ਜਾਣੋ 'ਐਨੀਮਲ' ਨੇ ਕਿਵੇਂ ਕੀਤੀ ਪਹਿਲੇ ਦਿਨ 116 ਕਰੋੜ ਦੀ ਕਮਾਈ
ਮੁੰਬਈ, (ਸ਼ੇਖਰ ਰਾਏ) : ਨਾ ਕੋਈ ਸਰਕਾਰੀ ਛੁੱਟੀ ਨਾ ਕੋਈ ਤਿਊਹਾਰ ਵਾਲਾ ਦਿਨ, ਨਾ ਕੋਈ ਫ੍ਰੰਚਾਈਜ਼ੀ, ਨਾ ਕਿਸੇ ਸੁਪਰ ਸਟਾਰ ਦਾ ਕੈਮਿਓ ਸਗੋ, ਅਡਲਟ ਰੇਟਿੰਗ ਨਾਲ ਰਿਲੀਜ਼ਿੰਗ, ਸਾਢੇ ਤਿੰਨ ਘੰਟੇ ਦਾ ਰਨ ਟਾਈਮ, ਇਕ ਹੋਰ ਬਾਲੀਵੁੱਡ ਫਿਲਮ ਨਾਲ ਟੱਕਰ ਦੇ ਬਾਵਜੂਦ 'ਐਨੀਮਲ' ਨੇ ਆਪਣੇ ਪਹਿਲੇ ਹੀ ਦਿਨ ਹੁਣ ਤੱਕ ਦੀਆਂ ਸਾਰੀ ਬਾਲੀਵੁੱਡ ਫਿਲਮਾਂ ਦੀ ਕਮਾਈ […]
By : Editor Editor
ਮੁੰਬਈ, (ਸ਼ੇਖਰ ਰਾਏ) : ਨਾ ਕੋਈ ਸਰਕਾਰੀ ਛੁੱਟੀ ਨਾ ਕੋਈ ਤਿਊਹਾਰ ਵਾਲਾ ਦਿਨ, ਨਾ ਕੋਈ ਫ੍ਰੰਚਾਈਜ਼ੀ, ਨਾ ਕਿਸੇ ਸੁਪਰ ਸਟਾਰ ਦਾ ਕੈਮਿਓ ਸਗੋ, ਅਡਲਟ ਰੇਟਿੰਗ ਨਾਲ ਰਿਲੀਜ਼ਿੰਗ, ਸਾਢੇ ਤਿੰਨ ਘੰਟੇ ਦਾ ਰਨ ਟਾਈਮ, ਇਕ ਹੋਰ ਬਾਲੀਵੁੱਡ ਫਿਲਮ ਨਾਲ ਟੱਕਰ ਦੇ ਬਾਵਜੂਦ 'ਐਨੀਮਲ' ਨੇ ਆਪਣੇ ਪਹਿਲੇ ਹੀ ਦਿਨ ਹੁਣ ਤੱਕ ਦੀਆਂ ਸਾਰੀ ਬਾਲੀਵੁੱਡ ਫਿਲਮਾਂ ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ। ਦਰਸ਼ਕ ਫਿਲਮ ਦੇਖ ਕੇ ਹੈਰਾਨ ਨੇ ਅਤੇ ਬਾਲੀਵੁੱਡ ਵਾਲੇ ਦਰਸ਼ਕਾਂ ਨੂੰ ਤੇ ਫਿਲਮ ਦੀ ਕੁਲੈਕਸ਼ਨ ਨੂੰ ਦੇਖ ਕੇ ਹੈਰਾਨ ਨੇ। ਦੁਨੀਆ ਭਰ ਦੀ ਗੱਲ ਕਰ ਲਈ ਜਾਵੇ ਤਾਂ 'ਐਨੀਮਲ' ਨੇ ਪਹਿਲੇ ਦਿਨ 116 ਕਰੋੜ ਦੀ ਕਮਾਈ ਕੀਤੀ ਹੈ, ਨਾਲ ਹੀ ਪਹਿਲੇ ਦਿਨ 106 ਕਰੋੜ ਕਮਾਉਣ ਵਾਲੀ ਸ਼ਾਹਰੁਖ ਖਾਨ ਦੀ 'ਪਠਾਨ' ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਰਣਬੀਰ ਕਪੂਰ ਤੇ ਬੌਬੀ ਦਿਓਲ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਸਭ ਕਿਵੇਂ ਹੋਇਆ ਆਓ ਤੁਹਾਨੂੰ ਵੀ ਦੱਸਦੇ ਹੈ।
