ਹਿਮਾਚਲ ਘੁੰਮਣ ਗਿਆ ਜਲੰਧਰ ਦਾ ਮੁੰਡਾ ਝਰਨੇ ’ਚ ਰੁੜ੍ਹਿਆ
ਜਲੰਧਰ, 17 ਸਤੰਬਰ (ਰਾਜੂ ਗੁਪਤਾ) : ਜਲੰਧਰ ਤੋਂ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਲਈ ਗਏ ਇਕ ਨੌਜਵਾਨ ਦੀ ਪਾਣੀ ਵਿਚ ਰੁੜ੍ਹਨ ਕਾਰਨ ਮੌਤ ਹੋ ਗਈ ਜੋ ਨਹਾਉਣ ਲਈ ਝਰਨੇ ਵਿਚ ਉਤਰਿਆ ਸੀ। ਦਰਅਸਲ ਜਿਵੇਂ ਹੀ ਉਸ ਦੇ ਦੋਸਤ ਉਸ ਦਾ ਹੱਥ ਫੜ ਕੇ ਉਸ ਨੂੰ ਝਰਨੇ ਵਿਚੋਂ ਬਾਹਰ ਕੱਢ ਰਹੇ ਸੀ ਤਾਂ […]
By : Hamdard Tv Admin
ਜਲੰਧਰ, 17 ਸਤੰਬਰ (ਰਾਜੂ ਗੁਪਤਾ) : ਜਲੰਧਰ ਤੋਂ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਲਈ ਗਏ ਇਕ ਨੌਜਵਾਨ ਦੀ ਪਾਣੀ ਵਿਚ ਰੁੜ੍ਹਨ ਕਾਰਨ ਮੌਤ ਹੋ ਗਈ ਜੋ ਨਹਾਉਣ ਲਈ ਝਰਨੇ ਵਿਚ ਉਤਰਿਆ ਸੀ। ਦਰਅਸਲ ਜਿਵੇਂ ਹੀ ਉਸ ਦੇ ਦੋਸਤ ਉਸ ਦਾ ਹੱਥ ਫੜ ਕੇ ਉਸ ਨੂੰ ਝਰਨੇ ਵਿਚੋਂ ਬਾਹਰ ਕੱਢ ਰਹੇ ਸੀ ਤਾਂ ਹੱਥ ਛੁੱਟ ਜਾਣ ਕਾਰਨ ਉਹ ਝਰਨੇ ਵਿਚ ਰੁੜ੍ਹ ਗਿਆ। ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਏ। ਦੇਖੋ ਪੂਰੀ ਖ਼ਬਰ।
ਜਲੰਧਰ ਦੇ ਰਹਿਣ ਵਾਲੇ 32 ਸਾਲਾ ਪਵਨ ਕੁਮਾਰ ਦੀ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਇਕ ਝਰਨੇ ਵਿਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ ਜੋ ਆਪਣੇ ਦੋਸਤਾਂ ਦੇ ਨਾਲ ਉਥੇ ਘੁੰਮਣ ਲਈ ਗਿਆ ਹੋਇਆ ਸੀ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਏ, ਜਿਸ ਵਿਚ ਉਸ ਦੇ ਦੋਸਤ ਉਸ ਨੂੰ ਝਰਨੇ ਵਿਚੋਂ ਹੱਥ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹੱਥ ਛੁੱਟਣ ਮਗਰੋਂ ਉਹ ਝਰਨੇ ਦੇ ਤੇਜ਼ ਪਾਣੀ ਵਿਚ ਰੁੜ੍ਹ ਜਾਂਦਾ ਏ ਅਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਦੋਸਤ ਅਮਿਤ ਕੁਮਾਰ ਦਾ ਕਹਿਣਾ ਏ ਕਿ ਉਹ ਅਤੇ ਉਸ ਦੇ ਸਾਥੀ ਧਰਮਸ਼ਾਲਾ ਵਿਖੇ ਘੁੰਮਣ ਦੇ ਲਈ ਆਏ ਸੀ ਅਤੇ ਸਾਰੇ ਹੀ ਭਾਗਸੂ ਨਾਗ ਵਾਟਰ ਫਾਲ ਤੋਂ ਹੇਠਾਂ ਝਰਨੇ ਵਿਚ ਨਹਾ ਰਹੇ ਸੀ ਕਿ ਇਸ ਦੌਰਾਨ ਅਚਾਨਕ ਪਾਣੀ ਜ਼ਿਆਦਾ ਵਧ ਗਿਆ ਅਤੇ ਪਵਨ ਦਾ ਹੱਥ ਛੁੱਟਣ ਕਾਰਨ ਉਹ ਝਰਨੇ ਵਿਚ ਰੁੜ੍ਹ ਗਿਆ, ਜਦਕਿ ਉਸ ਦੇ ਦੋ ਦੋਸਤ ਝਰਨੇ ਵਿਚੋਂ ਨਿਕਲ ਕੇ ਕਿਨਾਰੇ ’ਤੇ ਪਹੁੰਚ ਗਏ ਸਨ ਪਰ ਜਦੋਂ ਪਵਨ ਪਾਣੀ ਵਿਚੋਂ ਬਾਹਰ ਨਿਕਲਣ ਲੱਗਿਆ ਤਾਂ ਤੇਜ਼ ਪਾਣੀ ਦਾ ਵਹਾਅ ਉਸ ਨੂੰ ਆਪਣੇ ਨਾਲ ਰੋੜ੍ਹ ਕੇ ਲੈ ਗਿਆ ਅਤੇ ਪਾਣੀ ਵਿਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਧਰਮਸ਼ਾਲਾ ਪੁਲਿਸ ਨੇ ਤੁਰੰਤ ਐਸਡੀਆਰਐਫ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਐਸਡੀਆਰਐਫ ਨੇ ਨੌਜਵਾਨ ਦੀ ਭਾਲ ਸ਼ੁਰੂ ਕੀਤੀ, ਜਿਸ ਦੌਰਾਨ ਝਰਨੇ ਤੋਂ ਕਰੀਬ 100 ਮੀਟਰ ਹੇਠਾਂ ਜਾ ਕੇ ਨੌਜਵਾਨ ਪਵਨ ਕੁਮਾਰ ਦੀ ਲਾਸ਼ ਬਰਾਮਦ ਹੋਈ।
ਐਸਪੀ ਕਾਂਗੜਾ ਦੇ ਅਨੁਸਾਰ ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪਵਨ ਕੁਮਾਰ ਦੀ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ, ਪੁਲਿਸ ਨੇ ਵੀਡੀਓ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।