ਖਾਨ ਯੂਨਿਸ ’ਤੇ ਇਜ਼ਰਾਈਲ ਨੇ ਕੀਤਾ ਕਬਜ਼ਾ
ਤੇਲ ਅਵੀਵ, 26 ਜਨਵਰੀ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ, ਵੀਰਵਾਰ ਨੂੰ, ਇਜ਼ਰਾਈਲੀ ਰੱਖਿਆ ਬਲਾਂ ਯਾਨੀ ਆਈਡੀਐਫ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਕਮਾਂਡੋ ਯੂਨਿਟ ਨੇ ਖਾਨ ਯੂਨਿਸ ਦੇ ਜ਼ਿਆਦਾਤਰ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਅਤੇ ਹੁਣ ਉੱਥੇ ਕੰਮ ਆਈਡੀਐਫ ਦੀ ਇੱਛਾ ਅਨੁਸਾਰ ਕੀਤਾ ਜਾ ਰਿਹਾ […]
By : Editor Editor
ਤੇਲ ਅਵੀਵ, 26 ਜਨਵਰੀ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ, ਵੀਰਵਾਰ ਨੂੰ, ਇਜ਼ਰਾਈਲੀ ਰੱਖਿਆ ਬਲਾਂ ਯਾਨੀ ਆਈਡੀਐਫ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਕਮਾਂਡੋ ਯੂਨਿਟ ਨੇ ਖਾਨ ਯੂਨਿਸ ਦੇ ਜ਼ਿਆਦਾਤਰ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਅਤੇ ਹੁਣ ਉੱਥੇ ਕੰਮ ਆਈਡੀਐਫ ਦੀ ਇੱਛਾ ਅਨੁਸਾਰ ਕੀਤਾ ਜਾ ਰਿਹਾ ਹੈ।ਦੂਜੇ ਪਾਸੇ ਹਮਾਸ ਨੇ ਕਤਰ ਸਰਕਾਰ ਦੀ ਤਾਰੀਫ਼ ਕੀਤੀ ਹੈ। ਅੱਤਵਾਦੀ ਸੰਗਠਨ ਨੇ ਕਿਹਾ ਹੈ ਕਿ ਕਤਰ ਸਰਕਾਰ ਜੰਗਬੰਦੀ ਲਈ ਜੋ ਵੀ ਕਰ ਰਹੀ ਹੈ, ਉਸ ਦੇ ਫਾਇਦੇ ਜਲਦੀ ਹੀ ਨਜ਼ਰ ਆਉਣਗੇ।
ਗਾਜ਼ਾ ਦੇ ਖਾਨ ਯੂਨਿਸ ਨੂੰ ਹਮਾਸ ਦਾ ਗੜ੍ਹ ਮੰਨਿਆ ਜਾਂਦਾ ਹੈ। ਇੱਥੇ ਹਵਾਈ ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇਜ਼ਰਾਇਲੀ ਫੌਜ ਦੀ ਇਲੀਟ ਕਮਾਂਡੋ ਫੋਰਸ ਨੂੰ ਇੱਥੇ ਤਾਇਨਾਤ ਕੀਤਾ ਗਿਆ। ਇਸ ਨੇ ਖੇਤਰ ਵਿੱਚ ਮੌਜੂਦ ਸੁਰੰਗ ਨੈੱਟਵਰਕ ਨੂੰ ਤਬਾਹ ਕਰ ਦਿੱਤਾ। ਖਾਨ ਯੂਨਿਸ ਦੀਆਂ ਬਹੁਤੀਆਂ ਇਮਾਰਤਾਂ ਹੁਣ ਮਲਬੇ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਇਸ ਦੇ ਬਾਵਜੂਦ ਇਜ਼ਰਾਇਲੀ ਹਵਾਈ ਫੌਜ ਇੱਥੇ ਹਮਲੇ ਕਰ ਰਹੀ ਹੈ।
ਆਈਡੀਐਫ ਨੇ ਵੀਰਵਾਰ ਨੂੰ ਕਿਹਾ- ਖਾਨ ਯੂਨਿਸ ਦੀ ਸੰਚਾਲਨ ਕਮਾਂਡ ਸਾਡੀ ਫੌਜ ਕੋਲ ਆ ਗਈ ਹੈ। ਇਸ ਦੇ ਲਈ ਏਲੀਟ ਕਮਾਂਡੋ ਯੂਨਿਟ ਭੇਜੀ ਗਈ ਸੀ। ਹਮਾਸ ਦੇ ਅੱਤਵਾਦੀ ਹੁਣ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਕਾਮਯਾਬ ਨਹੀਂ ਹੋਣਗੇ। ਇੱਥੇ ਅਜੇ ਵੀ ਜੰਗ ਜਾਰੀ ਹੈ। ਹਮਾਸ ਨੇ ਇਜ਼ਰਾਇਲੀ ਫੌਜ ਦੇ ਖਿਲਾਫ ਸਨਾਈਪਰ ਰਾਈਫਲਾਂ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ। ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਨੂੰ ਇਹ ਹਥਿਆਰ ਕਿੱਥੋਂ ਮਿਲ ਰਹੇ ਹਨ। ਇਜ਼ਰਾਇਲੀ ਕਮਾਂਡੋ ਅਤੇ ਏਅਰ ਫੋਰਸ ਖਾਨ ਯੂਨਿਸ ਵਿੱਚ ਆਪਰੇਸ਼ਨ ਕਰ ਰਹੇ ਹਨ। ਇੱਥੋਂ ਦੇ ਹਸਪਤਾਲਾਂ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਹੈ।
ਇਜ਼ਰਾਈਲ ਦੇ ਵਿੱਤ ਮੰਤਰੀ ਬੇਜ਼ਲੇਲ ਸਮੋਟ੍ਰਿਚ ਨੇ ਕਤਰ ’ਤੇ ਦੋਸ਼ ਲਗਾਇਆ ਹੈ ਕਿ ਉਹ ਹਮਾਸ ਦੇ ਪੱਖ ’ਚ ਸਮਝੌਤਾ ਕਰਨਾ ਚਾਹੁੰਦਾ ਹੈ। ਸਮੋਟ੍ਰਿਚ ਦੇ ਇਸ ਇਲਜ਼ਾਮ ਤੋਂ ਬਾਅਦ ਹਮਾਸ ਨੇ ਨਾ ਸਿਰਫ ਕਤਰ ਦੀ ਤਾਰੀਫ ਕੀਤੀ ਸਗੋਂ ਇਸ ਦੇ ਪੱਖ ’ਚ ਬਿਆਨ ਵੀ ਜਾਰੀ ਕੀਤਾ।ਹਮਾਸ ਦੇ ਸੀਨੀਅਰ ਨੇਤਾ ਤਾਹਿਰ ਨੇ ਕਿਹਾ- ਇਜ਼ਰਾਈਲ ਨੇ ਕਤਰ ਖਿਲਾਫ ਬਿਆਨ ਦੇ ਕੇ ਹਾਲਾਤ ਖਰਾਬ ਕਰਨ ਦੀ ਸਾਜ਼ਿਸ਼ ਰਚੀ ਹੈ। ਸੱਚਾਈ ਇਹ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਜੰਗ ਜਾਰੀ ਰੱਖਣਾ ਚਾਹੁੰਦਾ ਹੈ।
ਕਤਰ ਨੇ ਹੁਣ ਤੱਕ ਇਸ ਜੰਗ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਜ਼ਰਾਈਲ ਨਿੱਤ ਨਵੀਆਂ ਸ਼ਰਤਾਂ ਲਗਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜੰਗਬੰਦੀ ਦੀ ਗੁੰਜਾਇਸ਼ ਕਿਵੇਂ ਹੋ ਸਕਦੀ ਹੈ?ਤਾਹਿਰ ਨੇ ਅੱਗੇ ਕਿਹਾ- ਜੰਗਬੰਦੀ ਅਤੇ ਬੰਧਕ ਸਮਝੌਤੇ ਦੀ ਅਜੇ ਵੀ ਉਮੀਦ ਕੀਤੀ ਜਾ ਸਕਦੀ ਹੈ ਪਰ ਇਜ਼ਰਾਈਲ ਨੂੰ ਇਸ ਲਈ ਤਿਆਰ ਰਹਿਣਾ ਹੋਵੇਗਾ। ਹਮਾਸ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖੁਦ ਬੰਧਕਾਂ ਦੀ ਰਿਹਾਈ ’ਤੇ ਕੋਈ ਡੀਲ ਨਹੀਂ ਚਾਹੁੰਦੇ ਹਨ।