ਲਿਬਨਾਨ ਵਿਖੇ ਮਿਜ਼ਾਈਲ ਹਮਲੇ ਵਿਚ ਪੱਤਰਕਾਰ ਦੀ ਮੌਤ, ਛੇ ਜ਼ਖ਼ਮੀ
ਵਾਸ਼ਿੰਗਟਨ, 14 ਅਕਤੂਬਰ, ਨਿਰਮਲ : ਦੱਖਣੀ ਲਿਬਨਾਨ ਵਿੱਚ ਸ਼ੁੱਕਰਵਾਰ ਨੂੰ ਮਿਜ਼ਾਈਲ ਹਮਲੇ ਵਿੱਚ ਨਿਊਜ਼ ਏਜੰਸੀ ਦੇ ਇੱਕ ਵੀਡੀਓ ਪੱਤਰਕਾਰ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਹਮਲੇ ਵਿੱਚ ਛੇ ਹੋਰ ਪੱਤਰਕਾਰ ਵੀ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਜ਼ਰਾਈਲ ਤੋਂ ਦਾਗੀ ਗਈ ਮਿਜ਼ਾਈਲ ਕਾਰਨ ਵਾਪਰਿਆ ਹੈ। ਮਾਰੇ ਗਏ ਪੱਤਰਕਾਰ ਦੀ ਪਛਾਣ […]
By : Hamdard Tv Admin
ਵਾਸ਼ਿੰਗਟਨ, 14 ਅਕਤੂਬਰ, ਨਿਰਮਲ : ਦੱਖਣੀ ਲਿਬਨਾਨ ਵਿੱਚ ਸ਼ੁੱਕਰਵਾਰ ਨੂੰ ਮਿਜ਼ਾਈਲ ਹਮਲੇ ਵਿੱਚ ਨਿਊਜ਼ ਏਜੰਸੀ ਦੇ ਇੱਕ ਵੀਡੀਓ ਪੱਤਰਕਾਰ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਹਮਲੇ ਵਿੱਚ ਛੇ ਹੋਰ ਪੱਤਰਕਾਰ ਵੀ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਜ਼ਰਾਈਲ ਤੋਂ ਦਾਗੀ ਗਈ ਮਿਜ਼ਾਈਲ ਕਾਰਨ ਵਾਪਰਿਆ ਹੈ। ਮਾਰੇ ਗਏ ਪੱਤਰਕਾਰ ਦੀ ਪਛਾਣ ਇਸਮ ਅਬਦੁੱਲਾ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਅਲ ਜਜ਼ੀਰਾ ਅਤੇ ਨਿਊਜ਼ ਏਜੰਸੀ ਏਐਫਪੀ ਦੇ ਪੱਤਰਕਾਰ ਸ਼ਾਮਲ ਹਨ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੱਤਰਕਾਰ ਅਲਮਾ ਅਲ ਸ਼ਾਬ, ਲੈਬਨਾਨ ਤੋਂ ਰਿਪੋਰਟ ਕਰ ਰਹੇ ਸਨ। ਇਹ ਇਲਾਕਾ ਇਜ਼ਰਾਇਲੀ ਸਰਹੱਦ ਦੇ ਨੇੜੇ ਹੈ ਅਤੇ ਇੱਥੇ ਇਜ਼ਰਾਇਲੀ ਫੌਜ ਅਤੇ ਲੈਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਵਿਚਾਲੇ ਲੜਾਈ ਚੱਲ ਰਹੀ ਹੈ। ਲੈਬਨਾਨ ਦੇ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਇਜ਼ਰਾਇਲੀ ਹਮਲੇ ਵਿੱਚ ਪੱਤਰਕਾਰ ਦੀ ਜਾਨ ਲੈਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਇਜ਼ਰਾਇਲੀ ਸੁਰੱਖਿਆ ਬਲ ਆਈਡੀਐਫ ਨੇ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ। ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਪ੍ਰਤੀਨਿਧੀ ਗਿਲਾਡ ਏਰਡਨ ਨੇ ਕਿਹਾ ਕਿ ਬੇਸ਼ੱਕ ਅਸੀਂ ਕਿਸੇ ’ਤੇ ਹਮਲਾ ਜਾਂ ਮਾਰਨਾ ਨਹੀਂ ਚਾਹੁੰਦੇ ਪਰ ਜੰਗ ਦੌਰਾਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ ਇਜ਼ਰਾਈਲ ਘਟਨਾ ਦੀ ਜਾਂਚ ਕਰੇਗਾ।