ਸਰੀ ’ਚ ਸਕੂਲੀ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ ਗਏ
Highlights : 700 ਦੇ ਕਰੀਬ ਬੱਚਿਆਂ ਨੇ ਮੁਕਾਬਲੇ ’ਚ ਲਿਆ ਹਿੱਸਾਜੇਤੂ ਬੱਚਿਆਂ ਨੂੰ ਦਿੱਤੇ ਗਏ ਵੱਖ ਵੱਖ ਗਿਫਟ ਕਾਰਡਖ਼ਾਲਸਾ ਐਲੀਮੈਂਟਰੀ ਸਕੂਲ ’ਚ ਕਰਵਾਏ ਗਏ ਮੁਕਾਬਲੇਤੀਜੀ ਤੋਂ 12ਵੀਂ ਤੱਕ ਦੇ ਬੱਚਿਆਂ ਨੇ ਲਿਆ ਹਿੱਸਾਵੈਨਕੂਵਰ, 12 ਮਈ (ਮਲਕੀਤ ਸਿੰਘ) : ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ’ਚ ਸਥਿਤ ਖ਼ਾਲਸਾ ਐਲੀਮੈਂਟਰੀ […]
By : Makhan Shah
Highlights : 700 ਦੇ ਕਰੀਬ ਬੱਚਿਆਂ ਨੇ ਮੁਕਾਬਲੇ ’ਚ ਲਿਆ ਹਿੱਸਾ
ਜੇਤੂ ਬੱਚਿਆਂ ਨੂੰ ਦਿੱਤੇ ਗਏ ਵੱਖ ਵੱਖ ਗਿਫਟ ਕਾਰਡ
ਖ਼ਾਲਸਾ ਐਲੀਮੈਂਟਰੀ ਸਕੂਲ ’ਚ ਕਰਵਾਏ ਗਏ ਮੁਕਾਬਲੇ
ਤੀਜੀ ਤੋਂ 12ਵੀਂ ਤੱਕ ਦੇ ਬੱਚਿਆਂ ਨੇ ਲਿਆ ਹਿੱਸਾ
ਵੈਨਕੂਵਰ, 12 ਮਈ (ਮਲਕੀਤ ਸਿੰਘ) : ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ’ਚ ਸਥਿਤ ਖ਼ਾਲਸਾ ਐਲੀਮੈਂਟਰੀ ਸਕੂਲ ਵਿਚ ਪ੍ਰਬੰਧਕੀ ਕਮੇਟੀ ਦੇ ਉੱਦਮ ਸਦਕਾ ਵੱਖ ਵੱਖ ਸਕੂਲੀ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਨੇ ਵੱਖ ਵੱਖ ਰਾਗਾਂ ਵਿਚ ਕੀਰਤਨ ਕੀਤਾ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਸਥਿਤ ਖ਼ਾਲਸਾ ਐਲੀਮੈਂਟਰੀ ਸਕੂਲ ਵਿਖੇ ਪ੍ਰਬੰਧਕੀ ਕਮੇਟੀ ਵੱਲੋਂ ਵੱਖ ਵੱਖ ਸਕੂਲੀ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਡਾਇਰੈਕਟਰ ਗੁਰਮਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਕੀਰਤਨ ਮੁਕਾਬਲਿਆਂ ਦੌਰਾਨ ਖ਼ਾਲਸਾ ਸਕੂਲ ਸੰਸਥਾ ਦੇ ਚਾਰ ਸਕੂਲਾਂ ਤੋਂ ਇਲਾਵਾ ਪੰਜ ਹੋਰਨਾਂ ਬਾਹਰਲੇ ਸਕੂਲਾਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਤੀਜੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਰੀ ਉਤਸ਼ਾਹ ਦਿਖਾਇਆ।
ਜਾਣਕਾਰੀ ਅਨੁਸਾਰ ਇਨ੍ਹਾਂ ਕੀਰਤਨ ਮੁਕਾਬਲਿਆਂ ਵਿਚ ਵੱਖ ਵੱਖ ਜਥਿਆਂ ’ਤੇ ਅਧਾਰਿਤ ਲਗਭਗ 700 ਬੱਚਿਆਂ ਨੇ ਹਾਜ਼ਰੀ ਭਰੀ। ਪਹਿਲੇ ਪੜਾਅ ਦੇ ਕੀਰਤਨ ਮੁਕਾਬਲੇ 7 ਮਈ ਨੂੰ ਖ਼ਾਲਸਾ ਸੈਕੰਡਰੀ ਸਕੂਲ ਓਲਡ ਜੇਲ੍ਹ ਸਰੀ ਵਿਚ ਕਰਵਾਏ ਗਏ ਜਦਕਿ ਆਖ਼ਰੀ ਦੌਰ ਦੇ ਮੁਕਾਬਲੇ ਖ਼ਾਲਸਾ ਐਲੀਮੈਂਟਰੀ ਸਕੂਲ ਵਿਚ ਕਰਵਾਏ ਗਏ, ਜਿੱਥੇ ਸਾਰੇ ਕੀਰਤਨ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵੱਖ ਵੱਖ ਰਾਗਾਂ ਵਿਚ ਆਯੋਜਿਤ ਕੀਤਾ ਗਏ।
ਇਸ ਮੌਕੇ ਮੌਜੂਦ ਸੂਝਵਾਨ ਜੱਜਾਂ ਦੀ ਟੀਮ ਵੱਲੋਂ ਮੌਕੇ ’ਤੇ ਹਾਜ਼ਰ ਰਹਿ ਕੇ ਸਾਰੇ ਜਥਿਆਂ ਵੱਲੋਂ ਕੀਤੇ ਗਏ ਗੁਰਬਾਣੀ ਕੀਰਤਨ ਨੂੰ ਬੜੇ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਸਰਵਣ ਕਰਕੇ ਉਚਿਤ ਫ਼ੈਸਲੇ ਲਏ ਗਏ। ਦੇਰ ਰਾਤ ਪ੍ਰਾਪਤ ਵੇਰਵਿਆਂ ਮੁਤਾਬਕ ਇਨ੍ਹਾਂ ਮੁਕਾਬਲਿਆਂ ’ਚ ਪਹਿਲੇ ਦਰਜੇ ’ਤੇ ਰਹਿਣ ਵਾਲੇ ਹਰੇਕ ਜਥੇ ਦੇ ਮੈਂਬਰ ਨੂੰ 35 ਡਾਲਰ ਦਾ ਗਿਫਟ ਕਾਰਡ, ਦੂਜੇ ਦਰਜੇ ਵਾਲੇ ਹਰੇਕ ਜਥੇ ਦੇ ਬੱਚਿਆਂ ਨੂੰ 25 ਡਾਲਰ ਦੇ ਗਿਫਟ ਕਾਰ ਅਤੇ ਤੀਜੇ ਦਰਜੇ ’ਤੇ ਰਹਿਣ ਵਾਲੇ ਜਥੇ ਦੇ ਬੱਚਿਆਂ ਲੂੰ 20 ਡਾਲਰ ਦੇ ਗਿਫਟ ਕਾਰ ਇਨਾਮ ਵਜੋਂ ਦਿੱਤੇ ਗਏ।