ਖੰਨਾ ਪੁਲਿਸ ਨੇ ਇਹ ਪਿੰਡ ਨੂੰ ਕੀਤਾ ਸੀਲ, ਜਾਣੋ ਕੀ ਹੈ ਮਾਮਲਾ
ਖੰਨਾ, 1 ਮਈ, ਪਰਦੀਪ ਸਿੰਘ: ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਭਰ ਵਿੱਚ ਪੁਲਿਸ ਨੇ ਚਲਾਇਆ ਉਪਰੇਸ਼ਨ ਕਾਸੋ ਤਹਿਤ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਉੱਤੇ ਨੱਥ ਪਾਉਣ ਲਈ ਨਾਭਾ ਪੁਲਿਸ ਨੇ ਮੁਹਿੰਮ ਵਿੱਢੀ ਹੋਈ, ਜਿਸ ਦੇ ਤਹਿਤ ਨਾਭਾ ਵਿਖੇ ਡੀਐਸਪੀ ਦਵਿੰਦਰ ਅੱਤਰੀ ਦੀ ਅਗਵਾਈ ਵਿੱਚ ਨਾਭਾ ਦੇ ਬੱਸ ਸਟੈਂਡ, ਹੋਟਲਾਂ ਅਤੇ ਆਉਣ ਜਾਣ […]
By : Editor Editor
ਖੰਨਾ, 1 ਮਈ, ਪਰਦੀਪ ਸਿੰਘ: ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਭਰ ਵਿੱਚ ਪੁਲਿਸ ਨੇ ਚਲਾਇਆ ਉਪਰੇਸ਼ਨ ਕਾਸੋ ਤਹਿਤ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਉੱਤੇ ਨੱਥ ਪਾਉਣ ਲਈ ਨਾਭਾ ਪੁਲਿਸ ਨੇ ਮੁਹਿੰਮ ਵਿੱਢੀ ਹੋਈ, ਜਿਸ ਦੇ ਤਹਿਤ ਨਾਭਾ ਵਿਖੇ ਡੀਐਸਪੀ ਦਵਿੰਦਰ ਅੱਤਰੀ ਦੀ ਅਗਵਾਈ ਵਿੱਚ ਨਾਭਾ ਦੇ ਬੱਸ ਸਟੈਂਡ, ਹੋਟਲਾਂ ਅਤੇ ਆਉਣ ਜਾਣ ਵਾਲੀਆਂ ਬੱਸਾਂ ਦੀਆਂ ਸਵਾਰੀਆਂ ਅਤੇ ਉਨਾਂ ਦੇ ਬੈਗਜ ਦੀ ਵੀ ਚੈਕਿੰਗ ਕੀਤੀ ਗਈ। ਉਪਰੇਸ਼ਨ ਕਾਸੋ ਤਹਿਤ ਕਈ ਘੰਟੇ ਕੀਤਾ ਸਰਚ ਉਪਰੇਸ਼ਨ।
ਨਾਭਾ ਸ਼ਹਿਰ ਵਿੱਚ ਡੀ.ਐਸ.ਪੀ ਦਵਿੰਦਰ ਅੱਤਰੀ ਦੀ ਅਗਵਾਈ ਵਿੱਚ ਉਪਰੇਸ਼ਨ ਕਾਸੋ ਦੇ ਤਹਿਤ ਚਲਾਇਆ ਸਰਚ ਅਭਿਆਨ, ਭਾਰੀ ਪੁਲਿਸ ਫੋਰਸ ਬਲ ਵੱਲੋਂ ਬਸ ਸਟੈਂਡ, ਹੋਟਲਾਂ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦਾ ਬਰੀਕੀ ਨਾਲ ਨਿਰੀਖਣ ਕੀਤਾ ਅਤੇ ਮੁਸਾਫਰਾਂ ਦੇ ਸਮਾਨ ਦੀ ਤਲਾਸ਼ੀ ਵੀ ਲਈ। ਇਸ ਮੌਕੇ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਨੇ ਕਿਹਾ ਕਿ ਅੱਜ ਕਾਸੋ ਉਪਰੇਸ਼ਨ ਦੇ ਤਹਿਤ ਨਾਭਾ ਸ਼ਹਿਰ ਦੇ ਚੱਪੇ ਚੱਪੇ ਤੇ ਪੁਲਿਸ ਵੱਲੋਂ ਬਰੀਕੀ ਦੇ ਨਾਲ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਮਾੜੇ ਅਨਸਰ ਸਿਰ ਨਾ ਚੁੱਕ ਸਕਣ, ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਘਰ ਵਿੱਚ ਵੀ ਵੱਡੇ ਪੱਧਰ ਤੇ ਤਲਾਸ਼ੀ ਲਈ ਗਈ ਹੈ। ਉਹਨਾਂ ਕਿਹਾ ਕਿ ਜਿੱਥੇ ਅੱਜ ਅਸੀਂ ਬੱਸ ਸਟੈਂਡ, ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਹੈ ਉੱਥੇ ਹੀ ਨਾਭਾ ਦੇ ਹੋਟਲਾਂ ਵਿੱਚ ਵੀ ਸਰਚ ਅਭਿਆਨ ਚਲਾਇਆ ਗਿਆ ਹੈ ਤਾਂ ਜੋ ਮਾੜਾ ਅਨਸਰ ਹੋਟਲਾਂ ਵਿੱਚ ਪਨਾਹ ਨਾ ਲੈ ਸਕੇ। ਡੀਐਸਪੀ ਦਵਿੰਦਰ ਅੱਤਰੀ ਨੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸਲਾ ਧਾਰਕਾਂ ਨੂੰ ਅਸਲਾ ਜਮਾਂ ਕਰਾਉਣ ਦੀ ਵੀ ਹਦਾਇਤ ਕੀਤੀ ਗਈ।
ਇਹ ਵੀ ਪੜ੍ਹੋ;-
ਹਾਲੀ ਦੇ ਲਾਲੜੂ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਲਾਲੜੂ ਦੇ ਪਿੰਡ ਜੌਲਾਂ ਕਲਾਂ ਵਿੱਚ ਇੱਟਾਂ ਦੇ ਭੱਠੇ ਉੱਤੇ ਟਰੈਕਟਰ-ਟਰਾਲੀ ਹੇਠ ਢਾਈ ਸਾਲ ਦਾ ਮਾਸੂਮ ਆ ਗਿਆ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਭੱਠੇ ਉੱਤੇ ਪ੍ਰਵਾਸੀ ਮਜ਼ਦੂਰ ਕੰਮ ਕਰ ਰਿਹਾ ਸੀ ਤੇ ਉਨ੍ਹਾਂ ਦਾ ਪੁੱਤ ਸੂਰਜ ਦੋ ਹੋਰ ਬੱਚਿਆਂ ਨਾਲ ਭੱਠੇ ਨੇੜੇ ਖੇਡ ਰਿਹਾ ਸੀ। ਭੱਠੇ ਦਾ ਮੁਨਸ਼ੀ ਰਾਮ ਨਿਵਾਸ ਟਰੈਕਟਰ ਟਰਾਲੀ ਖੜ੍ਹਾ ਕਰ ਕੇ ਚਾਬੀ ਵਿਚ ਹੀ ਛੱਡ ਕੇ ਕੰਮ ਲਈ ਅੰਦਰ ਚਲਾ ਗਿਆ ਸੀ। ਖੇਡਦੇ ਹੋਏ ਦੋ ਬੱਚੇ ਟਰੈਕਟਰ ’ਤੇ ਚੜ੍ਹ ਗਏ ਅਤੇ ਸੀਟ ’ਤੇ ਬੈਠ ਗਏ। ਉਨ੍ਹਾਂ ਵਿੱਚੋਂ ਇਕ ਨੇ ਚਾਬੀ ਘੁੰਮਾ ਦਿੱਤੀ, ਜਿਸ ਨਾਲ ਟਰੈਕਟਰ ਸਟਾਰਟ ਹੋ ਗਿਆ। ਗੇਅਰ ਵਿੱਚ ਹੋਣ ਕਾਰਨ ਟਰੈਕਟਰ ਅੱਗੇ ਵਧਣ ਲੱਗਾ, ਜਿਸ ਕਾਰਨ ਟਰਾਲੀ ਦਾ ਪਿਛਲਾ ਪਹੀਆ ਹੇਠਾਂ ਖੇਡ ਰਹੇ ਸੂਰਜ ਦੇ ਸਿਰ ਉੱਤੋਂ ਦੀ ਲੰਘ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਬੱਚੇ ਦੀ ਲਾਸ਼ ਡੇਰਾਬੱਸੀ ਸਿਵਲ ਹਸਪਤਾਲ ’ਚ ਰਖਵਾਈ ਗਈ ਹੈ ਜਿਸ ਦਾ ਹਾਲੇ ਪੋਸਟਮਾਰਟਮ ਨਹੀਂ ਹੋ ਸਕਿਆ। ਉਧਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।