2 ਏਕੜ ਜ਼ਮੀਨ ਵਾਪਸ ਮੰਗਣ 'ਤੇ ਗੋਲੀ ਮਾਰ ਕੇ ਹੱਤਿਆ
ਅੰਮਿ੍ਤਸਰ : ਅੰਮ੍ਰਿਤਸਰ 'ਚ 15 ਸਾਲ ਪਹਿਲਾਂ ਕਰਜ਼ੇ 'ਤੇ ਦਿੱਤੀ ਗਈ 2 ਏਕੜ ਜ਼ਮੀਨ ਵਾਪਸ ਮੰਗਣ 'ਤੇ ਦੋਸ਼ੀਆਂ ਨੇ ਪਰਿਵਾਰ ਦੇ ਨੌਜਵਾਨ ਦਾ ਕਤਲ ਕਰ ਦਿੱਤਾ। ਜਦਕਿ ਹੋਰ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਪਿੰਡੀ ਸੈਦਾ ਪੁਲੀਸ ਵੱਲੋਂ 6 ਵਿਅਕਤੀਆਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ। ਝਗੜੇ ਦੌਰਾਨ ਗੁਰਮੁਖ ਸਿੰਘ ਨੇੜੇ ਆ […]
By : Editor (BS)
ਅੰਮਿ੍ਤਸਰ : ਅੰਮ੍ਰਿਤਸਰ 'ਚ 15 ਸਾਲ ਪਹਿਲਾਂ ਕਰਜ਼ੇ 'ਤੇ ਦਿੱਤੀ ਗਈ 2 ਏਕੜ ਜ਼ਮੀਨ ਵਾਪਸ ਮੰਗਣ 'ਤੇ ਦੋਸ਼ੀਆਂ ਨੇ ਪਰਿਵਾਰ ਦੇ ਨੌਜਵਾਨ ਦਾ ਕਤਲ ਕਰ ਦਿੱਤਾ। ਜਦਕਿ ਹੋਰ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਪਿੰਡੀ ਸੈਦਾ ਪੁਲੀਸ ਵੱਲੋਂ 6 ਵਿਅਕਤੀਆਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਝਗੜੇ ਦੌਰਾਨ ਗੁਰਮੁਖ ਸਿੰਘ ਨੇੜੇ ਆ ਗਿਆ ਤਾਂ ਰਣਜੀਤ ਸਿੰਘ ਨੇ ਉਸ ਨੂੰ ਮਾਰਨ ਲਈ ਰੌਲਾ ਪਾਇਆ ਤਾਂ ਸਤਨਾਮ ਸਿੰਘ ਨੇ ਆਪਣੀ ਰਾਈਫਲ ਤੋਂ ਲਗਾਤਾਰ ਦੋ ਗੋਲੀਆਂ ਚਲਾ ਦਿੱਤੀਆਂ।
ਇਸ ਤੋਂ ਬਾਅਦ ਜਸਕਰਨ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ ਰਿਵਾਲਵਰ ਵਿੱਚੋਂ ਇੱਕ ਗੋਲੀ ਗੁਰਮੁੱਖ ਸਿੰਘ ਵੱਲ ਚਲਾ ਦਿੱਤੀ। ਜਿਸ ਕਾਰਨ ਗੋਲੀ ਗੁਰਮੁਖ ਸਿੰਘ ਦੇ ਮੱਥੇ 'ਤੇ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਨੇ ਬਲਵਿੰਦਰ ਸਿੰਘ ਪੁੱਤਰ ਪਵਨ ਦੇ ਬਿਆਨਾਂ ਦੇ ਆਧਾਰ 'ਤੇ ਜਸਕਰਨ ਸਿੰਘ, ਸਤਨਾਮ ਸਿੰਘ, ਜਗਰੂਪ ਸਿੰਘ, ਰਣਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਖਿਲਾਫ 307 ਦਾ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।