ਇਜ਼ਰਾਈਲ-ਹਮਾਸ ਜੰਗ ਵਿਚਾਲੇ ਜੋਅ ਬਾਈਡਨ ਇਜ਼ਰਾਈਲ ਪੁੱਜੇ
ਯੇਰੂਸ਼ਲਮ, 18 ਅਕਤੂਬਰ, ਨਿਰਮਲ : ਅਮਰੀਕੀ ਰਾਸ਼ਟਰਪਤੀ ਇਜ਼ਰਾਈਲ-ਹਮਾਸ ਜੰਗ ਦੇ 13ਵੇਂ ਦਿਨ ਇਜ਼ਰਾਈਲ ਪਹੁੰਚ ਗਏ ਹਨ। ਉਨ੍ਹਾਂ ਦਾ ਇਹ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਜੰਗ ਦੇ ਦੌਰਾਨ ਗਾਜ਼ਾ ਦੇ ਇੱਕ ਹਸਪਤਾਲ ’ਤੇ ਹੋਏ ਹਮਲੇ ਵਿੱਚ 500 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਜੋਅ ਬਾਈਡਨ ਯੁੱਧ ਦੇ ਵਿਚਕਾਰ ਅਮਰੀਕਾ ਅਤੇ […]
By : Hamdard Tv Admin
ਯੇਰੂਸ਼ਲਮ, 18 ਅਕਤੂਬਰ, ਨਿਰਮਲ : ਅਮਰੀਕੀ ਰਾਸ਼ਟਰਪਤੀ ਇਜ਼ਰਾਈਲ-ਹਮਾਸ ਜੰਗ ਦੇ 13ਵੇਂ ਦਿਨ ਇਜ਼ਰਾਈਲ ਪਹੁੰਚ ਗਏ ਹਨ। ਉਨ੍ਹਾਂ ਦਾ ਇਹ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਜੰਗ ਦੇ ਦੌਰਾਨ ਗਾਜ਼ਾ ਦੇ ਇੱਕ ਹਸਪਤਾਲ ’ਤੇ ਹੋਏ ਹਮਲੇ ਵਿੱਚ 500 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਜੋਅ ਬਾਈਡਨ ਯੁੱਧ ਦੇ ਵਿਚਕਾਰ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ ਵਾਲੇ ਹਨ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤੇਲ ਅਵੀਵ ਦੇ ਬੇਂਗੂਰੀਅਨ ਹਵਾਈ ਅੱਡੇ ’ਤੇ ਜੋਅ ਬਾਈਡਨ ਦਾ ਸਵਾਗਤ ਕੀਤਾ। ਅਲਜਜ਼ੀਰਾ ਮੁਤਾਬਕ ਗਾਜ਼ਾ ’ਚ 3 ਹਜ਼ਾਰ ਤੋਂ ਵੱਧ ਮੌਤਾਂ ਦੇ ਵਿਚਕਾਰ ਉਨ੍ਹਾਂ ਲਈ ਕੋਈ ਇਕਪਾਸੜ ਫੈਸਲਾ ਲੈਣਾ ਮੁਸ਼ਕਲ ਹੋਵੇਗਾ। ਇਸ ਦੇ ਨਾਲ ਹੀ ਕੁਝ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਾਸ ਦੇ ਚੋਟੀ ਦੇ ਨੇਤਾਵਾਂ ’ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਜ਼ਰਾਇਲੀ ਫੌਜ ਨੇ ਹਮਾਸ ਦੇ ਖਿਲਾਫ ਜ਼ਮੀਨੀ ਕਾਰਵਾਈ ਦੀ ਤਿਆਰੀ ਪੂਰੀ ਕਰ ਲਈ ਹੈ ਅਤੇ ਸਰਕਾਰ ਤੋਂ ਹਰੀ ਝੰਡੀ ਦੀ ਉਡੀਕ ਕਰ ਰਹੀ ਹੈ। ਇਜ਼ਰਾਈਲ ਚਾਹੁੰਦਾ ਹੈ ਕਿ ਹਮਾਸ ਵਿਰੁੱਧ ਕਾਰਵਾਈ ਵਿਚ ਅਮਰੀਕਾ ਉਸ ਦੀ ਸਿਆਸੀ ਅਤੇ ਆਰਥਿਕ ਮਦਦ ਕਰੇ।।
