ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਹੋ ਗਈ ਵੱਡੀ ਕਲੋਲ
Highlights : ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਹੋ ਗਈ ਵੱਡੀ ਕਲੋਲਰੈਲੀਆਂ ਦੀ ਇਜਾਜ਼ਤ ਮੰਗਣ ’ਤੇ ਆਪ ਨੂੰ ਲਿਖੀਆਂ ਗਾਲ਼ਾਂਰਿਜੈਕਸ਼ਨ ਲੈਟਰ ਦੀ ਭੇਜ ਦਿੱਤੀ ਮੀਆਂ ਖ਼ਲੀਫ਼ਾ ਦੀ ਫੋਟੋਆਪ ਨੂੰ ਨਹੀਂ ਦਿੱਤੀ ਗਈ ਦੋ ਰੈਲੀਆਂ ਦੀ ਇਜਾਜ਼ਤਆਪ ਆਗੂ ਅਨੁਰਾਗ ਢਾਂਡਾ ਨੇ ਸਾਧਿਆ ਤਿੱਖਾ ਨਿਸ਼ਾਨਾਕਿਹਾ-ਇਹ ਲੋਕਤੰਤਰਿਕ ਇਤਿਹਾਸ ਦਾ ਕਾਲਾ ਅਧਿਆਏਕੈਥਲ : ਚੋਣਾਂ ਦੌਰਾਨ ਉਸ ਸਮੇਂ ਇਕ ਵੱਡਾ ਵਿਵਾਦ […]
By : Makhan Shah
Highlights : ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਹੋ ਗਈ ਵੱਡੀ ਕਲੋਲ
ਰੈਲੀਆਂ ਦੀ ਇਜਾਜ਼ਤ ਮੰਗਣ ’ਤੇ ਆਪ ਨੂੰ ਲਿਖੀਆਂ ਗਾਲ਼ਾਂ
ਰਿਜੈਕਸ਼ਨ ਲੈਟਰ ਦੀ ਭੇਜ ਦਿੱਤੀ ਮੀਆਂ ਖ਼ਲੀਫ਼ਾ ਦੀ ਫੋਟੋ
ਆਪ ਨੂੰ ਨਹੀਂ ਦਿੱਤੀ ਗਈ ਦੋ ਰੈਲੀਆਂ ਦੀ ਇਜਾਜ਼ਤ
ਆਪ ਆਗੂ ਅਨੁਰਾਗ ਢਾਂਡਾ ਨੇ ਸਾਧਿਆ ਤਿੱਖਾ ਨਿਸ਼ਾਨਾ
ਕਿਹਾ-ਇਹ ਲੋਕਤੰਤਰਿਕ ਇਤਿਹਾਸ ਦਾ ਕਾਲਾ ਅਧਿਆਏ
ਕੈਥਲ : ਚੋਣਾਂ ਦੌਰਾਨ ਉਸ ਸਮੇਂ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਕੋਲੋਂ ਉਨ੍ਹਾਂ ਦੀ ਵੈਬਸਾਈਟ ਜ਼ਰੀਏ ਦੋ ਰੈਲੀਆਂ ਦੀ ਇਜਾਜ਼ਤ ਮੰਗੀ ਪਰ ਅੱਗੋਂ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਜਿੱਥੇ ਰੈਲੀਆਂ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਉਥੇ ਹੀ ਗੰਦੀਆਂ ਗਾਲ਼ਾਂ ਵੀ ਕੱਢੀਆਂ ਗਈਆਂ। ਹੋਰ ਤਾਂ ਹੋਰ ਰਿਮਾਰਕ ਦੇ ਆਪਸ਼ਨ ਵਿਚ ਰਿਜੈਕਸ਼ਨ ਲੈਟਰ ਦੀ ਥਾਂ ਅਜਿਹੀ ਗੰਦੀ ਤਸਵੀਰ ਅਪਲੋਡ ਕਰ ਦਿੱਤੀ, ਜਿਸ ਨੂੰ ਦੇਖ ਕੇ ਆਪ ਆਗੂਆਂ ਦਾ ਪਾਰਾ ਸੱਤਵੇਂ ਆਸਮਾਨ ’ਤੇ ਚੜ੍ਹ ਗਿਆ।