ਫਿਲਮ 'ਐਨੀਮਲ' ਨੂੰ ਦੇਖਣ ਦਾ ਮਨ ਦਰਸ਼ਕਾਂ ਨੇ ਇਸਦਾ ਟੀਜ਼ਰ ਦੇਖ ਕੇ ਬਣਾ ਲਿਆ ਸੀ। ਹਾਲਾਂਕਿ ਪਹਿਲਾਂ ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਉਸ ਸਮੇਂ ਸੰਨੀ ਦਿਓਲ ਦੀ ਗਦਰ 2 ਵੀ ਰਿਲੀਜ਼ ਹੋਣ ਜਾ ਰਹੀ ਸੀ ਤਾਂ 'ਐਨੀਮਲ' ਦੀ ਰਿਲੀਜ਼ ਡੇਟ 1 ਦਸੰਬਰ ਕਰ ਦਿੱਤੀ ਗਈ। ਉਸ ਸਮੇਂ ਤੱਕ ਕਿਸੇ ਨੂੰ ਨਹੀਂ ਪਤਾ ਸੀ ਕਿ ਫਿਲਮ ਵਿਚ ਬੌਬੀ ਦਿਓਲ ਵੀ ਹੋਣਗੇ। ਸੋ ਜ਼ਾਹਿਰ ਜਿਹੀ ਗੱਲ ਹੈ। ਜਦੋਂ ਬੜੇ ਭਰਾ ਦੀ ਫਿਲਮ ਆ ਰਹੀ ਹੋਵੇ ਤਾਂ ਛੋਟੇ ਦੀ ਕੀ ਮਜਾਲ ਹੈ। ਸੋ ਫਿਲਮ ਦੀ ਰਿਲੀਜ਼ ਡੇਟ ਨੂੰ ਬਦਲਿਆ ਗਿਆ। ਇਸ ਫਿਲਮ ਨੂੰ ਹੋਰ ਫਾਇਦਾ ਹੋਇਆ ਦਰਸ਼ਕਾਂ ਵਿਚ ਫਿਲਮ ਦੇਖਣ ਦੀ ਉਤਸੁਕਤਾ ਹੋਰ ਵਧ ਗਈ ਨਤੀਜਾ ਅੱਜ ਸਾਹਮਣੇ ਹੈ।
ਪਰ ਹੁਣ ਸਵਾਲ ਇਹ ਹੈ ਕਿ ਇਸ ਫਿਲਮ ਨੇ ਅਜਿਹਾ ਕੀ ਕਰ ਦਿਖਾਇਆ ਜੋ ਲੋਕ ਇਸ ਫਿਲਮ ਲਈ ਇੰਨੇ ਪਾਗਲ ਹੋ ਗਏ। ਆਓ ਵਾਰੀ ਵਾਰੀ ਦੱਸਦੇ ਹੈ।
ਸਭ ਤੋਂ ਪਹਿਲਾਂ ਇਸ ਫਿਲਮ ਦੇ ਡਾਇਰੈਕਟਰ ਸੰਦੀਪ ਰੈਡੀ ਵਾਂਗਾ। ਜਿੰਨਾਂ ਨੇ ਇਸ ਤੋਂ ਪਹਿਲਾਂ ਦੋ ਹੀ ਫਿਲਮਾਂ ਬਣਾਈਆਂ ਅਤੇ ਦੋਵੇਂ ਬਹੁਤ ਜ਼ਿਆਦਾ ਚਰਚਾ ਵਿਚ ਰਹੀਆਂ। ਅਰਜੁਨ ਰੈਡੀ ਅਤੇ ਕਬੀਰ ਸਿੰਘ, ਟੈਕਨਿਕਲੀ ਦੋਵੇਂ ਫਿਲਮਾਂ ਸੇਮ ਸੀ ਬਸ ਇਕ ਤੇਲਗੂ ਵਿਚ ਸੀ ਅਤੇ ਦੂਜੀ ਹਿੰਦੀ ਵਿਚ।
ਕਬੀਰ ਸਿੰਘ ਵਿਚ ਵਾਇਲੈਂਸ ਦੇਖ ਕੇ ਲੋਕ ਹੈਰਾਨ ਹੋ ਗਏ ਸੀ। ਕਈ ਤਰਾਂ ਦੇ ਸਵਾਲ ਖੜੇ ਹੋਏ ਤਾਂ ਸੰਦੀਪ ਰੈਡੀ ਵਾਂਗਾ ਬੋਲੇ ਵਾਇਲੈਂਸ ਕੀ ਹੁੰਦੀ ਹੈ ਮੇਰੀ ਅਗਲੀ ਫਿਲਮ ਵਿਚ ਦੇਖਣਾ।
ਐਲੀਮਲ ਦਾ ਟੀਜ਼ਰ ਦੇਖਦੇ ਹੀ ਲੋਕਾਂ ਨੂੰ ਸੰਦੀਪ ਦੀ ਕਹੀ ਗੱਲ ਯਾਦ ਆ ਗਈ ਜਦੋਂ ਬਾਲੀਵੁੱਡ ਫਿਲਮ ਜਿਸਨੂੰ ਇਕ ਤਮਿਲ ਡਾਇਰੈਕਟਰ ਡਾਇਰੈਕਟ ਕਰ ਰਿਹਾ ਸੀ ਅਤੇ ਉਸ ਵਿਚ ਠੇਠ ਪੰਜਾਬੀ ਗਾਣਾ ਸੁਨਣ ਨੂੰ ਮਿਲਿਆ 'ਅਰਜਨ ਵੈਲੀ' ਅਤੇ ਭਰਭੂਰ ਐਕਸ਼ਨ ਪੂਰੀ ਵੱਢ ਟੁੱਕ… ਦਰਸ਼ਕ ਦੇਖ ਕੇ ਹਿੱਲ ਗਏ। ਉਸੇ ਸਮੇਂ ਮਨ ਬਣਾ ਲਿਆ ਕਿ ਇਹ ਫਿਲਮ ਤਾਂ ਜ਼ਰੂਰ ਦੇਖਣੀ ਹੈ।
