ਕਪੂਰਥਲਾ ਵਿਚ ਨੌਜਵਾਨ ਦਾ ਕਤਲ ਕਰਨ ਵਾਲੇ ਮਾਸਟਰਮਾਈਂਡ ਸਣੇ 4 ਗ੍ਰਿਫਤਾਰ
ਕਪੂਰਥਲਾ, 25 ਸਤੰਬਰ, ਹ.ਬ. : ਢਿਲਵਾਂ ਦੇ ਅਧੀਨ ਪੈਂਦੀ ਪੱਤੀ ਲਾਧੂ ਕੀ ਵਿਚ 7 ਦਿਨ ਪਹਿਲਾਂ ਹਰਦੀਪ ਸਿੰਘ ਉਰਫ ਦੀਪਾ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ 3 ਸਾਥੀਆਂ ਸਣੇ ਗ੍ਰਿਫਤਾਰ ਕਰ ਲਿਆ। ਦੀਪਾ ਦੀ ਰੇਕੀ ਕਰਨ ਅਤੇ ਹੱਲਾਸ਼ੇਰੀ ਦੇਣ ਵਾਲਿਆਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ 2 ਮਹਿਲਾਵਾਂ ਸਣੇ […]
By : Hamdard Tv Admin
ਕਪੂਰਥਲਾ, 25 ਸਤੰਬਰ, ਹ.ਬ. : ਢਿਲਵਾਂ ਦੇ ਅਧੀਨ ਪੈਂਦੀ ਪੱਤੀ ਲਾਧੂ ਕੀ ਵਿਚ 7 ਦਿਨ ਪਹਿਲਾਂ ਹਰਦੀਪ ਸਿੰਘ ਉਰਫ ਦੀਪਾ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ 3 ਸਾਥੀਆਂ ਸਣੇ ਗ੍ਰਿਫਤਾਰ ਕਰ ਲਿਆ। ਦੀਪਾ ਦੀ ਰੇਕੀ ਕਰਨ ਅਤੇ ਹੱਲਾਸ਼ੇਰੀ ਦੇਣ ਵਾਲਿਆਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ 2 ਮਹਿਲਾਵਾਂ ਸਣੇ 9 ਲੋਕਾਂ ਖ਼ਿਲਾਫ਼ ਥਾਣਾ ਢਿਲਵਾਂ ਵਿਚ ਮਾਮਲਾ ਦਰਜ ਕੀਤਾ ਹੈ।
ਦੱਸਿਆ ਜਾ ਰਿਹਾ ਕਿ ਫੜੇ ਗਏ ਮੁੱਖ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਖ਼ਿਲਾਫ਼ ਅਲੱਗ ਅਲੱਗ ਥਾਣਿਆਂ ਵਿਚ 11 ਮਾਮਲੇ ਦਰਜ ਹਨ ਜਦ ਕਿ ਮਰਨ ਵਾਲੇ ਨੌਜਵਾਨ ਦੇ ਖ਼ਿਲਾਫ਼ ਲੜਾਈ ਝਗੜੇ ਦੇ ਦੋ ਮਾਮਲੇ ਢਿਲਵਾਂ ਥਾਣੇ ਵਿਚ ਦਰਜ ਹਨ। ਦੋਵੇਂ ਨੇ ਗੁੱਟ ਬਣਾ ਰੱਖੇ ਸੀ। ਜਿਸ ਦੇ ਕਾਰਨ ਦੀਪਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐਸਪੀ ਰਮਨਿੰਦਰ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਮਰਨ ਵਾਲੇ ਨੌਜਵਾਨ ਨੂੰ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ, ਜਦ ਕਿ ਦੀਪਾ ਦਾ ਕਬੱਡੀ ਨਾਲ ਕੋਈ ਲੈਣਾ ਦੇਣਾ ਨਹੀਂ।
ਇਸ ਤੋਂ ਪਹਿਲਾਂ ਪਰਿਵਾਰ ਨੇ ਦੋਸ਼ ਲਾਇਅ ਕਿ ਮੁੱਖ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਉਨ੍ਹਾਂ ਦਾ ਗੁਆਂਢੀ ਹੈ ਅਤੇ ਉਸ ਦੀ ਉਨ੍ਹਾਂ ਦੇ ਲੜਕੇ ਹਰਦੀਪ ਸਿੰਘ ਉਰਫ ਦੀਪਾ ਨਾਲ ਰੰਜਿਸ਼ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਰਦੀਪ ਸਿੰਘ ਦੀਪਾ ਨੂੰ ਰਾਤ ਨੂੰ ਜ਼ਖ਼ਮੀ ਹਾਲਤ ਵਿੱਚ ਘਰੋਂ ਬਾਹਰ ਕੱਢ ਦਿੱਤਾ ਅਤੇ ਘਰ ਦਾ ਗੇਟ ਖੜਕਾਉਂਦੇ ਹੋਏ ‘ਆ, ਤੇਰਾ ਸ਼ੇਰ ਪੁੱਤਰ ਆ’ ਕਹਿ ਕੇ ਉਥੋਂ ਭੱਜ ਗਿਆ। ਉਸ ਨੇ ਘਰ ਦੇ ਬਾਹਰ ਦੇਖਿਆ ਤਾਂ ਦੀਪਾ ਮਾੜੀ ਹਾਲਤ ’ਚ ਸੀ ਅਤੇ ਦਰਦ ’ਚ ਸੀ। ਉਹ ਉਸ ਨੂੰ ਤੁਰੰਤ ਜਲੰਧਰ ਦੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਢਿਲਵਾਂ ਦੇ ਐਸਐਚਓ ਬਲਵੀਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਅਤੇ 5-6 ਹੋਰਨਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 148, 149 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।