Begin typing your search above and press return to search.

ਲੇਖਕਾਂ ਨੂੰ ਲੋਕ-ਹਿਤੂ ਸਾਹਿਤ ਸਿਰਜਣ ਵੱਲ ਧਿਆਨ ਦੇਣਾ ਚਾਹੀਦਾ ਹੈ : ਸੁੱਖੀ ਬਾਠ

ਫਗਵਾੜਾ, 22 ਸਤੰਬਰ : ਸਕੇਪ ਸਾਹਿਤਕ ਸੰਸਥਾ(ਰਜਿ:)  ਫਗਵਾੜਾ ਵਲੋਂ ਕਰਵਾਏ ਗਏ ਭਰਵੇਂ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਪੰਜਾਬ ਭਵਨ ਸਰੀ (ਕੈਨੇਡਾ) ਦੇ ਬਾਨੀ ਸੁੱਖੀ ਬਾਠ ਦੇ ਨਾਲ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਪਰਵਿੰਦਰ ਜੀਤ ਸਿੰਘ ਅਤੇ ਐਡਵੋਕੇਟ ਐਸ.ਐਲ.ਵਿਰਦੀ ਸ਼ਾਮਲ ਹੋਏ। ਮੁੱਖ ਮਹਿਮਾਨ ਸੁੱਖੀ ਬਾਠ ਅਤੇ ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆਂ ਆਖਦਿਆਂ ਪ੍ਰਿੰਸੀਪਲ  […]

ਲੇਖਕਾਂ ਨੂੰ ਲੋਕ-ਹਿਤੂ ਸਾਹਿਤ ਸਿਰਜਣ ਵੱਲ ਧਿਆਨ ਦੇਣਾ ਚਾਹੀਦਾ ਹੈ : ਸੁੱਖੀ ਬਾਠ
X

Editor (BS)By : Editor (BS)

  |  22 Sept 2023 12:16 PM IST

  • whatsapp
  • Telegram

ਫਗਵਾੜਾ, 22 ਸਤੰਬਰ : ਸਕੇਪ ਸਾਹਿਤਕ ਸੰਸਥਾ(ਰਜਿ:) ਫਗਵਾੜਾ ਵਲੋਂ ਕਰਵਾਏ ਗਏ ਭਰਵੇਂ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਪੰਜਾਬ ਭਵਨ ਸਰੀ (ਕੈਨੇਡਾ) ਦੇ ਬਾਨੀ ਸੁੱਖੀ ਬਾਠ ਦੇ ਨਾਲ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਪਰਵਿੰਦਰ ਜੀਤ ਸਿੰਘ ਅਤੇ ਐਡਵੋਕੇਟ ਐਸ.ਐਲ.ਵਿਰਦੀ ਸ਼ਾਮਲ ਹੋਏ। ਮੁੱਖ ਮਹਿਮਾਨ ਸੁੱਖੀ ਬਾਠ ਅਤੇ ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆਂ ਆਖਦਿਆਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਆਖਿਆ ਕਿ ਸੁੱਖੀ ਬਾਠ ਵਿਸ਼ਵ ਪੱਧਰ 'ਤੇ ਜਿਥੇ ਵੀ ਪੰਜਾਬੀ ਵਸਦੇ ਹਨ ਉਥੇ ਤੱਕ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦਾ ਪ੍ਰਚਾਰ ਕਰਦੇ ਹਨ। ਸਕੇਪ ਸਾਹਿਤਕ ਸੰਸਥਾ ਵੀ ਇਸੇ ਆਸ਼ੇ ਨਾਲ ਉਹਨਾ ਨਾਲ ਜੁੜੀ ਹੋਈ ਹੈ। ਸੁੱਖੀ ਬਾਠ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਇਸ ਸੰਸਥਾ ਨੂੰ ਜ਼ਰੂਰ ਨਿਵਾਜਦੇ ਹਨ। ਉਹ ਵਿਸ਼ਵ ਪੱਧਰ ਤੇ ਲੋੜਵੰਦ ਲੇਖਕਾਂ ਦੀਆਂ ਪੁਸਤਕਾਂ ਛਾਪਣ ਅਤੇ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਸੁੱਖੀ ਬਾਠ ਨੇ ਇਸ ਮੌਕੇ 'ਤੇ ਬੋਲਦਿਆਂ ਆਖਿਆ ਕਿ ਲੇਖਕਾਂ, ਬੁੱਧੀਜੀਵੀਆਂ ਨੂੰ ਲੋਕ ਹਿੱਤ ਵਿੱਚ ਸਾਹਿਤ ਰਚਣਾ ਚਾਹੀਦਾ ਹੈ। ਲੋੜਵੰਦ ਲੋਕਾਂ ਦੀ ਮਦਦ ਆਪਣੀ ਸਮਰੱਥਾ ਮੁਤਾਬਿਕ ਜ਼ਰੂਰ ਕਰਨੀ ਚਾਹੀਦੀ ਹੈ। ਉਹਨਾ ਨੇ ਸਰੀ (ਕੈਨੇਡਾ) ਅਤੇ ਜਲੰਧਰ ਵਿੱਚ "ਪੰਜਾਬ ਭਵਨ" ਖੋਲ ਰੱਖਿਆ ਹੈ। ਉਹ ਹਰ ਸਾਲ ਪੰਜਾਬੀ ਪਿਆਰਿਆਂ ਨੂੰ ਇਕੱਠੇ ਕਰਕੇ ਪੰਜਬੀ ਨੂੰ ਪ੍ਰਫੁੱਲਤ ਕਰਨ ਲਈ ਯਤਨ ਕੀਤਾ ਜਾਵੇਗਾ।