ਦੂਜੀ ਅਟ੍ਰੈਕਸ਼ਨ ਬਣੇ ਰਣਬੀਰ ਕਪੂਰ ਜਿੰਨਾਂ ਦਾ ਇਸ ਤਰਾਂ ਦਾ ਅਵਤਾਰ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਸੀ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਰਣਬੀਰ ਕਪੂਰ ਅਜਿਹੇ ਐਕਟਿੰਗ ਵੀ ਕਰ ਸਕਦੇ ਹਨ। ਰਣਬੀਰ ਨੇ ਆਪਣੇ ਆਪ ਨੂੰ ਪੂਰੀ ਤਰਾਂ ਇਕ ਐਨੀਮਲ ਦੇ ਰੂਪ ਵਿਚ ਹੀ ਢਾਲ ਲਿਆ ਸੀ। ਅਤੇ ਤਿਜੀ ਅਟ੍ਰੈਕਸ਼ਨ ਬਣੇ ਬੌਬੀ ਦਿਓਲ ਜਿਨ੍ਹਾਂ ਦੇ ਕਿਰਦਾਰ ਨੂੰ ਦੇਖਦੇ ਹੋਏ ਪ੍ਰਸ਼ੰਸਕਾਂ ਨੇ ਬੌਬੀ ਦਿਓਲ ਨੂੰ ਲਾਰਡ ਬੌਬੀ ਦਿਓਲ ਦਾ ਨਾਮ ਦਿੱਤਾ।
ਸ਼ਨੀਵਾਰ ਅਤੇ ਐਤਵਾਰ ਨੂੰ ਫਿਲਮ ਦੀ ਕਮਾਈ 'ਚ ਉਛਾਲ ਆ ਸਕਦਾ ਹੈ। ਫਿਲਮ ਦੀ ਐਡਵਾਂਸ ਬੁਕਿੰਗ ਦੇ ਅੰਕੜਿਆਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਪਹਿਲੇ ਵੀਕੈਂਡ ਤੱਕ ਫਿਲਮ ਘਰੇਲੂ ਬਾਕਸ ਆਫਿਸ 'ਤੇ 180-200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਵੇਗੀ।
ਓਪਨਿੰਗ ਡੇ ਕਲੈਕਸ਼ਨ ਦੇ ਮਾਮਲੇ 'ਚ ਰਣਬੀਰ ਨੇ ਆਪਣੀਆਂ ਪਿਛਲੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਰਣਬੀਰ ਦੇ ਕਰੀਅਰ ਦੀਆਂ ਸਭ ਤੋਂ ਵਧੀਆ ਫਿਲਮਾਂ ਸੰਜੂ ਅਤੇ ਬ੍ਰਹਮਾਸਤਰ ਦੀ ਕਮਾਈ ਨੂੰ ਵੀ ਐਨੀਮਲ ਨੇ ਪਿੱਛੇ ਛੱਡ ਦਿੱਤਾ ਹੈ।
ਫਿਲਮ ਸੰਜੂ ਨੇ ਪਹਿਲੇ ਦਿਨ ਜਿੱਥੇ 34.75 ਕਰੋੜ ਰੁਪਏ ਦੀ ਕਮਾਈ ਕੀਤੀ, ਉੱਥੇ ਹੀ ਬ੍ਰਹਮਾਸਤਰ ਨੇ ਪਹਿਲੇ ਦਿਨ ਦੁਨੀਆ ਭਰ ਵਿੱਚ 75 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਸਾਲ ਰਿਲੀਜ਼ ਹੋਈ ਫਿਲਮ 'ਤੂ ਝੂਠੀ ਮੈਂ ਮੱਕੜ' ਵੀ ਕਲੈਕਸ਼ਨ ਦੇ ਮਾਮਲੇ 'ਚ ਕਾਫੀ ਪਿੱਛੇ ਰਹਿ ਗਈ ਹੈ।
