ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਜਸਟਿਨ ਟਰੂਡੋ ਦਾ ਨਵਾਂ ਖੁਲਾਸਾ
ਔਟਵਾ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਭਾਰਤ ਸਰਕਾਰ ’ਤੇ ਲਾਏ ਦੋਸ਼ਾਂ ਬਾਰੇ ਨਵਾਂ ਖੁਲਾਸਾ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕਈ ਹਫ਼ਤੇ ਕੂਟਨੀਤਕ ਤਰੀਕੇ ਨਾਲ ਚੁੱਪ ਚਪੀਤੇ ਭਾਰਤ ਸਰਕਾਰ ਨੂੰ ਸੁਨੇਹੇ ਦਿਤੇ ਗਏ ਅਤੇ ਨਵੀਂ ਦਿੱਲੀ ਵਿਖੇ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ […]
By : Editor Editor
ਔਟਵਾ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਭਾਰਤ ਸਰਕਾਰ ’ਤੇ ਲਾਏ ਦੋਸ਼ਾਂ ਬਾਰੇ ਨਵਾਂ ਖੁਲਾਸਾ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕਈ ਹਫ਼ਤੇ ਕੂਟਨੀਤਕ ਤਰੀਕੇ ਨਾਲ ਚੁੱਪ ਚਪੀਤੇ ਭਾਰਤ ਸਰਕਾਰ ਨੂੰ ਸੁਨੇਹੇ ਦਿਤੇ ਗਏ ਅਤੇ ਨਵੀਂ ਦਿੱਲੀ ਵਿਖੇ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 16 ਮਿੰਟ ਤੱਕ ਬੰਦ ਕਮਰਾ ਮੀਟਿੰਗ ਵੀ ਕੀਤੀ ਪਰ ਕੋਈ ਅਸਰ ਨਾ ਹੋਇਆ। ਟਰੂਡੋ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਸਰਕਾਰ ਨੂੰ ਚਿਤਾਵਨੀ ਵੀ ਦਿਤੀ ਗਈ ਕਿ ਇਕ ਨਾ ਇਕ ਦਿਨ ਸਭ ਕੁਝ ਜਨਤਕ ਹੋ ਜਾਵੇਗਾ ਅਤੇ ਜਦੋਂ ਹੋਇਆ ਤਾਂ ਭਾਰਤ ਸਰਕਾਰ ਅਤੇ ਉਥੋਂ ਦੇ ਮੀਡੀਆ ਨੇ ਗੁੰਮਰਾਹਕੁਨ ਅਤੇ ਗਲਤ ਜਾਣਕਾਰੀ ਦੇ ਹਾਸੋਹੀਣੇ ਦੋਸ਼ ਲਾਉਣੇ ਸ਼ੁਰੂ ਕਰ ਦਿਤੇ।
ਅਮਰੀਕਾ ਦੀ ਤਰਜ਼ ’ਤੇ ਸਬੂਤ ਪੇਸ਼ ਕਰਨਾ ਚਾਹੁੰਦਾ ਸੀ ਕੈਨੇਡਾ
ਜਸਟਿਨ ਟਰੂਡੋ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਕੈਨੇਡਾ ਸਰਕਾਰ ਵੀ ਅਮਰੀਕਾ ਦੀ ਤਰਜ਼ ’ਤੇ ਸਬੂਤ ਪੇਸ਼ ਕਰਨਾ ਚਾਹੁੰਦੀ ਸੀ ਜਿਵੇਂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਿਆਂ ਬਾਇਡਨ ਸਰਕਾਰ ਵੱਲੋਂ ਕੀਤਾ ਗਿਆ ਪਰ ਦੂਜੇ ਪਾਸੇ ਰਵੱਈਆ ਬਿਲਕੁਲ ਉਲਟ ਨਜ਼ਰ ਆਇਆ। ਪ੍ਰਧਾਨ ਮੰਤਰੀ ਨੇ ਆਖਿਆ ਕਿ ਕੈਨੇਡਾ ਸਰਕਾਰ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਪੜਤਾਲ ਕਰ ਰਹੀ ਹੈ ਅਤੇ ਹੌਲੀ ਹੌਲੀ ਪਰਤਾਂ ਖੁੱਲ੍ਹ ਰਹੀਆਂ ਹਨ।