ਸਮਾਗਮ ਵਿੱਚ ਹੋਏ ਕਵੀ ਦਰਬਾਰ ਵਿੱਚ ਰਵਿੰਦਰ ਚੋਟ, ਸੁਖਦੇਵ ਗੰਢਵਾ, ਪ੍ਰਿੰਸੀਪਲ ਇੰਦਰਜੀਤ ਸਿੰਘ ਵਾਸੂ, ਮਨੋਜ ਫਗਵਾੜਵੀ, ਬਲਵੀਰ ਕੌਰ ਬੱਬੂ ਸੈਣੀ, ਜਸਵਿੰਦਰ ਫਗਵਾੜਾ, ਕਰਮਜੀਤ ਸਿੰਘ ਸੰਧੂ, ਰਵਿੰਦਰ ਚੋਟ, ਹਰਚਰਨ ਭਾਰਤੀ, ਉਰਮਲਜੀਤ ਸਿੰਘ ਵਾਲੀਆ, ਜਸਪਾਲ ਜੀਰਵੀ, ਸੀਤਲ ਰਾਮ ਬੰਗਾ, ਸੁਰਜੀਤ ਸਿੰਘ ਬੁਲਾੜੀ ਕਲਾਂ, ਸੋਹਣ ਸਹਿਜਲ, ਲਸ਼ਕਰ ਸਿੰਘ ਢੰਡਵਾੜਵੀ, ਰਵਿੰਦਰ ਸਿੰਘ ਰਾਏ, ਨਗੀਨਾ ਸਿੰਘ ਬਲੱਗਣ, ਮਾਸਟਰ ਸੁਖਦੇਵ ਸਿੰਘ, ਗੁਰਨਾਮ ਸਿੰਘ ਬਾਵਾ, ਸੋਹਣ ਸਿੰਘ ਭਿੰਡਰ, ਕਮਲੇਸ਼ ਸੰਧੂ ਅਤ ਸੁਖਦੇਵ ਸਿੰਘ ਸਾਥੀ ਆਦਿ ਕਵੀਆਂ ਨੇ ਆਪਣੀਆਂ ਤਾਜ਼ੀਆਂ ਕਵਿਤਾਵਾਂ ਸੁਣਾਕੇ ਰੰਗ ਬੰਨਿਆ। ਸੁੱਖੀ ਬਾਠ ਅਤੇ ਹਾਜ਼ਰ ਕਵੀਆਂ ਦਾ ਧੰਨਵਾਦ ਕਰਦਿਆਂ ਐਡਵੋਕੇਟ ਐਸ. ਐਲ.ਵਿਰਦੀ ਨੇ ਆਖਿਆ ਕਿ ਕਵੀ ਤੇ ਲੇਖਕਾਂ ਨੂੰ ਫਿਰਕੂਪੁਣੇ ਤੋਂ ਉਪਰ ਉੱਠ ਕੇ ਉਹਨਾ ਅੱਸੀ ਕਰੋੜ ਲੋਕਾਂ ਨਾਲ ਖੜਨਾ ਚਾਹੀਦਾ ਹੈ, ਜਿਹੜੇ ਅੱਜ ਤੱਕ ਵੀ ਰੋਟੀ ਲਈ ਸਰਕਾਰਾਂ ਦੇ ਮੁਥਾਜ ਹਨ। ਦੇਸ਼ ਵਿੱਚ ਚਲ ਰਹੀ ਫਿਰਕੂ ਹਵਾ ਦੇ ਖ਼ਿਲਾਫ ਲਿਖਣਾ ਚਾਹੀਦਾ ਹੈ। ਸਟੇਜ ਦੀ ਕਾਰਵਾਈ ਕਮਲੇਸ਼ ਸੰਧੂ ਨੇ ਬਾ-ਖੂਬੀ ਨਿਭਾਈ।

Next Story
ਤਾਜ਼ਾ ਖਬਰਾਂ
Share it