ਬਿਜਲੀ ਗੁੱਲ ਹੋਣ ਕਾਰਨ ਹਨ੍ਹੇਰੇ ਵਿਚ ਡੁੱਬਿਆ ਕਰਾਚੀ ਦਾ ਏਅਰਪੋਰਟ
ਕਰਾਚੀ, 15 ਦਸੰਬਰ, ਨਿਰਮਲ : ਪਾਕਿਸਤਾਨ ਦੇ ਕਰਾਚੀ ਵਿੱਚ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡਾ ਕਈ ਘੰਟਿਆਂ ਤੱਕ ਹਨੇ੍ਹਰੇ ਵਿੱਚ ਡੁੱਬਿਆ ਰਿਹਾ। ਸ਼ਾਰਟ ਸਰਕਟ ਕਾਰਨ ਵੀਰਵਾਰ ਸ਼ਾਮ ਨੂੰ ਏਅਰਪੋਰਟ ਦੀ ਅਚਾਨਕ ਬਿਜਲੀ ਗੁੱਲ ਹੋ ਗਈ। ਜਿਸ ਕਾਰਨ ਏਅਰਪੋਰਟ ਦੇ ਕਈ ਹਿੱਸੇ ਰਾਤ ਭਰ ਹਨੇ੍ਹਰੇ ਵਿੱਚ ਛਾਏ ਰਹੇ। ਸਿਵਲ ਏਵੀਏਸ਼ਨ ਅਥਾਰਟੀ (ਪੀਸੀਏਏ) ਦੇ ਬੁਲਾਰੇ ਅਨੁਸਾਰ ਸ਼ਾਮ 5 ਵਜੇ […]
By : Editor Editor
ਕਰਾਚੀ, 15 ਦਸੰਬਰ, ਨਿਰਮਲ : ਪਾਕਿਸਤਾਨ ਦੇ ਕਰਾਚੀ ਵਿੱਚ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡਾ ਕਈ ਘੰਟਿਆਂ ਤੱਕ ਹਨੇ੍ਹਰੇ ਵਿੱਚ ਡੁੱਬਿਆ ਰਿਹਾ। ਸ਼ਾਰਟ ਸਰਕਟ ਕਾਰਨ ਵੀਰਵਾਰ ਸ਼ਾਮ ਨੂੰ ਏਅਰਪੋਰਟ ਦੀ ਅਚਾਨਕ ਬਿਜਲੀ ਗੁੱਲ ਹੋ ਗਈ। ਜਿਸ ਕਾਰਨ ਏਅਰਪੋਰਟ ਦੇ ਕਈ ਹਿੱਸੇ ਰਾਤ ਭਰ ਹਨੇ੍ਹਰੇ ਵਿੱਚ ਛਾਏ ਰਹੇ। ਸਿਵਲ ਏਵੀਏਸ਼ਨ ਅਥਾਰਟੀ (ਪੀਸੀਏਏ) ਦੇ ਬੁਲਾਰੇ ਅਨੁਸਾਰ ਸ਼ਾਮ 5 ਵਜੇ ਪਾਵਰ ਟਨਲ ਬੇਸਮੈਂਟ ਟਰਮੀਨਲ ਬਿਲਡਿੰਗ ਨੇੜੇ ਸ਼ਾਰਟ ਸਰਕਟ ਹੋਇਆ। ਇਸ ਕਾਰਨ ਹਵਾਈ ਅੱਡੇ ’ਤੇ ਬਿਜਲੀ ਗੁੱਲ ਹੋ ਗਈ। ਬਿਜਲੀ ਬੰਦ ਹੁੰਦੇ ਹੀ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਬਿਜਲੀ ਬਹਾਲ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰੀਬ 5 ਘੰਟੇ ਬਾਅਦ ਬਿਜਲੀ ਸਪਲਾਈ ਬਹਾਲ ਹੋ ਸਕੀ।
