Begin typing your search above and press return to search.

ਕੈਨੇਡਾ ਵਿਚ ਕੋਟਕਪੂਰਾ ਦੇ ਕਰਨਵੀਰ ਸਿੰਘ ਦੀ ਨਿਮੋਨੀਆ ਕਾਰਨ ਮੌਤ

ਵਿੰਨੀਪੈਗ, 30 ਦਸੰਬਰ, ਸ਼ੇਖਰ ਰਾਏ- ਕੈਨੇਡਾ ਤੋਂ ਪੰਜਾਬੀਆਂ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਵਿੰਨੀਪੈਗ ਵਿਚ ਸਟੂਡੈਂਟ ਵੀਜ਼ਾ ’ਤੇ ਪੜ੍ਹਾਈ ਕਰਨ ਆਏ 20 ਸਾਲਾ ਪੰਜਾਬੀ ਨੌਜਵਾਨ ਕਰਨਵੀਰ ਸਿੰਘ ਦੀ ਨਿਮੋਨੀਆ ਦੇ ਇਲਾਜ ਦੌਰਾਨ ਮੌਤ ਹੋ ਗਈ ਜਿਸ ਨਾਲ ਉਸ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸਾਲ 2023 ਦਾ ਅੰਤ ਆ […]

ਕੈਨੇਡਾ ਵਿਚ ਕੋਟਕਪੂਰਾ ਦੇ ਕਰਨਵੀਰ ਸਿੰਘ ਦੀ ਨਿਮੋਨੀਆ ਕਾਰਨ ਮੌਤ
X

Editor EditorBy : Editor Editor

  |  30 Dec 2023 10:09 AM IST

  • whatsapp
  • Telegram

ਵਿੰਨੀਪੈਗ, 30 ਦਸੰਬਰ, ਸ਼ੇਖਰ ਰਾਏ- ਕੈਨੇਡਾ ਤੋਂ ਪੰਜਾਬੀਆਂ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਵਿੰਨੀਪੈਗ ਵਿਚ ਸਟੂਡੈਂਟ ਵੀਜ਼ਾ ’ਤੇ ਪੜ੍ਹਾਈ ਕਰਨ ਆਏ 20 ਸਾਲਾ ਪੰਜਾਬੀ ਨੌਜਵਾਨ ਕਰਨਵੀਰ ਸਿੰਘ ਦੀ ਨਿਮੋਨੀਆ ਦੇ ਇਲਾਜ ਦੌਰਾਨ ਮੌਤ ਹੋ ਗਈ ਜਿਸ ਨਾਲ ਉਸ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਸਾਲ 2023 ਦਾ ਅੰਤ ਆ ਚੁੱਕਿਆ ਹੈ ਪਰ ਵਿਦੇਸ਼ਾਂ ਤੋਂ ਪੰਜਾਬੀਆਂ ਦੀ ਮੌਤਾਂ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਤਰ੍ਹਾਂ ਦੀ ਇਕ ਹੋਰ ਦੁੱਖਦਾਈ ਖਬਰ ਹੁਣ ਕੈਨੇਡਾ ਦੇ ਵਿੰਨੀਪੈਗ ਤੋਂ ਵੀ ਸਾਹਮਣੇ ਆਈ ਹੈ। ਜਿਥੇ ਪੜ੍ਹਾਈ ਕਰਨ ਸਟੂਡੈਂਟ ਵੀਜ਼ਾ ਉੱਪਰ ਆਏ 20 ਸਾਲਾ ਪੰਜਾਬੀ ਨੌਜਵਾਨ ਦੀ ਨਿਮੋਨੀਆ ਕਾਰਨ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਨੌਜਵਾਨ ਦਾ ਨਾਮ ਕਰਨਵੀਰ ਸਿੰਘ ਹੈ ਜੋ ਪਿਛਲੇ ਸਾਲ ਹੀ ਕੈਨੇਡਾ ਪੜ੍ਹਾਈ ਕਰਨ ਦੇ ਲਈ ਆਇਆ ਸੀ।