ਹਰਿਆਣਾ ਦੇ ਕੈਥਲ ਵਿਚ ਆਮ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਅਰਜ਼ੀ ਦੇ ਕੇ ਦੋ ਰੈਲੀਆਂ ਦੀ ਇਜਾਜ਼ਤ ਮੰਗੀ ਪਰ ਅੱਗੋਂ ਜਵਾਬ ਵਿਚ ਵੈਬਸਾਈਟ ’ਤੇ ਜਿੱਥੇ ਅਰਜ਼ੀ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ, ਉਥੇ ਹੀ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ। ਅਰਜ਼ੀ ਰਿਜੈਕਟ ਕਰਨ ਦੇ ਕਾਰਨ ਵਿਚ ਹਰਿਆਣਵੀ ਸ਼ਬਦ ‘‘ਕੋਨੀ ਦਿੰਦੇ ਯਾਨੀ ਨਹੀਂ ਦਿੰਦੇ’’ ਲਿਖਿਆ ਗਿਆ।
ਇੱਥੇ ਹੀ ਬਸ ਨਹੀਂ ਰਿਮਾਰਕ ਦੇ ਆਪਸ਼ਨ ਵਿਚ ਰਿਜੈਕਸ਼ਨ ਲੈਟਰ ਦੀ ਬਜਾਏ ਅਡਲਟ ਪੋਰਨ ਸਟਾਰ ਮੀਆਂ ਖ਼ਲੀਫ਼ਾ ਦੀ ਅਧਨੰਗੀ ਤਸਵੀਰ ਅਪਲੋਡ ਕਰ ਦਿੱਤੀ ਗਈ। ਦਰਅਸਲ ਇਸ ਦਾ ਕਾਰਨ ਪੋਰਟਲ ਦਾ ਹੈਕ ਹੋਣਾ ਦੱਸਿਆ ਜਾ ਰਿਹਾ ਏ। ਕਿਸੇ ਨੇ ਅਸਿਸਟੈਂਟ ਰਿਟਰਨਿੰਗ ਅਫ਼ਸਰ ਦੇ ਆਈਈਡੀ ਪਾਸਵਰਡ ਦੀ ਗ਼ਲਤ ਵਰਤੋਂ ਕਰਕੇ ਰਿਜੈਕਟ ਕਰ ਦਿੱਤਾ ਅਤੇ ਇਹ ਸਭ ਕੁੱਝ ਲਿਖ ਦਿੱਤਾ।
ਉਧਰ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਅਨੁਰਾਗ ਢਾਂਡਾ ਨੇ ਆਖਿਆ ਕਿ ਇਹ ਦੇਸ਼ ਦੇ ਲੋਕਤੰਤਰਿਕ ਇਤਿਹਾਸ ਦਾ ਕਾਲਾ ਅਧਿਆਏ ਐ, ਜਿੱਥੇ ਆਪ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਦੇ ਪ੍ਰੋਗਰਾਮ ਦੀ ਮਨਜ਼ੂਰੀ ਮੰਗਣ ’ਤੇ ਚੋਣ ਕਮਿਸ਼ਨ ਨੇ ਮਨਜ਼ੂਰੀ ਰੱਦ ਕਰ ਦਿੱਤੀ ਅਤੇ ਗੰਦੀਆਂ ਗ਼ਾਲਾਂ ਤੱਕ ਲਿਖ ਦਿੱਤੀਆਂ ਗਈਆਂ।
ਇਸ ਮਾਮਲੇ ’ਤੇ ਸਖ਼ਤ ਕਾਰਵਾਈ ਕਰਦਿਆਂ ਏਆਰਓ ਕਮ ਐਸਡੀਐਮ ਬ੍ਰਹਮ ਪ੍ਰਕਾਸ਼ ਨੇ ਪੋਰਟਲ ਦਾ ਕੰਮ ਦੇਖ ਰਹੇ ਚਾਰ ਕੰਪਿਊਟਰ ਅਪਰੇਟਰਾਂ ਅਤੇ ਇਕ ਜੂਨੀਅਰ ਇੰਜੀਨਿਅਰ ਨੂੰ ਸਸਪੈਂਡ ਕਰ ਦਿੱਤਾ ਅਤੇ ਪੂਰੇ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਚਿੱਠੀ ਲਿਖੀ।
ਉਨ੍ਹਾਂ ਦੀ ਸ਼ਿਕਾਇਤ ’ਤੇ ਕੈਥਲ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਚ ਅਣਪਛਾਤੇ ਮੁਲਜ਼ਮਾਂ ’ਤੇ ਐਫਆਈਆਰ ਦਰਜ ਕੀਤੀ ਗਈ ਐ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਐ, ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਵੈਬਸਾਈਟ ਕਿਸ ਦੇ ਵੱਲੋਂ ਅਤੇ ਕਿਉਂ ਹੈਕ ਕੀਤੀ ਗਈ ਸੀ।