ਇਜ਼ਰਾਈਲ ਨੇ ਅਮਰੀਕਾ ਤੋਂ 10 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੀ ਮੰਗ ਕੀਤੀ ਹੈ। ਇਸ ਦੇ ਲਈ ਨੇਤਨਯਾਹੂ, ਜੋਅ ਬਾਈਡਨ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।
7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਗਾਜ਼ਾ ’ਤੇ ਲਗਾਤਾਰ ਬੰਬਾਰੀ ਕਰ ਰਿਹਾ ਹੈ। ਇਸ ’ਚ 3 ਹਜ਼ਾਰ ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਹਮਾਸ ਦੇ ਛੇ ਫੌਜੀ ਕਮਾਂਡਰ ਵੀ ਮਾਰੇ ਗਏ ਹਨ।
ਚੀਨ ਅਤੇ ਮਿਸਰ ਤੋਂ ਇਲਾਵਾ ਕਈ ਮੁਸਲਿਮ ਦੇਸ਼ਾਂ ਦਾ ਕਹਿਣਾ ਹੈ ਕਿ ਹੁਣ ਇਜ਼ਰਾਈਲ ਸਵੈ-ਰੱਖਿਆ ਤੋਂ ਅੱਗੇ ਜਾ ਕੇ ਗਾਜ਼ਾ ’ਤੇ ਕਾਰਵਾਈ ਕਰ ਰਿਹਾ ਹੈ। ਉਸ ਨੂੰ ਹੁਣ ਰੁਕ ਜਾਣਾ ਚਾਹੀਦਾ ਹੈ। ਇਸ ਦੌਰਾਨ ਇਜ਼ਰਾਈਲ ਚਾਹੁੰਦਾ ਹੈ ਕਿ ਗਾਜ਼ਾ ’ਤੇ ਕਾਰਵਾਈ ਤੋਂ ਬਾਅਦ ਅਮਰੀਕਾ ਉਸ ਦਾ ਸਮਰਥਨ ਕਰੇ ਅਤੇ ਹੋਰ ਪੱਛਮੀ ਦੇਸ਼ਾਂ ਨੂੰ ਉਸ ਦਾ ਸਮਰਥਨ ਕਰਨ ਲਈ ਮਨਾਵੇ।
ਜੋਅ ਬਾਈਡਨ ਦੇ ਦੌਰੇ ਕਾਰਨ ਗਾਜ਼ਾ ਵਿੱਚ ਇਜ਼ਰਾਇਲੀ ਫੌਜੀ ਕਾਰਵਾਈ ਵਿੱਚ ਦੇਰੀ ਹੋ ਸਕਦੀ ਹੈ। ਜੋਅ ਬਾਈਡਨ ਦਾ ਕਹਿਣਾ ਹੈ ਕਿ ਗਾਜ਼ਾ ’ਤੇ ਕਬਜ਼ਾ ਕਰਨਾ ਇਜ਼ਰਾਈਲ ਲਈ ਵੱਡੀ ਗਲਤੀ ਹੋਵੇਗੀ। ਜੋਅ ਬਾਈਡਨ ਨੇ ਕਿਹਾ ਕਿ ਹਮਾਸ ਦਾ ਖਾਤਮਾ ਜ਼ਰੂਰੀ ਹੈ ਪਰ ਗਾਜ਼ਾ ’ਤੇ ਕਬਜ਼ਾ ਕਰਨਾ ਇਜ਼ਰਾਈਲ ਲਈ ਵੱਡੀ ਗਲਤੀ ਹੋਵੇਗੀ।
ਉਨ੍ਹਾਂ ਕਿਹਾ-ਹਮਾਸ ਨੇ ਬਰਬਰਤਾ ਕੀਤੀ ਹੈ। ਇਸ ਸੰਗਠਨ ਨੂੰ ਖਤਮ ਕਰਨਾ ਜ਼ਰੂਰੀ ਹੈ, ਪਰ ਫਲਸਤੀਨੀ ਲੋਕਾਂ ਲਈ ਵੀ ਇੱਕ ਦੇਸ਼ ਹੋਣਾ ਚਾਹੀਦਾ ਹੈ, ਇੱਕ ਵੱਖਰੀ ਸਰਕਾਰ ਹੋਣੀ ਚਾਹੀਦੀ ਹੈ। ਅਮਰੀਕੀ ਰਾਸ਼ਟਰਪਤੀ ਪਹਿਲਾਂ ਵੀ ਜੰਗੀ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ।