ਭਾਟੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਜਥੇਦਾਰ
ਜਲੰਧਰ, 20 ਦਸੰਬਰ (ਰਾਜੂ ਗੁਪਤਾ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜਲੰਧਰ ਵਿਖੇ ਭਾਟੀਆ ਪਰਿਵਾਰ ਦੇ ਘਰ ਪੁੱਜੇ, ਜਿੱਥੇ ਉਨ੍ਹਾਂ ਨੇ ਲੰਡਨ ਵਿਚ ਲਾਪਤਾ ਹੋ ਜਾਣ ਮਗਰੋਂ ਮੌਤ ਦੇ ਮੂੰਹ ਵਿਚ ਗਏ ਪੰਜਾਬੀ ਨੌਜਵਾਨ ਗੁਰਸਮਨ ਸਿੰਘ ਭਾਟੀਆ ਦੀ ਮੌਤ ’ਤੇ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਪਰਿਵਾਰ ਨੂੰ […]
By : Hamdard Tv Admin
ਜਲੰਧਰ, 20 ਦਸੰਬਰ (ਰਾਜੂ ਗੁਪਤਾ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜਲੰਧਰ ਵਿਖੇ ਭਾਟੀਆ ਪਰਿਵਾਰ ਦੇ ਘਰ ਪੁੱਜੇ, ਜਿੱਥੇ ਉਨ੍ਹਾਂ ਨੇ ਲੰਡਨ ਵਿਚ ਲਾਪਤਾ ਹੋ ਜਾਣ ਮਗਰੋਂ ਮੌਤ ਦੇ ਮੂੰਹ ਵਿਚ ਗਏ ਪੰਜਾਬੀ ਨੌਜਵਾਨ ਗੁਰਸਮਨ ਸਿੰਘ ਭਾਟੀਆ ਦੀ ਮੌਤ ’ਤੇ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਪਰਿਵਾਰ ਨੂੰ ਦੁੱਖ ਦੀ ਘੜੀ ਵਿਚ ਸਾਥ ਹੋਣ ਦਾ ਭਰੋਸਾ ਦਿੱਤਾ।
ਜਲੰਧਰ ਦਾ ਰਹਿਣ ਵਾਲਾ ਨੌਜਵਾਨ ਗੁਰਸਮਨ ਸਿੰਘ ਭਾਟੀਆ ਬੀਤੇ ਦਿਨੀਂ ਲੰਡਨ ਵਿਖੇ ਲਾਪਤਾ ਹੋ ਗਿਆ ਸੀ, ਪਰ ਬਾਅਦ ਵਿਚ ਉਸ ਦੀ ਲਾਸ਼ ਇਕ ਨਹਿਰ ਵਿਚੋਂ ਬਰਾਮਦ ਹੋਈ। ਇਸੇ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਭਾਟੀਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਉਨ੍ਹਾਂ ਇਸ ਮੌਕੇ ਗੱਲਬਾਤ ਕਰਦਿਆਂ ਆਖਿਆ ਕਿ ਹਰਜਿੰਦਰ ਸਿੰਘ ਭਾਟੀਆ ਦੇ ਪੋਤਰੇ ਗੁਰਸਮਨ ਸਿੰਘ ਦੀ ਲੰਡਨ ਵਿਚ ਮੌਤ ਹੋ ਜਾਣ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਿਆ। ਉਹ ਅਰਦਾਸ ਕਰਦੇ ਨੇ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਉਨ੍ਹਾਂ ਇਹ ਵੀ ਆਖਿਆ ਕਿ ਭਵਿੱਖ ਵਿਚ ਉਹ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਨੇ।
ਦੱਸ ਦਈਏ ਗੁਰਸਮਨ ਸਿੰਘ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਲੰਡਨ ਗਿਆ ਸੀ, ਜਿੱਥੇ ਉਸ ਨੇ ਲੰਡਨ ਵਿਚ ਲੌਫਬਰੋ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਿਹਾ ਸੀ। ਬੀਤੇ 15 ਦਸੰਬਰ ਨੂੰ ਉਹ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ :
ਕੈਲੇਡਨ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗੋਲੀਆਂ ਮਾਰ ਕੇ ਕਤਲ ਕੀਤੇ ਗੁਰਸਿੱਖ ਜੋੜੇ ਦੀ ਯਾਦ ਵਿਚ ਕੈਲੇਡਨ ਦੇ ਮੇਅਫੀਲਡ ਰੋਡ ’ਤੇ ਮੋਮਬੱਤੀ ਮਾਰਚ ਕੱਢਿਆ ਗਿਆ ਅਤੇ ਇਕੱਤਰ ਹੋਏ ਲੋਕਾਂ ਨੇ ਪਰਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਜਗਤਾਰ ਸਿੰਘ ਅਤੇ ਹਰਭਜਨ ਕੌਰ ਦੇ ਪੁੱਤਰ ਨੇ ‘ਟੋਰਾਂਟੋ ਸਟਾਰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਭੈਣ ਹੁਣ ਵੀ ਜ਼ਿੰਦਗੀ ਲਈ ਜੂਝ ਰਹੀ ਹੈ ਜਿਸ ਨੂੰ 13 ਗੋਲੀਆਂ ਲੱਗੀਆਂ। ਡਾਕਟਰ ਆਪਣੇ ਵੱਲੋਂ ਹਰ ਸੰਭਵ ਯਤਨ ਕਰ ਰਹੇ ਹਨ ਅਤੇ ਹੁਣ ਸਭ ਕੁਝ ਪ੍ਰਮਾਤਮਾ ਦੀ ਰਹਿਮਤ ’ਤੇ ਟਿਕਿਆ ਹੋਇਆ ਹੈ।
ਸੁਰੱਖਿਆ ਕਾਰਨਾਂ ਕਰ ਕੇ ਜਗਤਾਰ ਸਿੰਘ ਅਤੇ ਹਰਭਜਨ ਕੌਰ ਦੇ ਪੁੱਤਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ‘ਟੋਰਾਂਟੋ ਸਟਾਰ’ ਨਾਲ ਗੱਲਬਾਤ ਕਰਦਿਆਂ 26 ਸਾਲ ਦੇ ਨੌਜਵਾਨ ਨੇ ਕਿਹਾ ਕਿ ਉਹ ਕੈਨੇਡਾ ਨੂੰ ਬੇਹੱਦ ਸੁਰੱਖਿਅਤ ਮੁਲਕ ਸਮਝਦਾ ਸੀ ਅਤੇ ਕਦੇ ਗੱਡੀ ਨੂੰ ਲੌਕ ਵੀ ਨਹੀਂ ਸੀ ਲਾਇਆ ਪਰ 20 ਨਵੰਬਰ ਦੀ ਰਾਤ ਵਾਪਰੇ ਘਟਨਾਕ੍ਰਮ ਨੇ ਸਭ ਕੁਝ ਬਦਲ ਦਿਤਾ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਨੌਜਵਾਨ ਨੇ ਘਰ ਅੰਦਰ ਚੱਲੀਆਂ ਗੋਲੀਆਂ ਦੇ ਨਿਸ਼ਾਨ ਵੀ ਦਿਖਾਏ ਜਿਨ੍ਹਾਂ ਨੂੰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਅਣਗਿਣਤੀ ਗੋਲੀਆਂ ਚਲਾਈਆਂ।
20 ਗੋਲੀਆਂ ਹਰਭਜਨ ਕੌਰ ਨੂੰ ਲੱਗੀਆਂ ਜਿਨ੍ਹਾਂ ਨੇ ਹਸਪਤਾਲ ਵਿਚ ਦਮ ਤੋੜ ਦਿਤਾ। 13 ਗੋਲੀਆਂ ਹਰਭਜਨ ਕੌਰ ਦੀ ਬੇਟੀ ਨੂੰ ਲੱਗੀਆਂ ਅਤੇ ਜਗਤਾਰ ਸਿੰਘ ਦੀ ਛਾਤੀ ਵਿਚ ਗੋਲੀ ਵੱਜਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀਬਾਰੀ ਵਾਲੀ ਰਾਤ ਮਕਾਨ ਦੇ ਹੇਠਲੇ ਹਿੱਸੇ ਵਿਚ ਮੌਜੂਦ ਸਨੀ ਨਾਂ ਦੇ ਸ਼ਖਸ ਨੇ ਦੱਸਿਆ ਕਿ ਤਕਰੀਬਨ 11.30 ਵਜੇ ਗੋਲੀਆਂ ਚੱਲਣ ਲੱਗੀਆਂ ਜਦੋਂ ਉਹ ਮੌਕਾ ਏ ਵਾਰਦਾਤ ਵੱਲ ਗਿਆ ਤਾਂ ਇਕ ਹੂਡੀ ਵਾਲੀ ਸ਼ਖਸ ਨੂੰ ਬਾਹਰ ਵੱਲ ਦੌੜਦਿਆਂ ਦੇਖਿਆ। ਸਨੀ ਸਭ ਤੋਂ ਪਹਿਲਾਂ ਜਗਤਾਰ ਸਿੰਘ ਕੋਲ ਪੁੱਜਾ ਜੋ ਫਰਸ਼ ’ਤੇ ਡਿੱਗੇ ਹੋਏ ਸਨ। ਇਸੇ ਦੌਰਾਨ ਨਾਲ ਵਾਲੇ ਕਮਰੇ ਵਿਚੋਂ ਹਰਭਜਨ ਕੌਰ ਦੇ ਕੁਰਲਾਉਣ ਦੀ ਆਵਾਜ਼ ਆਈ।
ਸਨੀ, ਹਰਭਜਨ ਕੌਰ ਕੋਲ ਗਿਆ ਤਾਂ ਉਨ੍ਹਾਂ ਦੱਸਿਆ ਕਿ ਕੋਈ ਘਰ ਦੇ ਅੰਦਰ ਆਇਆ ਅਤੇ ਗੋਲੀਆਂ ਚਲਾਉਣ ਲੱਗਾ। ਐਨਾ ਕਹਿੰਦਿਆਂ ਹੀ ਹਰਭਜਨ ਕੌਰ ਬੇਹੋਸ਼ ਹੋ ਗਏ। ਹਰਭਜਨ ਕੌਰ ਦੀ ਬੇਟੀ ਹੋਸ਼ ਵਿਚ ਸੀ ਅਤੇ ਉਸ ਨੇ 911 ’ਤੇ ਕਾਲ ਕੀਤੀ। ਸਨੀ ਮੁਤਾਬਕ ਪੁਲਿਸ ਨੂੰ ਪਹੁੰਚਣ ਵਿਚ 12 ਤੋਂ 15 ਮਿੰਟ ਲੱਗ ਗਏ ਜਦਕਿ ਸ਼ੱਕੀ ਇਕ ਕਾਲੇ ਰੰਗ ਦੇ ਪਿਕਅੱਪ ਟਰੱਕ ਵਿਚ ਬੈਠ ਕੇ ਫਰਾਰ ਹੋ ਚੁੱਕੇ ਸਨ। ਗੋਲੀਬਾਰੀ ਤੋਂ ਅੱਧੇ ਘੰਟੇ ਬਾਅਦ ਉਹੀ ਪਿਕਅੱਪ ਟਰੱਕ ਕ੍ਰੈਡਿਟਵਿਊ ਰੋਡ ’ਤੇ ਸੜਦਾ ਹੋਇਆ ਮਿਲਿਆ।