ਜਸਟਿਨ ਟਰੂਡੋ ਵਲੋਂ ਪਾਰਲੀਮਾਨੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ
ਓਟਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਰੀ ਕੀਤੀ ਨਵੇਂ ਪਾਰਲੀਮਾਨੀ ਸਕੱਤਰਾਂ ਦੀ ਸੂਚੀ ਵਿਚ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਵੈਨਕੂਵਰ ਗਰੀਨਵਿਲ ਤੋਂ ਐਮ ਪੀ ਤਾਲੀਬ ਨੂਰਮੁਹੰਮਦ, ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਵਿੰਨੀਪੈਗ ਨੌਰਥ ਤੋਂ ਕੇਵਿਨ ਲੈਮਰੂ, ਵਿੰਨੀਪੈਗ ਸਾਊਥ ਤੋਂ ਟੈਰੀ ਸ਼ਾਮਲ ਹਨ। ਪਾਰਲੀਮਾਨੀ ਸਕੱਤਰਾਂ ਦੀ ਕੁਲ ਗਿਣਤੀ 39 ਹੋ ਗਈ ਹੈ। ਨਵੇਂ […]

By : Editor (BS)
ਓਟਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਰੀ ਕੀਤੀ ਨਵੇਂ ਪਾਰਲੀਮਾਨੀ ਸਕੱਤਰਾਂ ਦੀ ਸੂਚੀ ਵਿਚ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਵੈਨਕੂਵਰ ਗਰੀਨਵਿਲ ਤੋਂ ਐਮ ਪੀ ਤਾਲੀਬ ਨੂਰਮੁਹੰਮਦ, ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਵਿੰਨੀਪੈਗ ਨੌਰਥ ਤੋਂ ਕੇਵਿਨ ਲੈਮਰੂ, ਵਿੰਨੀਪੈਗ ਸਾਊਥ ਤੋਂ ਟੈਰੀ ਸ਼ਾਮਲ ਹਨ। ਪਾਰਲੀਮਾਨੀ ਸਕੱਤਰਾਂ ਦੀ ਕੁਲ ਗਿਣਤੀ 39 ਹੋ ਗਈ ਹੈ। ਨਵੇਂ ਪਾਰਲੀਮਾਨੀ ਸਕੱਤਰਾਂ ਦੀ ਨਿਯੁਕਤੀ ਕਰਦਿਆਂ ਕਿਹਾ ਗਿਆ ਹੈ ਕਿ ਨਵੇਂ ਤਜ਼ਰਬੇ, ਹੁਨਰਾਂ ਅਤੇ ਨਜ਼ਰੀਏ ਨੂੰ ਲਿਆਉਂਦੇ ਹੋਏ, ਇਹ ਸੰਸਦੀ ਸਕੱਤਰ ਕੈਨੇਡਾ ਅਤੇ ਕੈਨੇਡੀਅਨਾਂ ਦੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਉਪਰ ਕੰਮ ਕਰਦਿਆਂ ਮੰਤਰੀਆਂ ਅਤੇ ਸੰਸਦ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਨਗੇ।