ਸੋਸ਼ਲ ਮੀਡੀਆ ਉੱਪਰ ਕਰਨਵੀਰ ਸਿੰਘ ਦੀ ਮੌਤ ਦੀ ਜਾਣਕਾਰੀ ਕੁਲਵੰਤ ਸਿੰਘ ਵੱਲੋਂ ਦਿੱਤੀ ਗਈ ਜਿਸ ਨੇ ਲਿੱਖਿਆ ਕਿ ਮੈਂ ਆਪਣੇ ਭਤੀਜੇ (ਕਰਨਵੀਰ ਸਿੰਘ) ਲਈ ਫੰਡ ਇਕੱਠਾ ਕਰ ਰਿਹਾ ਹੈ ਤਾਂ ਜੋ ਉਸਦੇ ਮਾਪਿਆਂ ਨੂੰ ਉਸ ਦੀ ਲਾਸ਼ ਭੇਜੀ ਜਾ ਸਕੇ। ਕਰਨਵੀਰ ਆਪਣੇ ਮਾਪਿਆਂ ਦਾ ਇੱਕਲਾ ਬੱਚਾ ਸੀ। ਫੰਡ ਇਕੱਠਾ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰੋਵਿੰਸ ਉਨਟਾਰੀਓ ਦੇ ਸ਼ਹਿਰ ਬਰੈਂਪਟਨ ਤੋਂ ਕੁੱਝ ਦਿਨ ਪਹਿਲਾਂ ਵੀ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਜਿਸਦਾ ਨਾਮ ਅਮਰਪਾਲ ਸਿੰਘ ਸੀ ਅਤੇ ਉਸਦੀ ਉੱਮਰ 24 ਸਾਲ ਦੀ ਸੀ। ਅਮਰਪਾਲ ਸਿੰਘ ਦੀ ਦਿਮਾਗੀ ਨਾੜੀ ਫਟਣ ਕਾਨਰ ਉਸਦੀ ਮੌਤ ਹੋਈ ਸੀ। ਉਹ ਪੰਜਾਬ ਦੇ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਮਸਰਾਲਾ ਦਾ ਰਹਿਣ ਵਾਲਾ ਸੀ ਅਤੇ 2019 ਵਿਚ ਸਟੱਡੀ ਵੀਜ਼ਾ ਉਪਰ ਕੈਨੇਡਾ ਆਇਆ ਸੀ। ਉਸ ਨੇ ਭਾਰਤ ਜਾਣ ਲਈ 26 ਦਸੰਬਰ ਦੀ ਟਿਕਟ ਵੀ ਬੁੱਕ ਕਰਵਾਈ ਹੋਈ ਸੀ ਅਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਦਪਹਿਰ 1 ਵਜੇ ਦੇ ਕਰੀਬ ਅਚਾਨਕ ਉਸ ਦੀ ਦਿਮਾਗੀ ਨਾੜੀ ਫਟ ਗਈ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦਾਖ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਇਲਾਜ ਦੌਰਾਨ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ
ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਵਿਚਕਾਰ ਰਵਾਨਾ ਹੋ ਗਈ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਸਮਾਗਮ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਹਰ ਪਾਸੇ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਅੱਜ ਦੇਸ਼ ਭਰ ਵਿੱਚ ਅੱਠ ਟਰੇਨਾਂ ਚੱਲੀਆਂ ਹਨ। ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਬਹੁਤ ਵੱਡਾ ਤੋਹਫਾ ਮਿਲਿਆ ਹੈ ਜਿਸ ਦਾ ਸਮਾਜ ਦੇ ਹਰ ਵਰਗ ਨੂੰ ਫਾਇਦਾ ਹੋਵੇਗਾ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਹਰਿਆਣਾ-ਪੰਜਾਬ ਨੂੰ 2 ਵੰਦੇ ਭਾਰਤ ਟਰੇਨਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਰੇਲ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਜੰਮੂ-ਕਸ਼ਮੀਰ ਦੇ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਤੋਂ ਹਰਿਆਣਾ-ਪੰਜਾਬ ਦੇ ਰਸਤੇ ਚੱਲੇਗੀ। ਦੂਜੀ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲੇਗੀ।
ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 5.45 ਘੰਟੇ ਦਾ ਸਫ਼ਰ ਤੈਅ ਕਰੇਗੀ। ਵੰਦੇ ਭਾਰਤ ਪਹਿਲੇ ਦਿਨ ਸਵੇਰੇ 11.45 ਵਜੇ ਰਵਾਨਾ ਹੋਵੇਗਾ ਅਤੇ ਸ਼ਾਮ 5 ਵਜੇ ਦਿੱਲੀ ਪਹੁੰਚੇਗਾ। ਰੁਟੀਨ ਅਨੁਸਾਰ ਇਹ ਟਰੇਨ ਅੰਮ੍ਰਿਤਸਰ ਤੋਂ 8.05 ਵਜੇ ਚੱਲੇਗੀ ਅਤੇ 1.30 ਵਜੇ ਦਿੱਲੀ ਪਹੁੰਚੇਗੀ। ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 5.45 ਘੰਟੇ ਦਾ ਸਫ਼ਰ ਤੈਅ ਕਰੇਗੀ।
ਇਸ ਦੇ ਰੁਕਣ ਵਾਲੇ ਸਥਾਨ ਬਿਆਸ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ ਅਤੇ ਅੰਬਾਲਾ ਕੈਂਟ ਹੋਣਗੇ। ਵੰਦੇ ਭਾਰਤ ਟਰੇਨ ਦਾ ਕਿਰਾਇਆ ਸਵਰਨ ਸ਼ਤਾਬਦੀ ਨਾਲੋਂ ਵੱਧ ਹੈ ਜਦਕਿ ਸਮੇਂ ਦਾ ਅੰਤਰ ਸਿਰਫ਼ 25 ਮਿੰਟ ਹੈ। ਸਵਰਨ ਸ਼ਤਾਬਦੀ ਵੀ ਅੰਮ੍ਰਿਤਸਰ ਤੋਂ ਦਿੱਲੀ ਦੀ ਪਸੰਦੀਦਾ ਟਰੇਨ ਹੈ। ਜਿਸ ਵਿੱਚ ਆਮ ਲੋਕਾਂ ਦੇ ਨਾਲ ਵਪਾਰੀ ਵਰਗ ਵੀ ਸਫਰ ਕਰਦਾ ਹੈ। ਇਹ ਟਰੇਨ ਅੰਮ੍ਰਿਤਸਰ ਤੋਂ ਹਫ਼ਤੇ ਦੇ ਸਾਰੇ ਦਿਨ ਸ਼ਾਮ 4.50 ਵਜੇ ਰਵਾਨਾ ਹੁੰਦੀ ਹੈ ਅਤੇ ਰਾਤ 11.50 ਵਜੇ ਦਿੱਲੀ ਪਹੁੰਚਦੀ ਹੈ। ਜਦਕਿ ਵੰਦੇ ਭਾਰਤ ਟ੍ਰੇਨ ਸਵੇਰੇ 8.05 ਵਜੇ ਰਵਾਨਾ ਹੋਵੇਗੀ ਅਤੇ 1.30 ਵਜੇ ਦਿੱਲੀ ਪਹੁੰਚੇਗੀ। ਸ਼ਾਮ ਨੂੰ ਦਿੱਲੀ ਪਹੁੰਚਣ ਲਈ ਰੇਲਗੱਡੀ ਦੀ ਉਡੀਕ ਕਰ ਰਹੇ ਲੋਕਾਂ ਨੂੰ ਮਦਦ ਮਿਲੇਗੀ ਪਰ ਚੇਅਰ ਕਾਰ ਲਈ 1.4 ਗੁਣਾ ਵੱਧ ਕਿਰਾਇਆ ਅਤੇ ਐਗਜ਼ੀਕਿਊਟਿਵ ਕਲਾਸ ਲਈ 1.3 ਗੁਣਾ ਵੱਧ ਕਿਰਾਇਆ ਲੋਕਾਂ ਨੂੰ ਨਿਰਾਸ਼ ਕਰ ਸਕਦਾ ਹੈ।
Next Story
ਤਾਜ਼ਾ ਖਬਰਾਂ
Share it