ਏਆਰਵਾਈ ਨਿਊਜ਼ ਦੀ ਰਿਪੋਰਟ ਅਨੁਸਾਰ ਘਰੇਲੂ ਸੈਟੇਲਾਈਟ ਏਰੀਆ ਨੂੰ ਛੱਡ ਕੇ ਜ਼ਿਆਦਾਤਰ ਥਾਵਾਂ ’ਤੇ ਬਿਜਲੀ ਸਪਲਾਈ ਕੁਝ ਸਮੇਂ ਬਾਅਦ ਬਹਾਲ ਕਰ ਦਿੱਤੀ ਗਈ ਅਤੇ ਰਾਤ ਨੂੰ ਚਾਲੂ ਲਾਈਟਾਂ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਕੁਝ ਹਿੱਸੇ ਦੇਰ ਰਾਤ ਤੱਕ ਹਨੇਰੇ ’ਚ ਡੁੱਬੇ ਰਹੇ। ਬੁਲਾਰੇ ਅਨੁਸਾਰ ਵੀਰਵਾਰ ਸ਼ਾਮ ਨੂੰ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ, ਹਾਲਾਂਕਿ ਫਿਲਹਾਲ ਸਾਰੀਆਂ ਉਡਾਣਾਂ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀਆਂ ਹਨ। ਪੀਸੀਏਏ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਅਚਾਨਕ ਬਿਜਲੀ ਬੰਦ ਹੋਣ ਕਾਰਨ ਹਵਾਈ ਅੱਡੇ ਦਾ ਸੰਚਾਲਨ ਪ੍ਰਭਾਵਿਤ ਹੋਇਆ। ਬਿਜਲੀ ਬੰਦ ਹੋਣ ਕਾਰਨ ਸ਼ਾਮ ਨੂੰ ਚੈਕ-ਇਨ ਅਤੇ ਇਮੀਗ੍ਰੇਸ਼ਨ ਕਾਊਂਟਰਾਂ ’ਤੇ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਭੰਬਲਭੂਸਾ ਪੈਦਾ ਹੋ ਗਿਆ। ਛੇ ਅੰਤਰਰਾਸ਼ਟਰੀ ਅਤੇ 20 ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦੋਂ ਕਿ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਬਿਆਨ ’ਚ ਕਿਹਾ ਕਿ ਅਸੀਂ ਸਾਰੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ। ਸਾਡੀਆਂ ਟੀਮਾਂ ਫੌਰੀ ਆਧਾਰ ’ਤੇ ਸਪਲਾਈ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ। ਪੀਸੀਏਏ ਦੇ ਅਨੁਸਾਰ, ਜਿਸ ਖੇਤਰ ਵਿੱਚ ਸ਼ਾਰਟ ਸਰਕਟ ਹੋਇਆ ਹੈ ਉਸ ਵਿੱਚ ਹਵਾਈ ਅੱਡੇ ਲਈ ਮੁੱਖ ਪਾਵਰ ਬੁਨਿਆਦੀ ਢਾਂਚਾ ਹੈ, ਜੋ ਕਿ ਯਾਤਰੀ ਟਰਮੀਨਲਾਂ ਤੋਂ ਕੁਝ ਦੂਰੀ ’ਤੇ ਸਥਿਤ ਹੈ। ਅਮਲੇ ਨੇ ਪੂਰੀ ਤਰ੍ਹਾਂ ਬਿਜਲੀ ਬਹਾਲ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਪ੍ਰਕਿਰਿਆ ਨੂੰ ਕਈ ਘੰਟੇ ਲੱਗ ਗਏ। ਹਵਾਈ ਅੱਡੇ ਦੇ ਪ੍ਰਬੰਧਨ ਨੇ ਅਚਾਨਕ ਪਾਵਰ ਸਿਸਟਮ ਦੇ ਖਰਾਬ ਹੋਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।