ਫਿਲਮ ਐਨੀਮਲ ਦਾ ਬਜਟ 100 ਕਰੋੜ ਰੁਪਏ ਹੈ। ਜੇਕਰ ਰਣਬੀਰ ਦੀਆਂ ਪਿਛਲੀਆਂ 5 ਫਿਲਮਾਂ 'ਤੇ ਨਜ਼ਰ ਮਾਰੀਏ ਤਾਂ ਇਕੱਲੇ ਸੰਜੂ ਦਾ ਬਜਟ 96 ਕਰੋੜ ਰੁਪਏ ਸੀ। ਬਾਕੀ ਚਾਰ ਫਿਲਮਾਂ ਦਾ ਬਜਟ 100 ਕਰੋੜ ਰੁਪਏ ਤੋਂ ਵੱਧ ਰਿਹਾ ਹੈ।
ਰਣਬੀਰ ਨੇ ਆਪਣੇ 16 ਸਾਲ ਦੇ ਕਰੀਅਰ 'ਚ ਕੁੱਲ 20 ਫਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚੋਂ 11 ਫਿਲਮਾਂ ਫਲਾਪ ਅਤੇ 9 ਹਿੱਟ ਰਹੀਆਂ ਹਨ। ਕਰੀਅਰ ਦੇ ਨਜ਼ਰੀਏ ਤੋਂ ਰਣਬੀਰ ਲਈ ਐਨੀਮਲ ਬਹੁਤ ਮਹੱਤਵਪੂਰਨ ਹਨ। ਇਸ ਫਿਲਮ 'ਚ ਰਣਬੀਰ ਇਕ ਗੁੱਸੇ ਵਾਲੇ ਨੌਜਵਾਨ ਦੀ ਭੂਮਿਕਾ 'ਚ ਹੈ, ਜੋ ਉਸ ਦੇ ਲਵਰ ਬੁਆਏ ਦੀ ਇਮੇਜ ਤੋਂ ਵੱਖ ਹੈ। ਟ੍ਰੇਲਰ 'ਚ ਉਸ ਦਾ ਕਮਾਲ ਦਾ ਲੁੱਕ ਦੇਖ ਫੈਨਜ਼ ਹੈਰਾਨ ਹਨ। ਰਣਬੀਰ ਨੇ ਖੁਦ ਨੂੰ ਐਨੀਮਲ ਲਈ ਪੂਰੀ ਤਰ੍ਹਾਂ ਬਦਲ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਨੇ ਇਸ ਫਿਲਮ ਲਈ 30-35 ਕਰੋੜ ਰੁਪਏ ਚਾਰਜ ਕੀਤੇ ਹਨ। ਆਮ ਤੌਰ 'ਤੇ ਇਸ ਤੋਂ ਪਹਿਲਾਂ ਉਹ 18-20 ਕਰੋੜ ਰੁਪਏ ਦੀ ਫੀਸ ਲੈਂਦਾ ਸੀ।
ਫਿਲਮ 'ਚ ਰਣਬੀਰ ਦੀ ਅਦਾਕਾਰੀ ਨੂੰ ਦੇਖ ਕੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨੇ ਕਿਹਾ ਸੀ ਕਿ ਉਹ ਰਣਬੀਰ ਵਰਗੇ ਕਲਾਕਾਰ ਨੂੰ ਪਹਿਲਾਂ ਕਦੇ ਨਹੀਂ ਮਿਲੇ ਸਨ। ਰਣਬੀਰ ਦੀ ਪਰਫਾਰਮੈਂਸ ਨੂੰ ਦੇਖ ਕੇ ਕਈ ਵਾਰ ਸੰਦੀਪ ਉਸ ਦੇ ਪੈਰ ਛੂਹਣਾ ਚਾਹੁੰਦਾ ਹੈ। ਐਨੀਮਲ ਤਿੰਨ ਘੰਟੇ 21 ਮਿੰਟ ਦੀ ਫਿਲਮ ਹੈ, ਪਰ ਸੰਦੀਪ ਨੂੰ ਭਰੋਸਾ ਹੈ ਕਿ ਰਣਬੀਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ ਅਤੇ ਉਨ੍ਹਾਂ ਨੂੰ ਰੁਝੇ ਰੱਖਣਗੇ।