮੱਖਣ, ਫਲੂਦਾ, ਮਿਲਕ ਸ਼ੇਕ ਜਾਂ ਕਿਸੇ ਹੋਰ ਡਰਿੰਕ 'ਚ ਮਿਲਾ ਕੇ ਪੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਇਸ ਦਾ ਜ਼ਿਆਦਾ ਸੇਵਨ ਪਾਚਨ ਕਿਰਿਆ ਨੂੰ ਖ਼ਰਾਬ ਕਰ ਸਕਦਾ ਹੈ, ਇਸ ਲਈ ਦਿਨ 'ਚ ਇਕ ਵਾਰ ਇਸ ਦਾ ਸੇਵਨ ਕਰਨਾ ਬਿਹਤਰ ਹੈ।
ਇਹ ਵੀ ਪੜ੍ਹੋ: ਬੱਚਿਆਂ ਨੂੰ ਕਿਉਂ ਹੁੰਦਾ ਤਣਾਅ? ਜਾਣੋ ਲੱਛਣ ਅਤੇ ਇਲਾਜ