ਹਰਨੇਕ ਨੇਕੀ ਉਤੇ ਹਮਲੇ ਦੇ ਮਾਮਲੇ ’ਚ ਜੋਬਨਪ੍ਰੀਤ ਸਿੰਘ ਨੂੰ 9 ਸਾਲ ਕੈਦ
ਔਕਲੈਂਡ, 8 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਵਿਚ ਹਰਨੇਕ ਨੇਕੀ ਉਤੇ ਹਮਲਾ ਕਰਨ ਦੇ ਮਾਮਲੇ ਤਹਿਤ 27 ਸਾਲ ਦੇ ਜੋਬਨਪ੍ਰੀਤ ਸਿੰਘ ਨੂੰ ਇਰਾਦਾ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੋਬਨਪ੍ਰੀਤ ਸਿੰਘ ਤੋਂ ਪਹਿਲਾਂ ਔਕਲੈਂਡ ਦੇ ਗੁਰਦਵਾਰਾ ਸਾਹਿਬ ਨਾਲ ਸਬੰਧਤ ਗੁਰਿੰਦਰਪਾਲ ਬਰਾੜ ਨੂੰ ਵੀ ਹਮਲੇ ਦਾ ਮਾਸਟਰ ਮਾਈਂਡ ਹੋਣ […]
By : Editor Editor
ਔਕਲੈਂਡ, 8 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਵਿਚ ਹਰਨੇਕ ਨੇਕੀ ਉਤੇ ਹਮਲਾ ਕਰਨ ਦੇ ਮਾਮਲੇ ਤਹਿਤ 27 ਸਾਲ ਦੇ ਜੋਬਨਪ੍ਰੀਤ ਸਿੰਘ ਨੂੰ ਇਰਾਦਾ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੋਬਨਪ੍ਰੀਤ ਸਿੰਘ ਤੋਂ ਪਹਿਲਾਂ ਔਕਲੈਂਡ ਦੇ ਗੁਰਦਵਾਰਾ ਸਾਹਿਬ ਨਾਲ ਸਬੰਧਤ ਗੁਰਿੰਦਰਪਾਲ ਬਰਾੜ ਨੂੰ ਵੀ ਹਮਲੇ ਦਾ ਮਾਸਟਰ ਮਾਈਂਡ ਹੋਣ ਦਾ ਦੋਸ਼ੀ ਕਰਾਰ ਦਿੰਦਿਆਂ 13.5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਜਸਟਿਸ ਮਾਰਕ ਵੂਲਫਰਡ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਤੁਹਾਨੂੰ ਆਪਣੇ ਕੀਤੇ ’ਤੇ ਕੋਈ ਅਫਸੋਸ ਨਹੀਂ ਅਤੇ ਇਹ ਹਮਲਾ ਧਾਰਮਿਕ ਤੌਰ ’ਤੇ ਪ੍ਰੇਰਿਤ ਹੋਣ ਤੋਂ ਇਲਾਵਾ ਸੰਭਾਵਤ ਤੌਰ ’ਤੇ ਸਿਆਸੀ ਨਜ਼ਰੀਏ ਨਾਲ ਵੀ ਸਬੰਧ ਰਖਦਾ ਸੀ। ਸਰਕਾਰੀ ਵਕੀਲਾਂ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਜੋਬਨਪ੍ਰੀਤ ਸਿੰਘ ਨੂੰ ਗੁਰਿੰਦਰਪਾਲ ਬਰਾੜ ਦਾ ਵਫਾਦਾਰ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਸਾਜ਼ਿਸ਼ ਨੂੰ ਅੰਜਾਮ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਨਿਊਜ਼ੀਲੈਂਡ ਦੀ ਅਦਾਲਤ ਨੇ ਗੁਰਿੰਦਰਪਾਲ ਬਰਾੜ ਨੂੰ ਸੁਣਾਈ ਸੀ 13.5 ਸਾਲ ਦੀ ਸਜ਼ਾ
ਇਸ ਮਾਮਲੇ ਵਿਚ ਸ਼ਾਮਲ ਇਕ ਜਣਾ ਸਰਕਾਰੀ ਗਵਾਹ ਬਣ ਗਿਆ ਅਤੇ ਆਪਣੇ ਸਾਥੀਆਂ ਵਿਰੁਧ ਗਵਾਹੀ ਦਰਜ ਕਰਵਾਈ। ਜਸਪਾਲ ਸਿੰਘ ਮੁਤਬਕ ਹਰਨੇਕ ਨੇਕੀ ਉਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਸਾਰੇ ਜਣੇ ਈਸਟ ਤਮਾਕੀ ਟੈਂਪਲ ਵਿਚ ਇਕੱਤਰ ਹੋਏ ਜਿਨ੍ਹਾਂ ਨੂੰ ਇਕ ਗੁਰਿੰਦਰ ਪਾਲ ਸਿੰਘ ਦੇ ਪ੍ਰਾਈਵੇਟ ਕਮਰੇ ਵਿਚ ਲਿਜਾਇਆ ਗਿਆ। ਗੁਰਿੰਦਰਪਾਲ ਬਰਾੜ ਖੁਦ ਹਮਲੇ ਵਿਚ ਸ਼ਾਮਲ ਨਾ ਹੋਇਆ ਅਤੇ ਨੌਜਵਾਨਾਂ ਨੂੰ ਇਸ ਵਾਸਤੇ ਤਿਆਰ ਕੀਤਾ। ਇਥੇ ਦਸਣਾ ਬਣਦਾ ਹੈ ਕਿ ਜੋਬਨਪ੍ਰੀਤ ਸਿੰਘ 2015 ਵਿਚ ਸਟੱਡੀ ਵੀਜ਼ਾ ’ਤੇ ਨਿਊਜ਼ੀਲੈਂਡ ਆਇਆ ਸੀ। ਪੰਜਾਬ ਵਿਚ ਉਸ ਦੇ ਮਾਤਾ-ਪਿਤਾ ਦਾ ਅਕਾਲ ਚਲਾਣਾ ਹੋ ਗਿਆ ਅਤੇ ਨਿਊਜ਼ੀਲੈਂਡ ਵਿਚ ਵੀ ਉਸ ਕਈ ਮੁਸ਼ਕਲਾਂ ਦਾ ਟਾਕਰਾ ਕਰਨਾ ਪਿਆ। ਇਥੇ ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਹਰਨੇਕ ਨੇਕੀ ਗੰਭੀਰ ਜ਼ਖਮੀ ਹੋ ਗਿਆ ਸੀ ਪਰ ਉਸ ਦੀ ਜਾਨ ਬਚ ਗਈ। ਜੋਬਨਪ੍ਰੀਤ ਦੇ ਦੋ ਹੋਰਨਾਂ ਸਾਥੀਆਂ ਨੂੰ ਸਾਢੇ 12-12 ਸਾਲ ਕੈਦ ਦੀ ਸਜ਼ਾ ਪਹਿਲਾਂ ਹੀ ਸੁਣਾਈ ਜਾ ਚੁੱਕੀ ਹੈ। ਜੋਬਨਪ੍ਰੀਤ ਸਿੰਘ ਨੂੰ ਘੱਟ ਸਜ਼ਾ ਮਿਲੀ ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਉਸ ਨੇ ਹਰਨੇਕ ਨੇਕੀ ਉਤੇ ਛੁਰੇ ਨਾਲ ਵਾਰ ਕੀਤਾ।