ਕੇਜਰੀਵਾਲ ਨੂੰ ਅਦਾਲਤ 'ਚ ਪੇਸ਼ ਹੋਣਾ ਹੀ ਪਵੇਗਾ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 16 ਮਾਰਚ (ਸ਼ਨੀਵਾਰ) ਨੂੰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਰਾਊਜ਼ ਐਵੇਨਿਊ ਸਥਿਤ ਸੈਸ਼ਨ ਕੋਰਟ ਨੇ ਸੰਮਨ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਸੈਸ਼ਨ ਕੋਰਟ ਵਿੱਚ ਅਪੀਲ ਦਾਇਰ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। ਵੀਰਵਾਰ ਅਤੇ […]
By : Editor (BS)
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 16 ਮਾਰਚ (ਸ਼ਨੀਵਾਰ) ਨੂੰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਰਾਊਜ਼ ਐਵੇਨਿਊ ਸਥਿਤ ਸੈਸ਼ਨ ਕੋਰਟ ਨੇ ਸੰਮਨ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਸੈਸ਼ਨ ਕੋਰਟ ਵਿੱਚ ਅਪੀਲ ਦਾਇਰ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਉਸ ਦੀ ਪਟੀਸ਼ਨ 'ਤੇ ਲੰਬੀ ਸੁਣਵਾਈ ਹੋਈ।
ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਕਿਹਾ ਹੈ ਕਿ ਕਾਰਵਾਈ 'ਤੇ ਲੱਗੀ ਰੋਕ ਨੂੰ ਖਾਰਜ ਕੀਤਾ ਜਾਂਦਾ ਹੈ, ਪਰ ਜੇਕਰ ਉਹ (ਕੇਜਰੀਵਾਲ) ਪੇਸ਼ੀ ਤੋਂ ਛੋਟ ਚਾਹੁੰਦੇ ਹਨ ਤਾਂ ਉਹ ਹੇਠਲੀ ਅਦਾਲਤ 'ਚ ਅਪੀਲ ਕਰ ਸਕਦੇ ਹਨ। ਈਡੀ ਨੇ ਕੇਜਰੀਵਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿਉਂਕਿ ਉਨ੍ਹਾਂ ਨੇ ਇਕ ਤੋਂ ਬਾਅਦ ਇਕ 8 ਸੰਮਨਾਂ ਨੂੰ ਨਜ਼ਰਅੰਦਾਜ਼ ਕੀਤਾ ਸੀ। ਮੁੱਖ ਮੰਤਰੀ ਵਿਰੁੱਧ ਆਈਪੀਸੀ ਦੀ ਧਾਰਾ 174 (ਬੁਲਾਉਣ 'ਤੇ ਲੋਕ ਸੇਵਕ ਪੇਸ਼ ਨਾ ਹੋਣ) ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ
ਪੰਜਾਬੀਆਂ ਲਈ ਇੱਕ ਖੁਸ਼ੀ ਵਾਲੀ ਖ਼ਬਰ ਹੈ। ਦੱਸਦੇ ਚਲੀਏ ਕਿ ਆਦਮਪੁਰ ਏਅਰਪੋਰਟ 31 ਮਾਰਚ ਤੋਂ ਸ਼ੁਰੂ ਹੋ ਜਾਵੇਗਾ।
ਇੱਥੋਂ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਆਦਮਪੁਰ ਏਅਰਪੋਰਟ ’ਤੇ ਕੇਂਦਰ ਸਰਕਾਰ ਦੁਆਰਾ ਭੇਜਿਆ ਗਿਆ ਸਟਾਫ ਪਹੁੰਚ ਗਿਆ ਹੈ। 31 ਮਾਰਚ ਤੋਂ ਸ਼ੁਰੂ ਹੋਣ ਵਾਲੀ ਉਡਾਣਾਂ ਦੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਕਤ ਏਅਰਪੋਰਟ ਤੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੰਗਲੌਰ, ਕੋਲਕਾਤਾ ਅਤੇ ਗੋਆ ਲਈ ਉਡਣ ਵਾਲੀ ਫਲਾਈਟਾਂ ਲਈ ਰੂਟ ਅਲਾਟ ਕਰ ਦਿੱਤੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਕਤ ਏਅਰਪੋਰਟ 2 ਮਾਰਚ ਨੂੰ ਪੀਐਮ ਮੋਦੀ ਦੇ ਪ੍ਰੋਗਰਾਮ ਤੋਂ ਬਾਅਦ ਸ਼ੁਰੂ ਹੋਣਾ ਸੀ। ਪ੍ਰੰਤੂ ਪੀਐਮ ਦੇ ਪ੍ਰੋਗਰਾਮ ਵਿਚ ਦੇਰੀ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ।
ਕਰੀਬ ਹਫਤਾ ਪਹਿਲਾਂ ਪੀਐਮ ਮੋਦੀ ਨੇ ਭਾਰਤ ਦੇ ਕਈ ਏਅਰਪੋਰਟ ਦਾ ਵਰਚੂਅਲ ਉਦਘਾਟਨ ਕੀਤਾ ਸੀ। ਜਿਸ ਵਿਚ ਆਦਮਪੁਰ ਏਅਰਪੋਰਟ ਵੀ ਸ਼ਾਮਲ ਸੀ।
ਹੁਣ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨੇ ਬਿਆਨ ਦਿੱਤਾ ਕਿ ਉਕਤ ਏਅਰਪੋਰਟ 31 ਤੋਂ ਸ਼ੁਰੂ ਹੋ ਜਾਵੇਗਾ। ਦੱਸ ਦੇਈਏ ਕਿ ਇਸ ਨੂੰ ਲੈ ਕੇ ਜਲੰਧਰ ਤੋਂ ਆਪ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸਿੰਧੀਆ ਦੇ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਜਲੰਧਰ ਦੇ ਲੋਕਾਂ ਦੀ ਸਹੂਲਤ ਲਈ ਇੱਕ ਪੱਤਰ ਵੀ ਸੌਂਪਿਆ ਸੀ।